ਜੈਪੁਰ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਬਾਲੀਵੁੱਡ ਸਿਤਾਰੇ ਜੈਪੁਰ ਪਹੁੰਚ ਰਹੇ ਹਨ। ਵਿਆਹ ਵਿੱਚ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੀ ਆਪਣੇ ਪਰਿਵਾਰ ਨਾਲ ਜੈਪੁਰ ਏਅਰਪੋਰਟ 'ਤੇ ਸਪੌਟ ਕੀਤਾ ਗਿਆ ਜਿਸ ਤੋਂ ਬਾਅਦ ਇਹ ਖ਼ਬਰਾਂ ਆਈਆਂ ਕਿ ਉਨ੍ਹਾਂ ਨੂੰ ਬਾਲੀਵੁੱਡ ਦੀ ਇਸ ਗ੍ਰੈਂਡ ਵੈਡਿੰਗ ਲਈ ਸੱਦਾ ਦਿੱਤਾ ਗਿਆ ਹੈ।


ਇਸ ਦੇ ਨਾਲ ਹੀ ਦੱਸ ਦਈਏ ਕਿ ਉਨ੍ਹਾਂ ਨੇ ਕੈਟਰੀਨਾ ਤੇ ਵਿੱਕੀ ਕੌਸ਼ਲ ਦੇ ਵਿਆਹ ਅਤੇ ਉਨ੍ਹਾਂ ਦੀ ਜੋੜੀ ਲਈ ਗੀਤ ਗਾਇਆ। ਗੁਰਦਾਸ ਮਾਨ ਨੇ ਗੀਤ- 'ਜੀਵੇ ਤੇਰੀ ਜੋੜੀ' ਗਾਇਆ। ਇਸ ਦੇ ਨਾਲ ਹੀ ਗੁਰਦਾਸ ਮਾਨ ਜੈਪੁਰ ਏਅਰਪੋਰਟ ਤੋਂ ਚੌਥ ਕਾ ਬਰਵਾੜਾ ਲਈ ਰਵਾਨਾ ਹੋ ਗਏ।


ਗਾਇਕ ਗੁਰਦਾਸ ਮਾਨ ਨੇ ਰਾਜਸਥਾਨ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਰਾਜਸਥਾਨ ਵਰਗਾ ਆਪਣਾ ਪੰਜਾਬ ਹੋਣਾ ਚਾਹੀਦਾ ਹੈ। ਉਨ੍ਹਾਂ ਰਾਜਸਥਾਨ ਦੀ ਧਰਤੀ ’ਤੇ ਜਨਮ ਲੈਣ ਵਾਲੇ ਬਹਾਦਰ ਸਾਹਿਬਜ਼ਾਦਿਆਂ ਅਤੇ ਗੁਰੂਆਂ ਨੂੰ ਸਲਾਮ ਕੀਤਾ ਤੇ ਪ੍ਰਣਾਮ ਕੀਤਾ। ਉਨ੍ਹਾਂ ਕਿਹਾ ਕਿ ਵਿਆਹ ਬਹੁਤ ਵਧੀਆ ਹੋਣ ਜਾ ਰਿਹਾ ਹੈ ਤੇ ਵਿਆਹ ਲਈ ਵਧੀਆ-ਵਧੀਆ ਲੋਕ ਆ ਰਹੇ ਹਨ। ਗੁਰਦਾਸ ਮਾਨ ਨੇ ਕੈਟਰੀਨਾ ਅਤੇ ਵਿੱਕੀ ਕੌਸ਼ਲ ਦੀ ਜੋੜੀ ਨੂੰ ਬਹੁਤ ਪਿਆਰ ਦਿੱਤਾ ਅਤੇ ਗੀਤ ਗਾਇਆ - ਜੀਵੇ ਵੇ ਤੇਰੀ ਜੋੜੀ, ਜੀਵੇ ਤੇਰੀ ਜੋੜੀ।


ਦੱਸ ਦੇਈਏ ਕਿ 9 ਦਸੰਬਰ ਨੂੰ ਬਾਲੀਵੁੱਡ ਐਕਟਰ ਕੈਟਰੀਨਾ ਕੈਫ ਅਤੇ ਐਕਟਰ ਵਿੱਕੀ ਕੌਸ਼ਲ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਜੈਪੁਰ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਚੌਥ ਕਾ ਬਰਵਾੜਾ ਸਥਿਤ ਇਤਿਹਾਸਕ ਰਿਜ਼ੋਰਟ 'ਚ ਹੋਵੇਗਾ।



ਇਹ ਵੀ ਪੜ੍ਹੋ: Election Commission: ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904