Sidhu Moose Wala: ਸਿੱਧੂ ਮੂਸੇਵਾਲਾ ਅੱਜ ਵੀ ਸੋਸ਼ਲ ਮੀਡੀਆ ਤੇ ਕਰਦਾ ਹੈ ਰਾਜ਼, ਪੇਟਿੰਗ ਤੇ ਤਸਵੀਰਾਂ ਰਾਹੀ ਹਰ ਜਗ੍ਹਾ ਹੈ ਜ਼ਿੰਦਾ

ਸਿੱਧੂ ਦਾ ਨਾਂਅ ਸਿਰਫ ਪੰਜਾਬੀਆਂ ਹੀ ਨਹੀਂ ਸਗੋਂ ਹਾਲੀਵੁੱਡ ਅਤੇ ਬਾਲੀਵੁੱਡ ਸਿਤਾਰਿਆਂ ਦੀ ਜ਼ੁਬਾਨੋਂ ਵੀ ਸੁਣਨ ਨੂੰ ਮਿਲਿਆ। ਉਸਨੇ 28 ਸਾਲਾਂ ਦੀ ਉਮਰ ਵਿੱਚ ਦੁਨੀਆਂ ਦੇ ਦਰਸ਼ਕਾਂ ਦੇ ਦਿਲਾਂ ਉੱਪਰ ਰਾਜ਼ ਕੀਤਾ।
Download ABP Live App and Watch All Latest Videos
View In App
ਅੱਜ ਨੌਜਵਾਨਾਂ, ਬਜ਼ੁਰਗਾਂ ਦੇ ਨਾਲ-ਨਾਲ ਬੱਚਾ-ਬੱਚਾ ਸਿੱਧੂ ਦੇ ਨਾਂਅ ਤੋਂ ਜਾਣੂ ਹੈ। ਦੱਸ ਦੇਈਏ ਕਿ ਅੱਜ ਸਿੱਧੂ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਜਿੱਥੇ ਇਸ ਦਿਨ ਤੇ ਲੋਕ ਖੁਸ਼ ਹਨ, ਉੱਥੇ ਹੀ ਸਿੱਧੂ ਨੂੰ ਯਾਦ ਕਰ ਕੁਝ ਲੋਕ ਭਾਵੁਕ ਵੀ ਹੋ ਰਹੇ ਹਨ।

ਦੱਸ ਦੇਈਏ ਕਿ ਸਿੱਧੂ ਨਾਲ ਜੁੜੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਕਈ ਪ੍ਰਸ਼ੰਸਕਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਨਾਂਅ ਦੇ ਟੈਟੂ ਬਣਵਾਏ ਜਾਂਦੇ ਹਨ।
ਇਸ ਤੋਂ ਇਲਾਵਾ ਕਈ ਲੋਕ ਆਪਣੇ ਘਰ ਦੀਆਂ ਦੀਵਾਰਾਂ ਉੱਪਰ ਸਿੱਧੂ ਦੀਆਂ ਪੇਟਿੰਗ ਬਣਵਾ ਰੱਖਿਆਂ ਹਨ। ਦਰਅਸਲ, ਪੰਜਾਬੀ ਗਾਇਕ ਗੁਲਾਬ ਸਿੱਧੂ ਵੱਲੋਂ ਘਰ ਦੀ ਦੀਵਾਰ ਉੱਪਰ ਸਿੱਧੂ ਦੀ ਪੇਟਿੰਗ ਬਣਾਈ ਗਈ।
ਸਿੱਧੂ ਨਾਲ ਜੁੜੇ ਕਈ ਵੀਡੀਓ ਅਤੇ ਤਸਵੀਰਾਂ ਪ੍ਰਸ਼ੰਸਕਾਂ ਵੱਲੋਂ ਇਸ ਤਰੀਕੇ ਨਾਲ ਐਡਿਟ ਕੀਤੇ ਜਾਂਦੇ ਹਨ ਕਿ ਹਰ ਪਾਸੇ ਮਰਹੂਮ ਗਾਇਕ ਦੀ ਝਲਕ ਨਜ਼ਰ ਆਉਂਦੀ ਹੈ।
ਦੱਸ ਦੇਈਏ ਕਿ ਅੱਜ ਕਲਾਕਾਰ ਦੇ ਜਨਮਦਿਨ ਮੌਕੇ ਫਿਲਮ ਜਗਤ ਦੇ ਕਈ ਸਿਤਾਰਿਆਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਗਿਆ ਹੈ। ਇੰਡਸਟਰੀ ਦੇ ਸਿਤਾਰਿਆਂ ਨੇ ਸਿੱਧੂ ਨੂੰ ਵੱਖਰੇ ਤਰੀੇਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ।
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ ਸਾਲ 2022 ਵਿੱਚ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਕਲਾਕਾਰ ਇਸ ਦੁਨੀਆ ਨੂੰ ਭਲੇ ਹੀ ਅਲਵਿਦਾ ਕਹਿ ਗਿਆ ਹੋਵੇ, ਪਰ ਉਸਦੀਆਂ ਯਾਦਾਂ ਦੁਨੀਆਂ ਭਰ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ।