Sidhu Moose wala Birth Anniversary: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਪ੍ਰਸ਼ੰਸਕ ਜਿੱਥੇ ਭਾਵੁਕ ਦਿਖਾਈ ਦਿੱਤੇ ਉੱਥੇ ਹੀ ਹਰ ਪਾਸੇ ਖੁਸ਼ੀ ਦਾ ਵੀ ਮਾਹੌਲ ਬਣਿਆ ਹੋਇਆ ਹੈ। ਦਰਅਸਲ, ਪ੍ਰਸ਼ੰਸਕਾਂ ਵੱਲੋਂ ਜਨਮਦਿਨ ਮੌਕੇ ਮਰਹੂਮ ਗਾਇਕ ਨੂੰ ਖਾਸ ਤਰੀਕੇ ਨਾਲ ਯਾਦ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਸਿੱਧੂ ਦੇ ਜਨਮਦਿਨ ਮੌਕੇ ਪ੍ਰਸ਼ੰਸਕ ਸਿੱਧੂ ਦੀ ਹਵੇਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਮਾਤਾ ਚਰਮ ਕੌਰ ਅਤੇ ਪਿਤਾ ਬਲਕੌਰ ਸਿੰਘ ਨਾਲ ਮਿਲ ਕੇ ਉਨ੍ਹਾਂ ਕੇਕ ਵੀ ਕੱਟਿਆ। ਦੱਸ ਦੇਈਏ ਕਿ ਮਰਹੂਮ ਗਾਇਕ ਦੇ ਜਨਮਦਿਨ ਮੌਕੇ ਅੱਜ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ।





ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਮਰਹੂਮ ਗਾਇਕ ਨੂੰ ਜਿਸ ਤਰ੍ਹਾਂ ਪਿਆਰ ਦਿੱਤਾ ਜਾ ਰਿਹਾ ਹੈ। ਉਸ ਨੂੰ ਦੇਖ ਉਨ੍ਹਾਂ ਦੇ ਮਾਤਾ ਅਤੇ ਪਿਤਾ ਦੋਵੇਂ ਭਾਵੁਕ ਹੋ ਗਏ। ਇਸ ਦੌਰਾਨ ਸਿੱਧੂ ਦੇ ਮਾਪਿਆ ਵੱਲੋ ਪ੍ਰਸ਼ੰਸਕਾ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤ ਦੇ ਇਨਸਾਫ ਲਈ ਜਲੰਧਰ ਜਾ ਕੇ ਵੀ ਲੋਕਾਂ ਦੇ ਹੱਥ ਬੰਨ੍ਹੇ ਤੇ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਕੋਲ ਵੀ ਗਏ ਪਰ ਉਨ੍ਹਾਂ ਸਮਾ ਨਹੀ ਦਿੱਤਾ। ਉਨ੍ਹਾਂ ਦੇ ਇਮਾਨਦਾਰ ਐਮਅਐਲਏ ਕੁੰਵਰ ਵਿਜੇ ਪ੍ਰਤਾਪ ਸਾਫ਼ ਕਿਹਾ ਹੈ ਕਿ ਸਰਕਾਰ ਇਨਸਾਫ਼ ਨਹੀਂ ਦੇਵੇਗੀ ਉਹ ਪੁਲਿਸ ਵਿੱਚ ਰਹੇ ਹਨ ਉਨ੍ਹਾਂ ਨੂੰ ਇਸ ਬਾਰੇ ਜ਼ਿਆਦਾ ਪਤਾ ਹੈ। ਇੱਕ ਈਮਾਨਦਾਰ ਹੀ ਉਨ੍ਹਾਂ ਨੂੰ ਇਨਸਾਫ ਦੇ ਸਕਦਾ ਹੈ, ਅੱਜ ਤੁਸੀਂ ਸਿੱਧੂ ਦਾ ਜਨਮ ਦਿਨ ਮਨਾ ਰਹੇ ਹੋ ਤੁਹਾਡਾ ਧੰਨਵਾਦ।


ਉਥੇ ਹੀ ਸਿੱਧੂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਇੱਕ ਯੋਧੇ ਪੁੱਤ ਨੂੰ ਜਨਮ ਦਿੱਤਾ ਹੈ। ਜਿਸ ਨੇ ਛੋਟੀ ਉਮਰ ਵਿੱਚ ਦੁਨੀਆ ਦਾ ਪਿਆਰ ਆਪਣੀ ਝੋਲੀ ਪਾਇਆ ਅਤੇ ਵਿਰੋਧੀਆਂ ਨੂੰ ਭਾਜੀ ਪਾ ਕੇ ਰੱਖਿਆ। ਮੈਂ ਚਾਹੁੰਦੀ ਹਾਂ ਕਿ ਹਰ ਮਾਂ ਦੇ ਕੁਖੋਂ ਸੁਭਦੀਪ ਪੈਦਾ ਹੋਵੇ, ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ਾ ਤਿਆਗ ਕੇ ਪੱਗ ਰੱਖਣ।


ਦੱਸਣਯੋਗ ਹੈ ਕਿ ਅੱਜ ਸਿੱਧੂ ਮੂਸੇਵਾਲਾ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇੰਡਸਟਰੀ ਵਿੱਚ ਸਿਤਾਰੇ ਭਾਵੁਕ ਹੋ ਮਰਹੂਮ ਗਾਇਕ ਨੂੰ ਯਾਦ ਕਰ ਰਹੇ ਹਨ। ਫਿਲਹਾਲ ਮਾਤਾ ਪਿਤਾ ਵੱਲ਼ੋਂ ਆਪਣੇ ਪੁੱਤਰ ਦੇ ਲ਼ਈ ਲਗਾਤਾਰ ਇਨਸਾਫ ਦੀ ਜੰਗ ਲੜ੍ਹੀ ਜਾ ਰਹੀ ਹੈ। 

Read More: Sidhu Moose Wala: ਸਿੱਧੂ ਮੂਸੇਵਾਲਾ ਅੱਜ ਵੀ ਸੋਸ਼ਲ ਮੀਡੀਆ ਤੇ ਕਰਦਾ ਹੈ ਰਾਜ਼, ਪੇਟਿੰਗ ਤੇ ਤਸਵੀਰਾਂ ਰਾਹੀ ਹਰ ਜਗ੍ਹਾ ਹੈ ਜ਼ਿੰਦਾ