ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਸ ਸਮੇ ਐਲਬਮ ਰਿਲੀਜ਼ ਕਰਨ ਦਾ ਸਿਲਸਿਲਾ ਚਲ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਐਲਬਮਾਂ ਜ਼ਰੀਏ ਨਵੀਆਂ-ਨਵੀਆਂ ਕੋਲੈਬੋਰੇਸ਼ਨ ਵੀ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੀ ਹੀ ਇੱਕ ਹੋਰ ਨਵੀਂ ਕੋਲੈਬੋਰੇਸ਼ਨ ਜਲਦੀ ਹੀ ਲੋਕਾਂ ਨੂੰ ਵੇਖਣ ਨੂੰ ਮਿਲਣ ਵਾਲੀ ਹੈ। ਜੋ ਕਿਸੇ ਹੋਰ ਦੀ ਨਹੀਂ ਸਗੋਂ ਪੰਜਾਬੀ ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਅਤੇ ਸਿੰਗਰ ਸੱਜਣ ਅਦੀਬ ਦੀ ਹੈ।


ਦੱਸ ਦਈਏ ਕਿ ਇਹ ਦੋਵੇਂ ਚਹਿਰੇ ਹੀ ਇੰਡਸਟਰੀ ਦੇ ਵਧੀਆ ਗਾਇਕਾਂ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਦੇ ਕੰਮ ਨੂੰ ਵੀ ਫੈਨਸ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਹੁਣ ਇਹ ਦੋਵੇਂ ਚਹਿਰੇ ਇੱਕੋ ਹੀ ਗੀਤ ਲਈ ਇਕੱਠੇ ਹੋਣ ਜਾ ਰਹੇ ਹਨ। ਜੋ ਇਨ੍ਹਾਂ ਸਿੰਗਰਸ ਦੇ ਫੈਨਸ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੋਣ ਵਾਲਾ। ਹੈਪੀ ਅਤੇ ਸੱਜਣ ਦੀ ਕੋਲੈਬੋਰੇਸ਼ਨ ਵਾਲੇ ਗੀਤ ਦਾ ਸ਼ੂਟ ਹੋ ਚੁੱਕਿਆ ਹੈ, ਜਿਸ ਵਿਚ ਦੋਵਾਂ ਦੀ ਹੀ ਆਵਾਜ਼ ਸੁਣਨ ਨੂੰ ਮਿਲੇਗੀ।


ਹੈਪੀ ਤੇ ਸੱਜਣ ਵਾਲੀ ਇਹ ਕੋਲੈਬੋਰੇਸ਼ਨ ਫੈਨਜ਼ ਲਈ ਵੱਡਾ ਸਰਪ੍ਰਾਈਜ਼ ਹੈ। ਇਸ ਗਾਣੇ ਦੇ ਵੀਡੀਓ ਦੇ 'ਚ ਸੱਜਣ ਅਤੇ ਹੈਪੀ ਤੋਂ ਇਲਾਵਾ ਮਾਡਲ ਤੇ ਅਦਾਕਾਰਾ ਅਵੀਰਾ ਸਿੰਘ ਮੈਸੋਨ ਵੀ ਨਜ਼ਰ ਆਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਤਿਕੜੀ ਮਿਲ ਕੇ ਕਿਹੜਾ ਕਮਾਲ ਕਰਦੀ ਹੈ ਜੋ ਆਉਣ ਵਾਲੇ ਦਿਨਾਂ ਦੇ ਵਿਚ ਪਤਾ ਚੱਲ ਜਾਵੇਗਾ।


ਫਿਲਹਾਲ ਇਸ ਗੀਤ ਬਾਰੇ ਹੋਰ ਕੁਝ ਵੀ ਰਿਵੀਲ ਨਹੀਂ ਕੀਤਾ ਗਿਆ ਕਿ ਇਹ ਗਾਣਾ ਕਿਵੇਂ ਦਾ ਹੋਏਗਾ ਤੇ ਕਿਸਦਾ ਟਾਈਟਲ ਕੀ ਹੈ। ਜੇਕਰ ਹੈਪੀ ਰਾਏਕੋਟੀ ਤੇ ਸੱਜਣ ਅਦੀਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਹੀ ਕਲਾਕਾਰ ਆਪਣੇ ਸਿੰਗਲ ਟ੍ਰੈਕਸ ਵਲ ਫੋਕਸ ਕਰ ਰਹੇ ਹਨ। ਹੈਪੀ ਦਾ ਪਿਛਲੇ ਰਿਲੀਜ਼ ਹੋਇਆ ਗੀਤ 'ਹਥਿਆਰ -2' ਸੀ, ਜੋ ਗਿੱਪੀ ਗਰੇਵਾਲ ਦੀ ਆਵਾਜ਼ 'ਚ ਰਿਲੀਜ਼ ਹੋਇਆ।


ਇਹ ਵੀ ਪੜ੍ਹੋ: Harish Rawat and Congress Meeting: ਪੰਜਾਬ ਦੇ ਨਰਾਜ਼ ਮੰਤਰੀਆਂ ਨਾਲ ਮੁਲਾਕਾਤ ਮਗਰੋਂ ਬੋਲੇ ਹਰੀਸ਼ ਰਾਵਤ, ਕੁਝ ਤਾਂ ਗਲਤ ਹੋਏਗਾ...


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904