ਅੱਜ-ਕੱਲ੍ਹ ਪੰਜਾਬ ਪੁਲਿਸ ਵਿੱਚ ਡਿਸਟ੍ਰਿਕਟ ਪੁਲਿਸ ਕੇਡਰ ਦੀਆਂ 2015 ਤੇ ਆਰਮਡ ਪੁਲਿਸ ਕੇਡਰ ਦੀਆਂ 2343 ਪੋਸਟਾਂ ਲਈ ਕਾਂਸਟੇਬਲ ਦੇ ਆਨ-ਲਾਈਨ ਫਾਰਮ ਭਰੇ ਜਾ ਰਹੇ ਹਨ ਜਿਸ ਵਿੱਚ ਆਨ-ਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 15 ਅਗਸਤ, 2021 ਹੈ।

ਪੰਜਾਬ ਪੁਲਿਸ ਵਿੱਚ ਕਾਂਸਟੇਬਲ ਲਈ ਅਪਲਾਈ ਕਰਨ ਵਾਲੇ ਦੀ ਰਾਸ਼ਟਰੀਅਤਾ ਭਾਰਤੀ ਹੋਣੀ ਜ਼ਰੂਰੀ ਹੈ। ਉਸ ਦੀ ਉਮਰ 1 ਜਨਵਰੀ, 2021 ਤੱਕ ਘੱਟੋ-ਘੱਟ 18 ਸਾਲ ਹੋਵੇ ਤੇ ਵੱਧ ਤੋਂ ਵੱਧ ਉਮਰ ਹੱਦ 1 ਜਨਵਰੀ 2021 ਤੱਕ ਜਨਰਲ ਕੈਟਾਗਿਰੀ ਲਈ 28 ਸਾਲ ਜਦਕਿ ਐਸਸੀ, ਓਬੀਸੀ ਨੂੰ ਪੰਜ ਸਾਲ ਦੀ ਛੋਟ ਹੈ ਜਿਸ ਨਾਲ ਉਨ੍ਹਾਂ ਦੀ ਵੱਧ ਤੋਂ ਵੱਧ ਉਮਰ ਹੱਦ 33 ਸਾਲ ਹੋ ਜਾਂਦੀ ਹੈ। ਇੱਥੇ ਹੀ ਦੱਸਣਾ ਬਣਦਾ ਹੈ ਕਿ ਐਕਸ-ਸਰਵਿਸ ਮੈਨ ਨੂੰ ਵੱਧ ਤੋਂ ਵੱਧ ਉਮਰ ਵਿੱਚ ਤਿੰਨ ਸਾਲ ਤੱਕ ਦੀ ਛੋਟ ਦਿੱਤੀ ਗਈ ਹੈ।


ਜੇਕਰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਮੌਜੂਦਾ ਭਰਤੀ ਲਈ ਸਿੱਖਿਆ ਯੋਗਤਾ ਦੀ ਗੱਲ ਕਰੀਏ ਤਾਂ ਜ਼ਿਕਰਯੋਗ ਹੈ ਕਿ ਉਹ ਹਰ 12ਵੀਂ ਪਾਸ ਮੁੰਡਾ ਤੇ ਕੁੜੀ ਕਾਂਸਟੇਬਲ ਦੀ ਪੋਸਟ ਲਈ ਅਪਲਾਈ ਕਰਨ ਯੋਗ ਹੈ ਜਿਸ ਨੇ ਦਸਵੀਂ ਜਮਾਤ ਵਿੱਚ ਪੰਜਾਬੀ ਵਿਸ਼ੇ ਦੀ ਪੜ੍ਹਾਈ ਕੀਤੀ ਹੋਵੇ। ਜਦਕਿ ਐਕਸ ਸਰਵਿਸਮੈਨ ਦੀ ਸਿੱਖਿਆ ਯੋਗਤਾ ਦਸਵੀਂ ਪਾਸ ਰੱਖੀ ਗਈ ਹੈ।


ਇਸ ਭਰਤੀ ਦੇ ਦੋ ਪੜ੍ਹਾਅ ਨਿਸ਼ਚਿਤ ਕੀਤੇ ਗਏ ਹਨ।


1) ਲਿਖਤੀ ਪੇਪਰ ਤੇ


2) ਡਾਕੂਮੈਂਟ ਸਕਰੂਟਨੀ, ਪੀਐਮਟੀ (ਫੀਜ਼ੀਕਲ ਮਾਇਜਰਮੈਂਟ ਟੈਸਟ) ਤੇ ਪੀਐਸਟੀ (ਫੀਜੀਕਲ ਸਕਰੀਨਿੰਗ ਟੈਸਟ)


ਪਹਿਲੇ ਪੜ੍ਹਾਅ ਵਿੱਚ ਇਕ ਲਿਖਤੀ ਪੇਪਰ ਰੱਖਿਆ ਗਿਆ ਹੈ ਜੋ ਬਹੁ-ਵਿਕਲਪੀ ਹੋਵੇਗਾ। ਪੇਪਰ ਕੁੱਲ 100 ਅੰਕਾਂ ਦਾ ਹੋਵੇਗਾ ਤੇ ਸਮਾਂ 120 ਮਿੰਟ ਭਾਵ ਦੋ ਘੰਟੇ ਹੋਵੇਗਾ। ਪਹਿਲੀ ਸਟੇਜ ਪਾਸ ਕਰਨ ਵਾਲਿਆਂ ਲਈ ਦੂਜਾ ਪੜ੍ਹਾਅ ਡਾਕੂਮੈਂਟ ਸਕਰੂਟਨੀ ਭਾਵ ਤੁਹਾਡੇ ਕਾਗ਼ਜ਼ਾਤ ਦੇਖਣੇ ਤੇ ਵੈਰੀਫਾਈ ਕੀਤੇ ਜਾਣਗੇ। ਇਸ ਮੌਕੇ ਅੱਗੇ ਦਿੱਤੇ ਦਸਤਾਵੇਜ਼ਾਂ ਦੀਆਂ ਅਸਲ ਤੇ ਘੱਟੋ-ਘੱਟ ਦੋ ਦੋ ਕਾਪੀਆਂ ਹੋਣੀਆਂ ਲਾਜ਼ਮੀ ਹਨ:


1) 10ਵੀਂ ਜਮਾਤ ਦਾ ਸਰਟੀਫਿਕੇਟ


2) 12ਵੀਂ ਜਮਾਤ ਦਾ ਸਰਟੀਫਿਕੇਟ


3) ਜਾਤੀ/ਕਾਸਟ ਸਰਟੀਫਿਕੇਟ (ਜੇਕਰ ਹੋਵੇ)


4) ਆਧਾਰ ਕਾਰਡ


5) ਐਂਟਰੀ ਫਾਰਮ ਦਾ ਪ੍ਰਿੰਟ ਆਊਟ


6) ਉਮੀਦਵਾਰ ਦੀਆਂ ਪਾਸਪੋਰਟ ਸ਼ਾਈਜ਼ ਫੋਟੋਆਂ


7) ਨੋ ਆਬਜੈਕਸ਼ਨ ਸਰਟੀਫਿਕੇਟ (ਐਨਓਸੀ)


ਮੁੰਡਿਆਂ ਦਾ ਘੱਟ ਤੋਂ ਘੱਟ ਕੱਦ ਪੰਜ ਫੁੱਟ ਸੱਤ ਇੰਚ ਹੋਣਾ ਚਾਹੀਦਾ ਹੈ ਜਦਕਿ ਕੁੜੀਆਂ ਦਾ ਕੱਦ ਪੰਜ ਫੁੱਟ ਦੋ ਇੰਚ ਹੋਣਾ ਜ਼ਰੂਰੀ ਹੈ। ਜੋ ਕਿ ਪੀਐਮਟੀ ਅਧੀਨ ਆਉਂਦਾ ਹੈ ਜਦਕਿ ਪੀਐਸਟੀ ਭਾਵ ਫਿਜੀਕਲ ਸਕਰੀਨਿੰਗ ਟੈਸਟ, ਜਿਸ ਵਿੱਚ ਮੁੰਡਿਆਂ ਨੇ 1600 ਮੀਟਰ ਦੌੜ 6 ਮਿੰਟ 30 ਸੈਕਿੰਟ ਵਿੱਚ, ਕੁੜੀਆਂ ਨੇ 800 ਮੀਟਰ ਦੌੜ 4 ਮਿੰਟ 30 ਸੈਕਿੰਟ ਵਿੱਚ ਤੇ ਐਕਸ ਸਰਵਿਸਮੈਨ ਮਰਦਾਂ ਨੇ 1400 ਮੀਟਰ ਦੌੜ/ਵਾਕ 9 ਮਿੰਟਾਂ ਵਿੱਚ ਜਦਕਿ ਐਕਸ ਸਰਵਿਸ ਮੈਨ ਔਰਤਾਂ ਨੇ 800 ਮੀਟਰ ਦੌੜ ਪੰਜ ਮਿੰਟ ਵਿੱਚ ਪੂਰੀ ਕਰਨੀ ਹੈ। ਇਸ ਲਈ ਸਭ ਨੂੰ ਇਕੋ ਮੌਕਾ ਹੀ ਮਿਲੇਗਾ।


ਇਸ ਉਪਰੰਤ ਮੁੰਡਿਆਂ ਲਈ ਲੰਮੀ ਛਾਲ 3.80 ਮੀਟਰ, ਉੱਚੀ ਛਾਲ 1.10 ਮੀਟਰ ਜਦਕਿ ਕੁੜੀਆਂ ਲਈ ਲੰਮੀ ਛਾਲ ਤਿੰਨ ਮੀਟਰ, ਉੱਚੀ ਛਾਲ 0.95 ਮੀਟਰ ਪਰ ਐਕਸ ਸਰਵਿਸਮੈਨ ਮਰਦਾਂ ਲਈ 10 ਪੂਰੀਆਂ ਬੈਠਕਾਂ (ਇਕੋ  ਮੌਕਾ) ਤੇ ਐਕਸ ਸਰਵਿਸਮੈੱਨ ਔਰਤਾਂ ਲਈ ਲੰਮੀ ਛਾਲ 2.75 ਮੀਟਰ, ਉੱਚੀ ਛਾਲ 0.90 ਮੀਟਰ ਰੱਖੀ ਗਈ ਹੈ। ਇਨ੍ਹਾਂ ਨੂੰ ਕੁਆਲੀਫਾਈ ਕਰਨ ਦੇ ਤਿੰਨ ਤਿੰਨ ਮੌਕੇ ਦਿੱਤੇ ਜਾਣਗੇ। ਤੁਸੀਂ ਵਧੇਰੇ ਜਾਣਕਾਰੀ ਲਈ https://iur.ls/punjabpolicerecruitment2021 ‘ਤੇ ਲਾਗਇੰਨ ਕਰ ਸਕਦੇ ਹੋ।


ਇਹ ਵੀ ਪੜ੍ਹੋ: Sidhu Moose Wala ਨਾਲ ਇੱਕ ਹੋਰ ਟ੍ਰੈਕ ਬਣਾਉਣਗੇ Bohemia, Amrit Maan ਦੀ ਹੋਏਗੀ ਅਹਿਮ ਭੂਮਿਕਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI