Jasmine Sandlas Songs Patlo: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਉਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਦਾ ਜਾਦੂ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਦਿਖਾਇਆ ਹੈ। ਫਿਲਹਾਲ ਗਾਇਕਾ ਆਪਣੇ ਇੱਕ ਤੋਂ ਵੱਧ ਇੱਕ ਹਿੱਟ ਗੀਤਾਂ ਅਤੇ ਖੂਬਸੂਰਤ ਹੌਟ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਲੁਭਾ ਰਹੀ ਹੈ। ਹਾਲਾਂਕਿ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਨਾਲ ਉਹ ਦਰਸ਼ਕਾਂ ਨੂੰ ਖੁਸ਼ ਨਹੀਂ ਕਰ ਸਕੀ। ਦਰਅਸਲ, ਦਰਸ਼ਕਾਂ ਨੂੰ ਜੈਸਮੀਨ ਦਾ ਗੀਤ ਪਤਲੋ ਬਿਲਕੁੱਲ ਵੀ ਪਸੰਦ ਨਹੀਂ ਆਇਆ। ਇਸ ਗੀਤ ਨੂੰ ਪ੍ਰਸ਼ੰਸਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਇਨ੍ਹਾਂ ਕਮੈਂਟਸ ਵਿੱਚ ਦੇਖੋ ਦਰਸ਼ਕਾਂ ਵੱਲੋਂ ਕੀਤੀਆਂ ਟਿਪੱਣੀਆਂ।
ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ਵਿੱਚ ਯਾਨਿ ਬੀਤੇ ਦਿਨ ਜੈਸਮੀਨ ਦਾ ਗੀਤ ਪਤਲੋ ਰਿਲੀਜ਼ ਹੋਇਆ। ਇਸ ਗੀਤ ਦਾ ਵੀਡੀਓ ਕਲਿੱਪ ਜੈਸਮੀਨ ਵੱਲੋਂ ਆਪਣੇ ਸੋਸ਼ਲ਼ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ। ਇਸ ਗੀਤ ਨੂੰ ਬਹੁਤ ਅਜਿਹੇ ਪ੍ਰਸ਼ੰਸਕ ਹਨ ਜਿੰਨਾ ਵੱਲ਼ੋਂ ਪਸੰਦ ਕੀਤਾ ਗਿਆ। ਇਸਦੇ ਨਾਲ ਹੀ ਕਈ ਅਜਿਹੇ ਵੀ ਹਨ ਜਿੰਨ੍ਹਾਂ ਵੱਲ਼ੋਂ ਇਸ ਗੀਤ ਨੂੰ ਬਕਵਾਸ ਤੱਕ ਕਹਿ ਦਿੱਤਾ ਗਿਆ।
ਇਸ ਵੀਡੀਓ ਕਲਿੱਪ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਲੁੱਕ ਤੋਂ ਇਲਾਵਾ ਕੁਝ ਨਈ ਵਧੀਆ ਗਾਣੇ ਵਿੱਚ... ਇੱਕ ਹੋਰ ਯੂਜ਼ਰ ਨੇ ਕਿਹਾ ਐਨਜਰੀ ਦਾ ਕੀ ਕਰਿਏ ਜ਼ੋਰ ਲਾਇਆ ਸਾਰੇ ਗੀਤ ਤੇ... ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਸਭ ਤੋਂ ਬਕਵਾਸ ਗੀਤ...
ਇਸ ਤੋਂ ਇਲਾਵਾ ਇਸ ਗੀਤ ਨੂੰ ਕਈ ਦਰਸ਼ਕਾ ਵੱਲੋਂ ਘੈਂਟ ਦੱਸਿਆ ਜਾ ਰਿਹਾ ਹੈ। ਨਾਲ ਹੀ ਕਈ ਹਾਰਟ ਇਮੋਜ਼ੀ ਵੀ ਸਾਂਝੇ ਕਰ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਜੈਸਮੀਨ ਸੈਂਡਸਾਲ ਕਾਫੀ ਸੁਰਖੀਆਂ 'ਚ ਰਹੀ ਹੈ। ਉਸ ਨੇ ਹਾਲ ਹੀ 'ਚ ਆਪਣਾ ਵਜ਼ਨ ਕਾਫੀ ਘਟਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਦੀ ਨਵੀਂ ਲੁੱਕ ਨੂੰ ਉਸ ਦੇ ਫੈਨਜ਼ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ। ਜੈਸਮੀਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦਾ ਗਾਣਾ 'ਇਤਰ', ਰੂਟੀਨ ਹਾਲ ਹੀ 'ਚ ਰਿਲੀਜ਼ ਹੋਇਆ ਸੀ ਜੋ ਕਿ ਲੋਕਾਂ ਨੂੰ ਖੂਬ ਪਸੰਦ ਕੀਤਾ। ਹਾਲਾਂਕਿ ਕਈ ਗੀਤ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਖੁਸ਼ ਕਰ ਜਾਂਦੇ ਹਨ ਕਈ ਉੱਪਰ ਉਹ ਆਪਣੀ ਅਜਿਹੀ ਪ੍ਰਤੀਕਿਰਿਆਂ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੰਦੇ ਹਨ।