Diljit Dosanjh on Ratan Tata: ਉੱਘੇ ਉਦਯੋਗਪਤੀ ਰਤਨ ਟਾਟਾ ਦਾ ਬੁੱਧਵਾਰ ਦੇਰ ਰਾਤ ਦੇਹਾਂਤ ਹੋ ਗਿਆ। ਪਦਮ ਵਿਭੂਸ਼ਣ ਐਵਾਰਡੀ ਰਤਨ ਟਾਟਾ ਨੇ 86 ਸਾਲ ਦੀ ਉਮਰ ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਰਾਤ 11.30 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਸਿਨੇਮਾ ਜਗਤ ਦੇ ਨਾਲ-ਨਾਲ ਖੇਡ ਜਗਤ ਦੇ ਸਿਤਾਰਿਆਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਫਿਲਮੀ ਹਸਤੀਆਂ ਪੋਸਟ ਸ਼ੇਅਰ ਕਰ ਰਤਨ ਟਾਟਾ ਨੂੰ ਸ਼ਰਧਾਜਲੀ ਦੇ ਰਹੀਆਂ ਹਨ। ਇਸ ਵਿਚਾਲੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 


ਦਰਅਸਲ, ਦਿਲਜੀਤ ਦੋਸਾਂਝ ਨੇ ਰਤਨ ਟਾਟਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਮੈਂ ਜਿੰਨਾ ਕੁ ਉਨ੍ਹਾਂ ਬਾਰੇ ਪੜ੍ਹਿਆ ਜਾਣਿਆ ਹੈ। ਜਿੱਥੋਂ ਤੱਕ ਮੈਨੂੰ ਪਤਾ ਹੈ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਸਖਤ ਮਿਹਨਤ ਕੀਤੀ ਅਤੇ ਕਦੇ ਵੀ ਕਿਸੇ ਦੇ ਲਈ ਮਾੜੇ ਲਫਜ਼ ਨਹੀਂ ਕਹੇ। ਉਨ੍ਹਾਂ ਨੂੰ ਯਾਦ ਕਰਨਾ ਬਣਦਾ ਹੈ। ਕਿਉਂਕਿ ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਸਨ ਅਤੇ ਇਹੀ ਜ਼ਿੰਦਗੀ ਹੈ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


Read More: Shocking Revelation: ਸੈਕਟਰੀ ਨਾਲ ਲਿਵ-ਇਨ 'ਚ ਰਹਿੰਦੀ ਸਦਾਬਹਾਰ ਅਦਾਕਾਰਾ ਰੇਖਾ ? ਪਤੀ-ਪਤਨੀ ਵਰਗੇ ਰਿਸ਼ਤੇ ਨੂੰ ਲੈ ਫੈਲੀਆਂ ਖਬਰਾਂ, ਜਾਣੋ ਸੱਚ





 ਸਿਆਸੀ ਹਸਤੀਆਂ ਨੇ ਵੀ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ 


ਦੱਸ ਦੇਈਏ ਕਿ ਰਤਨ ਟਾਟਾ ਦੇ ਦੇਹਾਂਤ ‘ਤੇ ਪੀਐੱਮ ਮੋਦੀ, ਅਮਿਤ ਸ਼ਾਹ ਸਣੇ ਕਈ ਹਸਤੀਆਂ ਨੇ ਸੋਗ ਜਤਾਇਆ ਹੈ। ਉਨ੍ਹਾਂ ਨੇ ਰਤਨ ਟਾਟਾ ਦੇ ਦੇਹਾਂਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਉੱਥੇ ਹੀ ਦਿਲਜੀਤ ਦੋਸਾਂਝ ਨੇ ਵੀ ਰਤਨ ਟਾਟਾ ਨੂੰ ਚੱਲਦੇ ਸ਼ੋਅ ‘ਚ ਸ਼ਰਧਾਂਜਲੀ ਭੇਂਟ ਕੀਤੀ ਹੈ। ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।