1- ਅਕਸ਼ੇ ਕੁਮਾਰ ਦੀ ਫਿਲਮ 'ਜੌਲੀ ਐਲਐਲਬੀ 2' ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ ਜਿਸਨੂੰ ਅਕਸ਼ੇ ਕੁਮਾਰ ਨੇ ਟਵਿਟਰ 'ਤੇ ਸ਼ੇਅਰ ਕੀਤਾ। ਜਿਸ ਵਿੱਚ ਅਕਸ਼ੇ ਸਕੂਟਰ 'ਤੇ ਨਜ਼ਰ ਆ ਰਹੇ ਹਨ। ਜੌਲੀ ਐਲਐਲਬੀ ਦੀ ਸੀਕਵਲ ਫਿਲਮ ਅਗਲੇ ਸਾਲ 10ਫਰਵਰੀ ਨੂੰ ਰਿਲੀਜ਼ ਹੋਵੇਗੀ। 

2- ਨਵਰਾਜਹੰਸਦੇਨਵੇਂਗੀਤ 'ਭੰਗੜਾ ਪਾਉਣਦਿਓ'ਦਾਟੀਜ਼ਰਰਿਲੀਜ਼ਹੋਗਿਆਹੈਜਿਸ 'ਨਵਰਾਜ ਭੰਗੜੇ ਦੀ ਤਿਆਰੀ 'ਚ ਲੱਗ ਰਹੇ ਹਨ। ਨਵਰਾਜ ਮਸ਼ਹੂਰ ਗਾਇਕ ਅਤੇ ਸਿਆਸੀ ਹਸਤੀ ਹੰਸ ਰਾਜ ਹੰਸ ਦੇ ਬੇਟੇ ਹਨ।

3- ਸ਼ਾਹਰੁਖਦੀ 'ਰਈਸ'ਅਤੇਅਤੇਰਿਤਿਕਦੀ 'ਕਾਬਿਲ'ਵਿਚਾਲੇ 26 ਜਨਵਰੀ 2017 ਨੂੰਬਾਕਸ ਆਫਿਸ 'ਤੇ ਟਕਰ ਹੋਣ ਵਾਲੀ ਸੀ ਪਰ ਰਿਤਿਕ ਅਤੇ ਯਾਮੀ ਦੀ ਫਿਲਮ 'ਕਾਬਿਲ' ਹੁਣ 26 ਦੀ ਬਜਾਏ 25 ਜਨਵਰੀ ਦੀ ਸ਼ਾਮ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਇਹ ਐਲਾਨ ਕੀਤਾ ਹੈ।

4- ਕਸੌਟੀਜ਼ਿੰਦਗੀਕੀ ਦੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਬੇਟੇ ਨੂੰ ਜਨਮ ਦਿੱਤਾ ਹੈ। ਸ਼ਵੇਤਾ ਦਾ ਵਿਆਹ 2013 ਵਿੱਚ ਅਭਿਨਵ ਕੋਹਲੀ ਨਾਲ ਹੋਇਆ ਸੀ। ਇਸਤੋਂ ਪਹਿਲਾਂ ਸ਼ਵੇਤਾ ਨੇ ਆਪਣੇ ਸਾਬਕਾ ਪਤੀ ਰਾਜਾ ਚੌਧਰੀ ਤੋਂ ਤਾਲਾਕ ਲਿਆ ਸੀ ਜਿਨਾਂ ਤੋਂ ਉਹਨਾਂ ਦੀ 16 ਸਾਲ ਦੀ ਬੇਟੀ ਵੀ ਹੈ

5- ਏਬੀਪੀ ਨਿਊਜ਼ ਦੇ ਸ਼ਿਖਰ ਸੰਮੇਲਨ ਵਿੱਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਕਿ ਜੇਕਰ ਮੌਕਾ ਮਿਲੇ ਤਾਂ ਉਹ ਪੀਐਮ ਮੋਦੀ ਦੀ ਬਾਓਗ੍ਰਾਫੀ ਵਿੱਚ ਜ਼ਰੂਰ ਕੰਮ ਕਰਨਾ ਚਾਹਣਗੇ। ਸੁਸ਼ਾਂਤ ਮੁਤਾਬਕ ਉਹਨਾਂ ਨੂੰ ਮੁਸ਼ਕਿਲ ਕਿਰਦਾਰ ਨਿਭਾਉਣ ਵਿੱਚ ਮਜ਼ਾ ਆਉਂਦਾ ਹੈ।

6- ਯਾਹੂਤੇਸਭਤੋਂਵੱਧਲੱਭੀਜਾਣਵਾਲੀਸੈਲੇਬ੍ਰਿਟੀ 2016 ਵਿੱਚਸੰਨੀਲਿਓਨੀਰਹੀਹੈ।ਸੰਨੀਨੇਟੌਪਕਰਕੇਨਰੇਂਦਰਮੋਦੀਤੇਸਲਮਾਨਖਾਨਨੂੰਵੀਪਿੱਛੇਛੱਡਦਿੱਤਾਹੈ।ਹਾਲਾਂਕਿਮੇਲਸੈਲੇਬ੍ਰਿਟੀਦੀਲਿਸਟਵਿੱਚਸਲਮਾਨਖਾਨਪਹਿਲੇਨੰਬਰਤੇਹਨ।

 

7- ਫਿਲਮਕਾਰ ਮਧੁਰ ਭੰਡਰਾਕਰ ਨੇ ਏਬੀਪੀ ਨਿਊਜ਼ ਦੇ ਸ਼ਿਖਰ ਸੰਮੇਲਨ ਵਿੱਚ ਕਿਹਾ ਕਿ 2014 ਦੇ ਬਾਅਦ ਭਾਰਤ ਅਤੇ ਭਾਰਤੀ ਸਿਨੇਮਾ ਬਦਲ ਰਿਹਾ ਹੈ ਮਧੁਰ ਤੋਂ ਸਬੰਧਿਤ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ 2014 ਦੇ ਬਾਅਦ ਦੇਸ਼ ਵਿੱਚ ਚੀਜ਼ਾ ਨੇ ਗਤੀ ਫੜੀ ਹੈ ਜੋ ਪਹਿਲਾਂ ਸੁਸਤ ਸਨ।

8- ਇਸਦੇ ਇਲਾਵਾ 'ਪਿੰਕ' ਦੇ ਨਿਰਮਾਤਾ ਸ਼ੁਜੀਤ ਸਰਕਾਰ ਵੀ ਸ਼ਿਖਰ ਸੰਮੇਲਨ ਵਿੱਚ ਪਹੁੰਚੇ ਜਿਨਾਂ ਮੁਤਾਬਕ ਉਹਨਾਂ ਦੀ ਫਿਲਮ ਨੂੰ ਉਹ ਉਦੋਂ ਸਫਲ ਮੰਨਣਗੇ ਜਦੋਂ ਮਹਿਲਾਵਾਂ ਬੇਖੌਫ ਹੋ ਕੇ ਸੜਕ 'ਤੇ ਚੱਲ ਸਕਣਗੀਆਂ। ਅਮਿਤਾਭ ਅਤੇ ਤਾਪਸੀ ਦੇ ਲੀਡ ਵਾਲੀ ਫਿਲਮ ਮਹਿਲਾਵਾਂ ਨੂੰ ਪੇਸ਼ ਆਉਂਦੀਆਂ ਦਿਕੱਤਾਂ 'ਤੇ ਅਧਾਰਿਤ ਸੀ।

9- ਸ਼ੁਜੀਤ ਮੁਤਾਬਕ ਬਹੁਤ ਲੋਕਾਂ ਨੂੰ 'ਪਿੰਕ' ਫਿਲਮ ਪਸੰਦ ਵੀ ਨਹੀਂ ਆਈ ਅਤੇ ਬੁਹਤ ਲੋਕਾਂ ਨੇ ਨਕਰਾਤਮਕ ਪ੍ਰਤੀਕ੍ਰਿਆ ਵੀ ਦਿੱਤੀ। ਉਹਨਾਂ ਮੁਤਾਬਕ ਫਿਲਮ ਦੀ ਕਮਾਈ ਇਹ ਤੈਅ ਨਹੀਂ ਕਰ ਸਕਦੀ ਕਿ ਫਿਲਮ ਬੁਰੀ ਹੈ ਜਾਂ ਚੰਗੀ।

 

10- ਮਸ਼ਹੂਰਫਿਲਮਕਾਰਮਹੇਸ਼ਭੱਟਨੇਨੋਟਬੰਦੀ ਨੂੰ ਲੈ ਕੇ ਪੀਐਮ ਮੋਦੀ ਤੇ ਨਿਸ਼ਾਨਾ ਸਾਧਿਆ। ਭੱਟ ਨੇ ਕਿਹਾ ਕਿ ਨੋਟਬੰਦੀ ਨਾਲਚੰਗੇਦਿਨਆਉਣਦਾਵਾਅਦਾ ਬੱਚਿਆਂ ਨੂੰ ਸੁਣਾਈ ਜਾਣ ਵਾਲੀ ਪਰੀਆਂ ਦੀ ਕਹਾਣੀ ਵਾਂਗ ਹੈ ਜਿਸਦਾ ਹਕੀਕਤ ਨਾਲ ਕੋਈ ਵਾਸਤਾ ਨਹੀਂ।