Jasmeen Akhtar Husband: ਪੰਜਾਬੀ ਗਾਇਕਾ ਗੁਰਲੇਜ਼ ਅਖਤਰ (Gurlej Akhtar) ਦੀ ਭੈਣ ਜੈਸਮੀਨ ਅਖਤਰ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਹਾਲਾਂਕਿ ਜੈਸਮੀਨ ਦਾ ਵਿਆਹ ਕਿਸ ਨਾਲ ਹੋਇਆ ਅਤੇ ਉਹ ਵਿਅਕਤੀ ਕੀ ਕੰਮ ਕਰਦਾ ਹੈ ਇਸ ਬਾਰੇ ਅਸੀ ਤੁਹਾਨੂੰ ਇਸ ਖਬਰ ਰਾਹੀ ਦੱਸਾਂਗੇ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਜੈਸਮੀਨ ਅਤੇ ਉਨ੍ਹਾਂ ਦੇ ਪਤੀ ਵੱਲੋਂ ਵੀ ਕਈ ਸ਼ਾਨਦਾਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ਼ ਖਿੱਚਿਆ ਹੈ। ਫਿਲਹਾਲ ਆਓ ਜਾਣੋ ਗਾਇਕਾ ਜੈਸਮੀਨ ਦੇ ਪਤੀ ਲਾਲੀ ਕਾਹਲੋਂ ਬਾਰੇ ਖਾਸ...
ਜਾਣਕਾਰੀ ਮੁਤਾਬਕ ਜੈਸਮੀਨ ਅਖਤਰ ਨੇ ਇੱਕ ਚਾਰਟਡ ਅਕਾਊਂਟੇਟ ਨਾਲ ਵਿਆਹ ਕਰਵਾਇਆ ਹੈ। ਦਰਅਸਲ, ਲਾਲੀ ਕਾਹਲੋਂ ਦੇ ਇੰਸਟਾਗ੍ਰਾਮ ਇੰਫੋ ਵਿੱਚ CA ਲਿਖਿਆ ਹੋਇਆ ਹੈ। ਜਿਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਜੈਸਮੀਨ ਨੇ ਇੱਕ ਚਾਰਟਡ ਅਕਾਊਂਟੇਟ ਨਾਲ ਵਿਆਹ ਰਚਾਇਆ ਹੈ।
ਇਸ ਵੀਡੀਓ ਵਿੱਚ ਦੇਖੋ ਪੰਜਾਬੀ ਗਾਇਕ ਜੀ ਖਾਨ ਨੇ ਵਿਆਹ ਵਿੱਚ ਕਿਵੇਂ ਮਹਫਿਲ ਲੁੱਟੀ...
ਦੱਸ ਦੇਈਏ ਕਿ ਜੈਸਮੀਨ ਪੇਸ਼ੇ ਤੋਂ ਗਾਇਕਾ ਹੈ। ਹਾਲਾਂਕਿ ਆਪਣੀ ਭੈਣ ਗੁਰਲੇਜ਼ ਅਖਤਰ ਵਾਂਗ ਉਹ ਜ਼ਿਆਦਾ ਸੁਰਖੀਆਂ ਵਿੱਚ ਨਹੀਂ ਰਹਿੰਦੀ। ਪਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਜਿਸ ਨੂੰ ਦਰਸ਼ਕਾਂ ਦੇ ਖੂਬ ਪਿਆਰ ਮਿਲਦਾ ਹੈ।