ਆਪਣੀ ਭੂਰੀ ਤੇ ਨਸ਼ੀਲੀ ਅੱਖਾਂ ਨਾਲ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਪੰਜਾਬ ਦੀ ਐਸ਼ਵਰਿਆ ਰਾਏ ਮਤਲਬ ਹਿਮਾਂਸ਼ੀ ਖੁਰਾਣਾ ਦਾ ਅੱਜ ਜਨਮਦਿਨ ਹੈ। ਹਿਮਾਂਸ਼ੀ ਨੇ ਟੀਵੀ ਸ਼ੋਅ ਬਿੱਗ ਬੌਸ-13 'ਚ ਆਪਣਾ ਜਲਵਾ ਦਿਖਾਇਆ ਸੀ ਅਤੇ ਇਸ ਦੌਰਾਨ ਉਸ ਨੇ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਮਨ ਮੋਹ ਲਿਆ ਸੀ। ਹਿਮਾਂਸ਼ੀ ਦਾ ਜਨਮ 27 ਨਵੰਬਰ 1991 ਨੂੰ ਹੋਇਆ ਸੀ ਅਤੇ ਅੱਜ ਉਹ 30 ਸਾਲ ਦੀ ਹੋ ਚੁੱਕੀ ਹੈ। ਉਹ ਕੀਰਤਪੁਰ ਸਾਹਿਬ ਪੰਜਾਬ ਦੀ ਵਸਨੀਕ ਹੈ ਅਤੇ ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਮਿਊਜ਼ਿਕ ਵੀਡੀਓਜ਼ 'ਚ ਆਪਣਾ ਜਲਵਾ ਦਿਖਾ ਚੁੱਕੀ ਹੈ।


ਉਨ੍ਹਾਂ ਨੂੰ ਪੰਜਾਬੀ ਫ਼ਿਲਮ 'ਸਾਡਾ ਹੱਕ' ਤੋਂ ਪਛਾਣ ਮਿਲੀ ਅਤੇ ਇਸ ਤੋਂ ਬਾਅਦ ਉਹ ਘਰ-ਘਰ 'ਚ ਮਸ਼ਹੂਰ ਹੋ ਗਈ। ਹਿਮਾਂਸ਼ੀ ਖੁਰਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਨ੍ਹਾਂ ਦੀ ਮਾਂ ਦਾ ਹੈ। ਉਨ੍ਹਾਂ ਨੇ ਹਮੇਸ਼ਾ ਆਪਣੀ ਮਾਂ ਸੁਨੀਤ ਕੌਰ ਤੋਂ ਪ੍ਰੇਰਨਾ ਲਈ ਹੈ। ਉਂਜ ਹਿਮਾਂਸ਼ੀ ਦੇ 2 ਛੋਟੇ ਭਰਾ ਹਨ ਜਿਨ੍ਹਾਂ ਦੇ ਨਾਮ ਹਿਤੇਸ਼ ਖੁਰਾਨਾ ਅਤੇ ਅਪਰਮਦੀਪ ਹਨ। ਜਦਕਿ ਹਿਮਾਂਸ਼ੀ ਦੇ ਪਿਤਾ ਦਾ ਨਾਮ ਕੁਲਦੀਪ ਖੁਰਾਣਾ ਹੈ, ਜੋ ਕਿ ਸਰਕਾਰੀ ਮੁਲਾਜ਼ਮ ਹਨ। ਹਿਮਾਂਸ਼ੀ ਦੇ ਪਿਤਾ ਉਨ੍ਹਾਂ ਨੂੰ ਨਰਸ ਬਣਾਉਣਾ ਚਾਹੁੰਦੇ ਸਨ ਪਰ ਕਿਸਮਤ ਨੇ ਹਿਮਾਂਸ਼ੀ ਨੂੰ ਅਦਾਕਾਰਾ ਅਤੇ ਗਾਇਕਾ ਬਣਾ ਦਿੱਤਾ।


ਜਦੋਂ ਹਿਮਾਂਸ਼ੀ 11ਵੀਂ ਕਲਾਸ 'ਚ ਸੀ ਤਾਂ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਉਸ ਨੂੰ ਮਾਡਲਿੰਗ ਕਰਨ ਲਈ ਕਿਹਾ ਅਤੇ ਉਸ ਤੋਂ ਬਾਅਦ ਹਿਮਾਂਸ਼ੀ ਨੇ 16 ਸਾਲ ਦੀ ਉਮਰ 'ਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ। ਸਾਲ 2009 'ਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ ਅਤੇ ਇਸ ਤੋਂ ਬਾਅਦ ਸਾਲ 2010 'ਚ ਹਿਮਾਂਸ਼ੀ ਨੇ ਮਿਸ ਨਾਰਥ ਜ਼ੋਨ ਦਾ ਖਿਤਾਬ ਜਿੱਤਿਆ। ਇੱਥੋਂ ਹੀ ਉਨ੍ਹਾਂ ਦੀ ਕਹਾਣੀ ਸ਼ੁਰੂ ਹੋਈ ਜੋ ਅੱਜ ਵੀ ਮਸ਼ਹੂਰ ਹੈ। ਹਿਮਾਂਸ਼ੀ ਨੂੰ ਡਾਂਸ ਕਰਨਾ ਪਸੰਦ ਹੈ ਅਤੇ ਉਨ੍ਹਾਂ ਨੇ ਆਪਣੇ ਖੱਬੇ ਗੁੱਟ 'ਤੇ ਟੈਟੂ ਬਣਵਾਇਆ ਹੈ। ਉਨ੍ਹਾਂ ਨੇ ਟੈਟੂ 'ਚ Luv Mom ਲਿਖਵਾਇਆ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਹੈ। ਫਿਲਹਾਲ ਅਸੀਂ ਹਿਮਾਂਸ਼ੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।