ਚੰਡੀਗੜ੍ਹ: ਬਿੱਗ ਬੌਸ ਦੀ ਸਾਬਕਾ ਕੰਟੇਸਟੈਂਟ ਸ਼ਹਿਨਾਜ਼ ਗਿੱਲ (Shehnaaz Gill) ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਸ਼ਹਿਨਾਜ਼ ਆਪਣੀਆਂ ਗਲੈਮਰਸ ਤਸਵੀਰਾਂ ਤੇ ਡਾਂਸ ਵੀਡੀਓਜ਼ (Shehnaaz Gill Dance Video) ਨਾਲ ਕਾਫੀ ਸੁਰਖੀਆਂ ਬਟੌਰ ਰਹੀ ਹੈ। ਬਿੱਗ ਬੌਸ ਸੀਜ਼ਨ 13 ਤੋਂ ਬਾਅਦ ਉਸ ਦੀ ਫੈਨ ਫੌਲੋਇੰਗ 'ਚ ਕਾਫੀ ਵਾਧਾ ਹੋਇਆ ਹੈ।


ਇਸ ਦੇ ਨਾਲ ਹੀ ਸ਼ਹਿਨਾਜ਼ ਨੂੰ ਅਕਸਰ ਸਿਧਾਰਥ ਸ਼ੁਕਲਾ ਨਾਲ ਦੇਖਿਆ ਜਾ ਸਕਦਾ ਹੈ। ਦੋਵਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਹੁਣ ਸ਼ਹਿਨਾਜ਼ ਗਿੱਲ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਅੰਗ੍ਰੇਜ਼ੀ ਗਾਣੇ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।




ਸ਼ਹਿਨਾਜ ਨੂੰ ਵੱਖ-ਵੱਖ ਗੀਤਾਂ 'ਤੇ ਆਪਣੇ ਡਾਂਸ ਦੇ ਵੀਡੀਓ ਪੋਸਟ ਕਰਨਾ ਪਸੰਦ ਹੈ। ਆਪਣੀ ਤਾਜ਼ਾ ਪੋਸਟ ਵਿੱਚ ਸ਼ਹਿਨਾਜ਼ ਗਿੱਲ ਚਾਰਲੀ ਪੁਥ (Charlie Puth) ਦੇ ਗਾਣੇ ਵੀ ਡੌਂਟ ਟਾਕ ਐਨੀਮੋਰ (We Don't Talk Anymore) 'ਤੇ ਝੰਮਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਓਰੇਂਜ਼ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।


ਆਪਣੇ ਲੇਟੇਸਟ ਵੀਡੀਓ ਵਿੱਚ ਉਹ ਚਾਰਲੀ ਪੁਥ ਦੇ ਗਾਣੇ ਵੀ ਡੌਂਟ ਟਾਕ ਐਨੀਮੋਰ ਨਾਲ ਖੁਸ਼ੀ ਨਾਲ ਝੁੰਮਦੀ ਹੋਈ ਦਿਖਾਈ ਦੇ ਰਹੀ ਹੈ। ਫਿਰ ਉਹ ਫਰਸ਼ 'ਤੇ ਬੈਠ ਜਾਂਦੀ ਹੈ ਤੇ ਪੋਜ਼ ਦਿੰਦੀ ਹੈ। ਕਢਾਈ ਵਾਲੇ ਭੂਰੇ ਰੰਗ ਦੇ ਬਲਾਊਜ਼ ਦੇ ਨਾਲ ਔਰੇਂਜ ਲਹਿੰਗਾ ਵਿੱਚ ਸ਼ਹਿਨਾਜ਼ ਸ਼ਾਨਦਾਰ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਵਾਲਾਂ ਨੂੰ ਬੰਨ੍ਹਿਆ ਹੋਇਆ ਹੈ ਤੇ ਉਸ ਦਾ ਮੇਕਅਪ ਵੀ ਆਨ-ਪੁਆਇੰਟ ਹੈ।


ਕੰਮ ਦੀ ਗੱਲ ਕਰੀਏ ਤਾਂ ਪੰਜਾਬੀ ਗਾਇਕਾ ਤੇ ਐਕਟਰਸ ਸ਼ਹਿਨਾਜ਼ ਗਿੱਲ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ ਫਿਲਮ ‘ਹੌਸਲਾ ਰੱਖ’ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਸ਼ਹਿਨਾਜ਼ ਸਿਧਾਰਥ ਸ਼ੁਕਲਾ ਦੇ ਨਾਲ 'ਸਿਲਸਿਲਾ ਸਿਡਨਾਜ਼ ਕਾ' ਵਿੱਚ ਵੀ ਨਜ਼ਰ ਆਈ ਸੀ। ਇਸ ਦੌਰਾਨ ਸ਼ਹਿਨਾਜ਼ ਦੇ ਕਈ ਮਿਊਜ਼ਿਕ ਵੀਡੀਓ ਵੀ ਕੀਤੇ।


ਇਹ ਵੀ ਪੜ੍ਹੋ: Punjab Police Recruitment: ਪੰਜਾਬ ਪੁਲਿਸ 'ਚ ਭਰਤੀ ਲਈ ਜਾਣੋ ਆਨ-ਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904