ਚੰਡੀਗੜ੍ਹ: ਅਗਸਤ ਦਾ ਮਹੀਨਾ ਪੰਜਾਬੀ ਸੰਗੀਤ (Punjabi Music) ਦੇ ਸਰੋਤਿਆਂ ਲਈ ਬੇਹੱਦ ਮਨੋਰੰਜਕ ਤੇ ਦਿਲਕਸ਼ ਰਹਿਣ ਵਾਲਾ ਹੈ। ਗਿੱਪੀ ਗਰੇਵਾਲ (Gippy Grewal) ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਕੁਝ ਪੋਸਟਾਂ ਅਪਲੋਡ ਕੀਤੀਆਂ ਹਨ, ਜਿਨ੍ਹਾਂ ਨੇ ਦਰਸ਼ਕਾਂ ਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ। ਉਨ੍ਹਾਂ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਐਲਬਮ 'Limited Edition' ਦੇ ਪਹਿਲੇ ਟ੍ਰੈਕ ਦਾ ਐਲਾਨ ਕੀਤਾ ਹੈ। ਇਸ ਦਾ ਸਿਰਲੇਖ 'Hathyar 2' ਰੱਖਿਆ ਗਿਆ ਹੈ ਤੇ 17 ਅਗਸਤ ਨੂੰ ਅਧਿਕਾਰਤ ਤੌਰ 'ਤੇ ਰਿਲੀਜ਼ ਹੋ ਜਾਵੇਗਾ।


ਇਹ ਇੱਕ ਦੋਗਾਣਾ ਹੈ, ਜਿਸ ਵਿੱਚ ਗਿੱਪੀ ਗਰੇਵਾਲ ਦਾ ਸਾਥ ਮਨਪ੍ਰੀਤ ਕੌਰ ਦੇ ਰਹੇ ਹਨ। ਬਹੁਤ ਹੀ ਪ੍ਰਤਿਭਾਸ਼ਾਲੀ ਹੈਪੀ ਰਾਏਕੋਟੀ ਨੇ ਗਾਣੇ ਦੇ ਬੋਲ ਲਿਖੇ ਹਨ। ਗਾਣੇ ਦਾ ਸੰਗੀਤ ਲਾਡੀ ਗਿੱਲ ਨੇ ਤਿਆਰ ਕੀਤਾ ਹੈ ਤੇ ਬਲਜੀਤ ਸਿੰਘ ਦਿਓ ਨੇ ਗੀਤ ਦਾ ਵੀਡੀਓ ਬਣਾਇਆ ਹੈ। ਇਸ ਗੀਤ ਦੇ ਮਿਊਜ਼ਿਕ ਵਿਡੀਓ ਵਿੱਚ 'ਬ੍ਰਾਊਨ-ਗਰਲ-ਲਿਫਟਸ' ਦੇ ਨਾਂ ਨਾਲ ਮਸ਼ਹੂਰ ਨਵਪ੍ਰੀਤ ਬੰਗਾ ਵੀ ਦਿਖਾਈ ਦੇਵੇਗੀ।




ਇਸ ਗੀਤ ਦੇ ਨਾਂ ਨੇ ਹੀ ਤੁਹਾਨੂੰ ਜ਼ਰੂਰ ਆਪਣੀਆਂ ਪੁਰਾਣੀਆਂ ਯਾਦਾਂ ਵੱਲ ਧੱਕ ਦਿੱਤਾ ਹੋਣਾ ਹੈ। ਦਰਸ਼ਕਾਂ ਨੂੰ ਪੂਰੀ ਆਸ ਹੈ ਕਿ 'ਲਿਮਟਿਡ ਐਡੀਸ਼ਨ' ਨਾਂ ਦੀ ਐਲਬਮ ਨਾਲ ਉਨ੍ਹਾਂ ਨੂੰ ਉਨ੍ਹਾਂ ਦਾ ਪੁਰਾਣਾ ਗਿੱਪੀ ਗਰੇਵਾਲ ਵਾਪਸ ਮਿਲ ਜਾਵੇਗਾ। ਗੀਤ '2009 ਰੀ-ਹੀਟਡ' ਨੇ ਇਹ ਸੰਕੇਤ ਦਿੱਤਾ ਸੀ ਕਿ ਇਸ ਐਲਬਮ ਰਾਹੀਂ ਦਰਸ਼ਕਾਂ ਨੂੰ ਪੁਰਾਣੀ ਗਿੱਪੀ-ਧੜਕਣ ਮਹਿਸੂਸ ਹੋਵੇਗੀ। ਪਹਿਲੇ ਗਾਣੇ ਦਾ ਸਿਰਲੇਖ ਵੀ ਇਹੋ ਸੰਕੇਤ ਦਿੰਦਾ ਹੈ।


'ਹਥਿਆਰ' ਲਗਪਗ ਇੱਕ ਦਹਾਕੇ ਪਹਿਲਾਂ ਆਇਆ ਸੀ ਅਤੇ ਇਹ ਗਿੱਪੀ ਦਾ ਹੁਣ ਤੱਕ ਦੀ ਸਭ ਤੋਂ ਵੱਡਾ ਹਿੱਟ ਰਿਹਾ ਸੀ। ਪੰਜਾਬੀ ਸੰਗੀਤ ਦਾ 'ਸੁਨਹਿਰੀ ਯੁੱਗ', ਕੀ ਆਖਰਕਾਰ ਵਾਪਸ ਆ ਰਿਹਾ ਹੈ?


ਇਸ ਤੋਂ ਪਹਿਲਾਂ, ਗਿੱਪੀ ਨੇ ਆਪਣੇ ਬੋਨਸ ਟ੍ਰੈਕ ਤੇ ਐਲਬਮ ਦੀ ਜਾਣ-ਪਛਾਣ ਨੂੰ ਵੱਡਾ ਹੁੰਗਾਰਾ ਮਿਲਣ ’ਤੇ ਦਰਸ਼ਕਾਂ ਦਾ ਧੰਨਵਾਦ ਕਰਨ ਲਈ ਆਪਣੀ ਇੱਕ ਕਲਿੱਪ ਅਪਲੋਡ ਕੀਤੀ ਸੀ। ਉਨ੍ਹਾਂ ਤਦ ਇਹ ਵੀ ਦੱਸਿਆ ਸੀ ਕਿ ਪਹਿਲੇ ਟ੍ਰੈਕ ਤੋਂ ਬਾਅਦ ਐਲਬਮ ਦੀ ਪੂਰੀ ਟ੍ਰੈਕ ਲਿਸਟ ਦਾ ਐਲਾਨ ਕੀਤਾ ਜਾਵੇਗਾ। ਟ੍ਰੈਕਲਿਸਟ ਹਾਲੇ ਬਣ ਰਹੀ ਹੈ ਤੇ 17 ਅਗਸਤ ਤੋਂ ਬਾਅਦ ਜਨਤਕ ਕੀਤੀ ਜਾਏਗੀ।


ਇਹ ਵੀ ਪੜ੍ਹੋ: Electric Two Wheelers: ਕੇਂਦਰ ਵੱਲੋਂ ਵੱਡੀ ਰਾਹਤ, ਹੁਣ ਬਿਨਾ ਪਰਮਿਟ ਜਿਵੇਂ ਮਰਜ਼ੀ ਚਲਾਓ ਇਲੈਕਟ੍ਰਿਕ ਦੋਪਹੀਆ ਵਾਹਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904