Punjabi Singer: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਕਮਲ ਖਾਨ ਇਨ੍ਹੀਂ ਦਿਨੀਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਦੀ ਮਾਂ ਦਾ ਦਸੰਬਰ ਮਹੀਨੇ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੂੰ ਹੋਏ ਇਸ ਘਾਟੇ ਕਾਰਨ ਪਰਿਵਾਰ ਸਣੇ ਪੰਜਾਬੀ ਸਿਤਾਰਿਆਂ ਦੀਆਂ ਅੱਖਾਂ ਵੀ ਨਮ ਹੋਈਆਂ। ‘ਅੰਮੀ’, ‘ਆਵਾਜ਼’ ਅਤੇ ‘ਯਾਰੀਆਂ ਦੀ ਕਸਮ’ ਵਰਗੇ ਸ਼ਾਨਦਾਰ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਗਾਇਕ ਕਮਲ ਖਾਨ ਦੇ ਘਰ ਇੰਡਸਟਰੀ ਦੇ ਕਈ ਸਿਤਾਰੇ ਦੁੱਖ ਪ੍ਰਗਟਾਵਾ ਕਰਨ ਪਹੁੰਚੇ। ਗਾਇਕ ਵੱਲੋਂ ਇੱਕ ਵੀਡੀਓ ਕਲਿੱਪ ਸ਼ੇਅਰ ਕਰ ਦੁੱਖ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ। 


ਦੱਸ ਦਈਏ ਕਿ ਕਲਾਕਾਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਮੈਂ ਹਰੇਕ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਮਾਤਾ ਦੇ ਦੇਹਾਂਤ ਦੇ ਇਸ ਮੁਸ਼ਕਲ ਸਮੇਂ ਦੌਰਾਨ ਆਪਣੀਆਂ ਸਹਾਨੁਭੂਤੀਆਂ ਦਿਖਾਈਆਂ ਅਤੇ ਸਾਡੇ ਨਾਲ ਖੜ੍ਹੇ ਰਹੇ। ਉਹਨਾਂ ਦੀਆਂ ਆਖਰੀ ਪ੍ਰਾਰਥਨਾਵਾਂ 'ਚ ਤੁਹਾਡੀ ਹਾਜ਼ਰੀ ਨੇ ਸਾਡੇ ਪਰਿਵਾਰ ਨੂੰ ਬੇਹੱਦ ਹੌਸਲਾ ਅਤੇ ਸਾਂਤਵਨਾ ਪ੍ਰਦਾਨ ਕੀਤੀ। ਤੁਹਾਡੇ ਦਿਆਲੂ ਸ਼ਬਦ, ਅਰਦਾਸਾਂ ਅਤੇ ਸਹਿਯੋਗ ਲਈ ਅਸੀਂ ਦਿਲੋਂ ਧੰਨਵਾਦੀ ਹਾਂ।



ਪੰਜਾਬੀ ਗਾਇਕ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਬੀਤੇ ਸਾਲ 26 ਦਸੰਬਰ ਨੂੰ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋਇਆ ਸੀ। ਗਾਇਕ ਨੇ ਆਪਣੀ ਮਾਂ ਨਾਲ ਕੁੱਝ ਤਸਵੀਰਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ। ਜਿਸ ਉੱਤੇ ਪੰਜਾਬੀ ਸਿਤਾਰਿਆਂ ਵੱਲੋਂ ਕਾਫੀ ਕੁਮੈਂਟ ਕੀਤੇ ਗਏ ਅਤੇ ਗਾਇਕ ਲਈ ਦੁੱਖ ਜ਼ਾਹਰ ਕੀਤਾ ਗਿਆ।


ਵਰਕਫਰੰਟ ਦੀ ਗੱਲ ਕਰਿਏ ਤਾਂ ਕਮਲ ਖਾਨ ਇੱਕ ਪਲੇਬੈਕ ਗਾਇਕ ਹਨ। 2010 ਵਿੱਚ ਉਨ੍ਹਾਂ ਨੇ ‘ਸਾ ਰੇ ਗਾ ਮਾ’ ਵਿੱਚ ਪੁਰਸਕਾਰ ਜਿੱਤਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਾਲੀਵੁੱਡ ਫਿਲਮ ਵਿੱਚ ਗੀਤ ‘ਇਸ਼ਕ ਸੂਫ਼ੀਆਨਾ’ ਲਈ ਵੀ ਪੁਰਸਕਾਰ ਮਿਲਿਆ ਹੈ। ਕਮਲ ਖਾਨ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਰਹਿਣ ਵਾਲੇ ਹਨ। ਗਾਇਕ ਨੇ ਹੁਣ ਤੱਕ ਅਨੇਕਾਂ ਦੀ ਗਿਣਤੀ ਵਿੱਚ ਪੰਜਾਬੀ ਗੀਤ ਸੰਗੀਤ ਜਗਤ ਦੀ ਝੋਲੀ ਪਾਏ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।