Punjabi Artist Death: ਪੰਜਾਬੀ ਮਨੋਰੰਜਨ ਤੋਂ ਇੱਕ ਹੋਰ ਵੱਡੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸੰਸ਼ਕਾਂ ਦਾ ਦਿਲ ਤੋੜ ਦਿੱਤਾ ਹੈ। ਦੱਸ ਦੇਈਏ ਕਿ ਮਸ਼ਹੂਰ ਕਲਾਕਾਰ ਸੋਨੂੰ ਗਿੱਲ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਅਤੇ ਅਦਾਕਾਰ ਧੀਰਜ ਕੁਮਾਰ (DHEERAJ KUMAR) ਵੱਲੋਂ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਕਲਾਕਾਰ ਨੂੰ ਲੈ ਪੋਸਟ ਸ਼ੇਅਰ ਕਰਦੇ ਹੋਏ ਦੁੱਖੀ ਮਨ ਨਾਲ ਇਹ ਵੀ ਦੱਸਿਆ ਹੈ ਕਿ ਆਖਿਰ ਉਨ੍ਹਾਂ ਦੀ ਮੌਤ ਕਿਵੇਂ ਹੋਈ। 

Continues below advertisement

ਧੀਰਜ ਕੁਮਾਰ ਦੀ ਪੋਸਟ

ਧੀਰਜ ਕੁਮਾਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਬਹੁਤ ਤਕਲੀਫ ਹੁੰਦੀ ਏ ਮਨ ਨੂੰ ਇਹੋ ਜਹੀ ਪੋਸਟ ਆਪਣੇ ਹੀ ਉਸ ਬੰਦੇ ਦੀ ਸ਼ੇਅਰ ਕਰਨੀ ਜਿੱਸ ਨਾਲ ਕੁੱਝ ਦਿਨ ਪਹਿਲਾ ਹਾਸੇ ਖੇਡੇ ਦੇ ਦਿਨ ਮਾਣ ਰਹੇ ਹੋਵੋ ਤੇ ਇੱਕ ਦਮ ਅਕਾਲ ਪੁਰਖ ਉਸ ਇਨਸਾਨ ਨੂੰ ਆਪਣੇ ਕੋਲ ਬੁਲਾ ਲਵੇ🙏🏻 ਸੋਨੂੰ ਮੈਨੂੰ ਯਾਦ ਆ ਆਪਾ ਜਦੋ ਰੀਲ ਬਣਾਉਂਦੇ ਸੀ ਤਾਂ ਮੈਂ ਤੈਨੂੰ ਸਵੇਰੇ ਸਵੇਰੇ ਕਾਲ ਕਰਕੇ ਆਖਣਾ ਕਿ ਕੋਲੈਬ ਕਰ ਮੈ ਰੀਲ ਪਾ ਦਿੱਤੀ ਓ , ਉਹ ਲੋਕਾਂ ਦੇ ਚੇਹਰਿਆ ਤੇ ਤੈਨੂੰ ਵੇਖ ਹਾਸਾ ਆਉਦਾ ਸੀ 🙏🏻, ਅੱਜ ਤੇਰੇ ਲਈ ਤੇਰੇ ਭੋਗ ਦਾ ਪੋਸਟਰ ਪਾਉਣਾ ਮੇਰੇ ਲਈ ਬਹੁਤ ਤਕਲੀਫਦੇਹ ਹੈ 😭🙏🏻 ਤੂੰ ਹਰ ਖੁਸ਼ੀ ਗ਼ਮੀ ਵੇਲੇ ਯਾਦ ਆਵੇਗਾ...@mr.sonu446

Continues below advertisement

 

ਜਾਣੋ ਕਿਵੇਂ ਹੋਈ ਮੌਤ? 

ਅਦਾਕਾਰ ਧੀਰਜ ਕੁਮਾਰ ਨੇ ਅੱਗੇ ਲਿਖਦੇ ਹੋਏ ਕਿਹਾ ਕਿ, ਸੋਨੂੰ ਦੀ ਛੋਟੀ ਉਮਰ ਵਿੱਚ ਹੀ ਬਾਈਪਾਸ ਸਰਜਰੀ ਹੋਈ ਸੀ, ਉਹ ਲਗਾਤਾਰ ਦਵਾਈ ਖਾ ਰਿਹਾ ਸੀ , ਇਹ ਸਾਲ ਦੇ ਜਨਵਰੀ ਵਿੱਚ ਵੀ ਪਹਿਲਾ ਕਾਫੀ ਬਿਮਾਰ ਹੋਇਆ ਸੀ ਪਰ ਅਕਾਲ ਪੁਰਖ ਦੀ ਕਿਰਪਾ ਸਕਦਾ ਠੀਕ ਹੋ ਗਿਆ ਸੀ , ਪਰ ਇਸ ਵਾਰ ਅਚਾਨਕ ਉਸ ਨੂੰ ਫਿਰ ਪਰੇਸ਼ਾਨੀ ਆਈ ਤੇ ਉਹ ਸਾਨੁੰ ਸਭ ਨੂੰ ਅਲਵਿਦਾ ਕਹਿ ਗਿਆ , ਸੋਨੂੰ ਦੇ ਪਰਿਵਾਰ ਨੇ ਹਮੇਸ਼ਾ ਹੀ ਉਹਦੀ ਹਰ ਖੁਸ਼ੀ ਦਾ ਉਹਦੀ ਦਵਾਈ ਦਾ ਉਹਦੇ ਖਾਣ ਪੀਣ ਦਾ ਬਹੁਤ ਖਿਆਲ ਰੱਖਿਆ , ਵਾਹਿਗੁਰੂ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ 🙏🏻...

ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਦੁੱਖ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਵੱਲੋਂ ਕਲਾਕਾਰ ਦੀ ਮੌਤ ਉੱਪਰ ਸੋਗ ਜਤਾਇਆ ਜਾ ਰਿਹਾ ਹੈ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read MOre: Rajvir Jawanda Health Update: ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਨਵਾਂ ਮੈਡੀਕਲ ਬੁਲੇਟਿਨ, ਰਾਜਵੀਰ ਜਵੰਦਾ ਦਾ ਦੱਸਿਆ ਹਾਲ; ਪੰਜਾਬੀ ਕਲਾਕਾਰ ਨੇ ਵੀ ਸ਼ੇਅਰ ਕੀਤਾ ਵੀਡੀਓ...