Surjit Bindrakhia Birthday: ਪੰਜਾਬੀ ਸਿਨੇਮਾ ਜਗਤ ਵਿੱਚ ਫ਼ਿਲਮ`ਮੋਹ`ਨਾਲ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਅਤੇ ਗਾਇਕ ਗੀਤਾਜ਼ ਬਿੰਦਰੱਖੀਆ ਦੇ ਨਾਂ ਤੋਂ ਹਰ ਕੋਈ ਜਾਣੂ ਹੈ। ਗੀਤਾਜ਼ ਨੇ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਪ੍ਰਸ਼ੰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਦੱਸ ਦੇਈਏ ਕਿ ਹਾਲ ਹੀ ਵਿੱਚ ਸੁਰਜੀਤ ਬਿੰਦਰੱਖੀਆ ਦੇ ਬੇਟੇ ਯਾਨਿ ਗੀਤਾਜ਼ ਬਿੰਦਰੱਖੀਆ ਨੇ ਆਪਣੇ ਪਿਤਾ ਦਾ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਭਾਵੁਕ ਪੋਸਟ ਸਾਂਝੀ ਕੀਤੀ। ਇਸ ਪੋਸਟ ਨੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ। ਤੁਸੀ ਵੀ ਵੇਖੋ ਗੀਤਾਜ਼ ਦੀ ਇਹ ਭਾਵੁਕ ਕਰ ਦੇਣ ਵਾਲੀ ਪੋਸਟ...

Continues below advertisement





ਦਰਅਸਲ, ਗੀਤਾਜ਼ ਨੇ ਬੀਤੇ ਦਿਨ ਆਪਣੇ ਪਿਤਾ ਅਤੇ ਗਾਇਕ ਸੁਰਜੀਤ ਬਿੰਦਰੱਖੀਆ ਦਾ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪਿਤਾ ਨਾਲ ਆਪਣੇ ਬਚਪਨ ਦੀ ਖਾਸ ਤਸਵੀਰ ਸ਼ੇਅਰ ਕੀਤੀ। ਇਸ ਨੂੰ ਭਾਵੁਕ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਹੈਪੀ ਬ੍ਰਥਡੇ ਬਾਪੂ... ਤੁਹਾਡੇ ਕਰਕੇ ਹੀ ਆ ਜਿੱਥੇ ਵੀ ਆਂ.... ਲਵ ਯੂ... ਟੈਸ਼ਨ ਨੀ ਲੈਣੀ ਔਕੇ...#surjitbindrakhia #gitazbindrakhia...

ਕਾਬਿਲੇਗੌਰ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੁਰਜੀਤ ਬਿੰਦਰੱਖੀਆ ਟੌਪ ਸਿਤਾਰਿਆਂ ਵਿੱਚ ਗਿਣਿਆ ਜਾਂਦਾ ਸੀ। ਉਨ੍ਹਾਂ ਨੇ ਪੰਜਾਬੀ ਦਰਸ਼ਕਾਂ ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਕਲਾਕਾਰ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਨਾ ਸਿਰਫ ਫਿਲਮੀ ਸਿਤਾਰਿਆਂ ਸਗੋਂ ਪ੍ਰਸ਼ੰਸ਼ਕਾਂ ਦੇ ਵੀ ਹੋਸ਼ ਉੱਡਾ ਦਿੱਤੇ ਸੀ। ਹਾਲਾਂਕਿ ਆਪਣੇ ਪਿਤਾ ਸੁਰਜੀਤ ਦੀ ਮੌਤ ਤੋਂ ਬਾਅਦ ਗੀਤਾਜ਼ ਨੇ ਨਾਲ ਸਿਰਫ ਆਪਣੀ ਗਾਇਕੀ ਸਗੋਂ ਅਦਾਕਾਰੀ ਨਾਲ ਵੀ ਪ੍ਰਸ਼ੰਸ਼ਕਾਂ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ। ਗੀਤਾਜ਼ ਨੇ ਆਪਣੀ ਵਿਰਾਸਤ ਨੂੰ ਕਾਇਮ ਰੱਖਿਆ।





 
ਵਰਕਫਰੰਟ ਦੀ ਗੱਲ ਕਰਿਏ ਤਾਂ ਗੀਤਾਜ਼ ਜਲਦ ਹੀ ਫਿਲਮ ਗੋਡੇ ਗੋਡੇ ਚਾਅ ਵਿੱਚ ਅਦਾਕਾਰੀ ਦਿਖਾਉਂਦੇ ਹੋਏ ਨਜ਼ਰ ਆਉਣਗੇ। ਇਹ ਫਿਲਮ 26 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦੇਈਏ ਕਿ ਇਸ ਫਿਲਮ ਵਿੱਚ ਸੋਨਮ ਬਾਜਵਾ ਅਤੇ ਤਾਨੀਆਂ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੀਆਂ।