Inderjit Nikku Apologizes: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਕਲਾਕਾਰ ਬਾਬਾ ਬਾਗੇਸ਼ਵਰ ਧਾਮ ਫਿਰ ਤੋਂ ਦਰਸ਼ਨ ਕਰਨ ਪਹੁੰਚੇ। ਇਸ ਤੋਂ ਬਾਅਦ ਨਿੱਕੂ ਲਗਾਤਾਰ ਲੋਕਾਂ ਦੇ ਨਿਸ਼ਾਨੇ ਤੇ ਹੈ। ਦਰਅਸਲ, ਜਨਤਾ ਨੂੰ ਨਿੱਕੂ ਦਾ ਬਾਗੇਸ਼ਵਰ ਧਾਮ ਜਾਣਾ ਪਸੰਦ ਨਹੀਂ ਆਇਆ। ਇਸ ਤੋਂ ਬਾਅਦ ਕਲਾਕਾਰ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਨਿੱਕੂ ਵੱਲੋਂ ਇੱਕ ਵੀਡੀਓ ਸਾਂਝਾ ਕਰ ਜਨਤਾ ਅਤੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੀ ਗਈ ਹੈ।
ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏 ਜੇ ਮੇਰੇ ਕਿਸੇ ਵੀ ਭੈਣ ਭਰਾ ਦਾ ਮੇਰੀ ਕਿਸੇ ਵੀ ਗੱਲ ਕਰ ਕੇ... ਮਨ ਦੁਖੀ ਹੋਇਆ, ਓਹਦੇ ਲਈ ਮੈਂ ਤਹਿ ਦਿਲ ਤੋਂ ਮੁਆਫ਼ੀ ਚਾਉਨਾਂ …🙏 ਵਾਹਿਗੁਰੂ ਜੀ ਹੜਾਂ ਦੀ ਮਾਰ ਤੋਂ ਆਪ ਹੱਥ ਦੇ ਕੇ ਬਚਾਉਣਾਂ ਜੀ🙏...
ਦਰਅਸਲ, ਇਸ ਵੀਡੀਓ ਵਿੱਚ ਨਿੱਕੂ ਗੁਰੂ ਘਰ ਵਿੱਚ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਭੈਣ ਭਰਾਵਾਂ ਨੂੰ ਵਾਹਿਗੂਰੁ ਜੀ ਕਾ ਖਾਲਸਾ... ਵਾਹਿਗੁਰੂ ਜੀ ਕੀ ਫ਼ਤਹਿ...ਪਿਛਲੇ ਦਿਨਾਂ ਵਿੱਚ ਜਿਹੜਾ ਮੇਰਾ ਵੀਡੀਓ ਵਾਈਰਲ ਹੋਇਆ, ਇਸ ਨਾਲ ਸਾਡੀ ਕਮਊਨਿਟੀ ਜਾਂ ਜਿਹੜੇ ਵੀ ਲੋਕਾਂ ਨੂੰ ਬੁਰਾ ਲੱਗਾ ਮੈਂ ਗੁਰੂ ਘਰ ਆ ਕੇ ਉਨ੍ਹਾਂ ਕੋਲੋਂ ਮੁਆਫ਼ੀ ਮੰਗਣ ਆਇਆ ਹੈ। ਕਿਉਂਕਿ ਮੇਰੀ ਮਨਸਾ ਇੱਕ ਪਰਸੈਂਟ ਵੀ ਇਦਾ ਨਹੀਂ ਸੀ ਕਿ ਕਿਸੇ ਨੂੰ ਬੁਰਾ ਲੱਗੇ। ਮੈਂ ਸਾਰੇ ਪੰਜਾਬੀ ਅਤੇ ਸਿੱਖ ਭੈਣ ਭਰਾਵਾਂ ਤੋਂ ਮੁਆਫ਼ੀ ਚਾਉਨਾ... ਤੁਸੀ ਵੀ ਵੇਖੋ ਇਹ ਵੀਡੀਓ...
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਇੰਦਰਜੀਤ ਨਿੱਕੂ ਬਾਬਾ ਬਾਗੇਸ਼ਵਰ ਧਾਮ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਨੂੰ ਲੋਕਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਨਿੱਕੂ ਵੱਲੋਂ ਇਸ ਮਾਮਲੇ ਉੱਪਰ ਦੋਬਾਰਾ ਕੋਈ ਵੀ ਟਿੱਪਣੀ ਨਹੀਂ ਕੀਤੀ ਸੀ। ਜਦਕਿ ਕਲਾਕਾਰ ਨੇ ਹੁਣ ਵੀਡੀਓ ਸਾਂਝੀ ਕਰ ਪੰਜਾਬੀਆਂ ਅਤੇ ਸਿੱਖ ਭੈਣ ਭਰਾਵਾਂ ਕੋਲੋਂ ਮਾਫ਼ੀ ਮੰਗੀ।