Surjit Bindrakhia Wedding Anniversary: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਕਲਾਕਾਰ ਸੁਰਜੀਤ ਬਿੰਦਰੱਖੀਆ ਦਾ ਨਾਂਅ ਅੱਜ ਵੀ ਦਰਸ਼ਕਾਂ ਵਿੱਚ ਸੁਣਨ ਨੂੰ ਮਿਲਦਾ ਹੈ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕ ਓਨੇ ਹੀ ਉਤਸ਼ਾਹ ਨਾਲ ਸੁਣਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਬੀਤੇ ਦਿਨੀਂ ਮਰਹੂਮ ਗਾਇਕ ਦੇ ਵਿਆਹ ਦੀ ਵਰ੍ਹੇਗੰਢ ਸੀ। ਇਸ ਮੌਕੇ ਉਨ੍ਹਾਂ ਦੇ ਪੁੱਤਰ ਗੀਤਾਜ਼ ਬਿੰਦਰੱਖੀਆ ਵੱਲੋਂ ਆਪਣੇ ਪਿਤਾ ਨਾਲ ਜੁੜੀਆਂ ਸੁਨਿਹਰੀ ਯਾਦਾਂ ਸ਼ੇਅਰ ਕੀਤੀਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਤੁਸੀ ਮਰਹੂਮ ਗਾਇਕ ਦੇ ਵਿਆਹ ਦੀਆਂ ਤਸਵੀਰਾਂ ਦੀ ਝਲਕ ਵੇਖੋਗੇ। 


ਗਾਇਕ ਅਤੇ ਅਦਾਕਾਰ ਗੀਤਾਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਬੇਬੇ ਬਾਪੂ ਦੀ ਐਨਿਵਰਸਰੀ ਹੈ ਅੱਜ, ਤੁਹਾਨੂੰ ਪਤਾ ਪਹਿਲੀ ਵਾਰ ਕਿੱਥੇ ਮਿਲੇ ਸੀ ਦੋਵੇਂ... ਅੰਦਾਜ਼ਾ ਲਗਾਓ💯... ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ।





 


ਦੱਸ ਦੇਈਏ ਕਿ ਗੀਤਾਜ਼ ਵੱਲੋਂ ਸ਼ੇਅਰ ਕੀਤੇ ਵੀਡੀਓ ਕਲਿੱਪ ਵਿੱਚ ਸੁਰਜੀਤ ਬਿੰਦਰੱਖੀਆ ਦੇ ਵਿਆਹ ਨਾਲ ਜੁੜੀ ਹਰ ਤਸਵੀਰ ਹੈ। ਸ਼ਾਇਦ ਹੀ ਇਸ ਤੋਂ ਪਹਿਲਾਂ ਕਲਾਕਾਰ ਦੇ ਵਿਆਹ ਦੀਆਂ ਤਸਵੀਰਾਂ ਕਦੇ ਸਾਹਮਣੇ ਆਈਆਂ ਹੋਣ। ਇਨ੍ਹਾਂ ਉੱਪਰ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਈ ਤੁਸੀਂ ਵੀ ਵਧੀਆ ਗੀਤਕਾਰ ਹੋ ਪਰ ਤੁਹਾਡੇ ਬਾਪੂ ਜੀ ਲੈਜੇਂਡ ਹਨ, ਉਹਨਾਂ ਦੀ ਗੀਤਕਾਰੀ ਦੀ ਬਰਾਬਰੀ ਹੀ ਨਹੀਂ.. ਮੈਨੂੰ ਪਤਾ ਜਦੋਂ ਵੀ ਮੈਂ ਬਿੰਦਰਖੀਆਂ ਲਗਾ ਦੇਵਾਂ ਫੋਨ ਤੇ ਮੇਰੇ ਦਾਦਾ ਜੀ ਦੇ ਕੰਨੀ ਪੈ ਜਾਵੇ ਜਦੋ ਕਹਿ ਦਿੰਨੇ ਉਹ ਬੋਲ ਚੱਕ ਮਾੜਾ ਜਾ ਉੱਚੀ ਕਰ ਬੋਲ ਬਿੰਦਰਖੀਆ ਸੁਣਾ...


ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਿੰਦਰੱਖੀਆ ਜੀ ਵਰਗਾ ਨਾ ਕਈ ਸੀ, ਨਾ ਕੋਈ ਹੈ, ਨਾ ਕੋਈ ਹੋਵੇਗਾ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਇਹ ਬੰਦਾ ਲੈਜੇਂਡ ਹੈ ਨਾ ਕੀ ਚਮਕੀਲਾ...


ਜਾਣੋ ਕਦੋ ਹੋਏ ਦੁਨੀਆਂ ਤੋਂ ਰੁਖਸਤ ?
 
ਮਸ਼ਹੂਰ ਗਾਇਕ 17 ਨਵੰਬਰ 2003 'ਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ, ਪਰ ਅੱਜ ਵੀ ਉਹਨਾਂ ਨੂੰ ਚਾਹੁਣ ਵਾਲੇ ਦਰਸ਼ਕਾਂ ਦੀ ਘਾਟ ਨਹੀਂ ਹੈ।