ਵੈਲੇਨਟਾਈਨ 'ਤੇ ਰਿਲੀਜ਼ ਹੋਵੇਗੀ ਗਿੱਪੀ ਤੇ ਨੀਰੂ ਦੀ ਇਹ ਫਿਲਮ
ਏਬੀਪੀ ਸਾਂਝਾ | 20 Oct 2020 01:21 PM (IST)
ਗਿੱਪੀ ਤੇ ਨੀਰੂ ਫਿਲਮ 'ਪਾਣੀ 'ਚ ਮਧਾਣੀ' 'ਚ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਦਾ ਪੋਸਟਰ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ।
ਚੰਡੀਗੜ੍ਹ: ਤੁਹਾਨੂੰ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ ਤਾਂ ਯਾਦ ਹੀ ਹੋਏਗੀ ਜਿਨ੍ਹਾਂ ਨੇ ਨੌਂ ਸਾਲ ਪਹਿਲਾਂ ਦੋ ਪੰਜਾਬੀ ਫ਼ਿਲਮਾਂ 'ਮੇਲ ਕਰਾਦੇ ਰੱਬਾ' ਤੇ 'ਜਿੰਨੇ ਮੇਰਾ ਦਿਲ ਲੁਟਿਆ' 'ਚ ਫੈਨਸ ਦੇ ਦਿਲਾਂ 'ਤੇ ਰਾਜ ਕੀਤਾ ਸੀ। ਇਸ ਮਗਰੋਂ ਦੋਵਾਂ ਦੀਆਂ ਕਈ ਫਿਲਮਾਂ ਤਾਂ ਆਇਆ ਪਰ ਇਕੱਠੇ ਨਹੀਂ। ਹੁਣ ਦੋਵਾਂ ਦੇ ਫੈਨਸ ਲਈ ਖੁਸ਼ਖ਼ਬਰੀ ਹੈ। ਜੀ ਹਾਂ ਇੱਕ ਲੰਬੇ ਅਰਸੇ ਮਗਰੋ ਗਿੱਪੀ ਤੇ ਨੀਰੂ ਦੀ ਜੋੜੀ ਮੁੜ ਸਿਲਵਰ ਸਕਰੀਨ 'ਤੇ ਨਜ਼ਰ ਆਏਗੀ। ਗਿੱਪੀ ਤੇ ਨੀਰੂ ਫਿਲਮ 'ਪਾਣੀ 'ਚ ਮਧਾਣੀ' 'ਚ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਦਾ ਪੋਸਟਰ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਇਸ ਰਿਲੀਜ਼ ਹੋਏ ਪੋਸਟਰ 'ਚ ਦੋਵਾਂ ਦੀ ਲੁਕ ਕਾਫੀ ਵੱਖਰੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਪੋਸਟਰ 'ਚ ਦੋਵਾਂ ਨੇ 90 ਦੀ ਲੁੱਕ ਨੂੰ ਫੌਲੋ ਕੀਤਾ ਹੈ। ਫਿਲਮ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਗੱਪੀ ਨੇ ਲਿਖੀਆਂ, 'ਐਤਕੀ ਵੱਖਰੀ ਹੈ ਕਹਾਣੀ, ਪਾਈ ਐ ਪਾਣੀ 'ਚ ਮਧਾਣੀ'। ਇਹ ਫਿਲਮ ਸਾਲ 2021 ਨੂੰ 12 ਫਰਵਰੀ ਵੈਲੇਨਟਾਈਨ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਇਸ ਰੋਮਾਂਟਿਕ-ਕਾਮੇਡੀ ਫਿਲਮ 'ਚ ਗਿੱਪੀ 'ਗੁੱਲੀ' ਤੇ ਨੀਰੂ 'ਸੋਹਣੀ' ਦੇ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ ਵੀ ਗਿੱਪੀ ਗਰੇਵਾਲ ਦੇ ਆਪਣੇ ਬੈਨਰ 'ਹੰਬਲ ਮੋਸ਼ਨ ਪਿਕਚਰ' ਹੇਠ ਰਿਲੀਜ਼ ਹੋਵੇਗੀ। ਇਸ ਦੇ ਨਾਲ ਫਿਲਮ 'ਚ ਕਾਮੇਡੀ ਦਾ ਤੜਕਾ ਪਾਕਿਸਤਾਨੀ ਕਾਮੇਡੀਅਨ ਇਫਤਿਕਾਰ ਠਾਕੁਰ ਲਾਉਣਗੇ ਅਤੇ ਉਨ੍ਹਾਂ ਦਾ ਸਾਥ ਦੇਣਗੇ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ , ਹਰਬੀ ਸੰਘਾ ਤੇ ਨਰੇਸ਼ ਕਥੂਰੀਆ। ਇਸ ਫਿਲਮ ਦੀ ਕਹਾਣੀ ਨੂੰ ਨਰੇਸ਼ ਕਥੂਰੀਆ ਨੇ ਲਿਖੀ ਹੈ। ਐਮੀ ਵਿਰਕ ਦੀ ਫਿਲਮ ਹਰਜੀਤਾ ਨੂੰ ਡਾਇਰੈਕਟ ਕਰ ਚੁੱਕੇ ਡਾਇਰੈਕਟਰ ਵਿਜੈ ਕੁਮਾਰ ਅਰੋੜਾ ਇਸ ਫਿਲਮ ਨੂੰ ਡਾਇਰੈਕਟ ਕਰਨਗੇ। ਹੁਣ ਇੰਤਜ਼ਾਰ ਹੈ ਤੇ ਬਸ ਗਿੱਪੀ ਤੇ ਨੀਰੂ ਦੀ ਜੋੜੀ ਦੀ ਇਸ ਫਿਲਮ ਦੇ ਰਿਲੀਜ਼ ਹੋਣ ਦਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904