Jasbir Jassi on Dargah: ਪੰਜਾਬੀ ਗਾਇਕ ਜਸਬੀਰ ਜੱਸੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਜਸਬੀਰ ਜੱਸੀ ਨੂੰ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਦੇ ਵਿਆਹ ਵਿੱਚ ਗੀਤ ਗਾਉਂਦੇ ਹੋਏ ਵੀ ਵੇਖਿਆ ਗਿਆ। ਇਸ ਤੋਂ ਇਲਾਵਾ ਜਸਬੀਰ ਜੱਸੀ ਗਾਇਕ ਕਮਲ ਖਾਨ ਨਾਲ ਮਿਲ ਕ੍ਰਿਕਟਰ ਸ਼ਿਖਰ ਧਵਨ ਦੇ ਘਰ ਵੀ ਪੁੱਜੇ, ਜਿੱਥੇ ਉਨ੍ਹਾਂ ਖੂਬ ਰੌਣਕਾਂ ਲਗਾਈਆਂ। ਇਸ ਵਿਚਾਲੇ ਕਲਾਕਾਰ ਦਾ ਇੱਕ ਇੰਟਰਵਿਊ ਖੂਬ ਵਾਇਰਲ ਹੋ ਰਿਹਾ ਹੈ। ਜਿਸ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। 


ਦਰਅਸਲ, ਇਸ ਖਾਸ ਇੰਟਰਵਿਊ ਵਿੱਚ ਜਸਬੀਰ ਜੱਸੀ ਪੀਰਾਂ ਦੀਆਂ ਦਰਗਾਹਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਇਹ ਵੀਡੀਓ Pro Punjab Tv ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵਿੱਚ ਦਰਗਾਹਾਂ ਬਾਰੇ ਗੱਲ ਕਰਦੇ ਹੋਏ ਜਸਬੀਰ ਜੱਸੀ ਨੇ ਕਿਹਾ ਕਿ ਉਹ ਕਬਰਾਂ ਤੇ ਜਾ ਕੇ ਨਹੀਂ ਗਾਉਂਦੇ ਅਤੇ ਮੈਨੂੰ ਉਨ੍ਹਾਂ ਤੋਂ ਡਰ ਨਹੀਂ ਲੱਗਦਾ। ਇੱਥੋ ਤੱਕ ਗਾਇਕ ਨੇ ਇਹ ਵੀ ਕਹਿ ਦਿੱਤਾ ਕਿ ਇਹ ਨਸ਼ਿਆਂ ਦਾ ਡੇਰਾ ਹੈ ਲੋਕਾਂ ਨੂੰ ਇੱਥੇ ਨਹੀਂ ਜਾਣਾ ਚਾਹੀਦਾ... ਇਸ ਵੀਡੀਓ ਵਿੱਚ ਵੇਖੋ ਪੰਜਾਬੀ ਗਾਇਕ ਨੇ ਹੋਰ ਕੀ ਕੁਝ ਕਿਹਾ...






ਹਾਲਾਂਕਿ ਜਸਬੀਰ ਜੱਸੀ ਦੇ ਇਸ ਬਿਆਨ ਉੱਪਰ ਕੁਝ ਲੋਕਾਂ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਹਰ ਇੱਕ ਦੀ ਆਪਣੀ ਸ਼ਰਧਾ ਹੁੰਦੀ ਆ... ਹੁਣ ਤੁਸੀ ਨਹੀਂ ਮੰਨਦੇ ਸਹੀ ਆ ਪਰ ਨਸ਼ਿਆਂ ਦਾ ਅੱਡਾ ਕਹਿਣਾ ਵੀ ਗਲਤ ਆ... ਕਿਉਂਕਿ ਕੋਈ ਕਿਸੇ ਨੂੰ ਨਸ਼ੇ ਨਹੀਂ ਲਾਉਂਦਾ, ਸਭ ਆਪੇ ਕਰਦੇ ਆ... ਕੈਨੇਡਾ ਵਿੱਚ ਦੱਸੋ ਕਿੰਨੀਆਂ ਮਜ਼ਾਰਾਂ ਤੇ ਸਾਡੇ ਲੋਕ ਜਾਂਦੇ ਆ... ਉੱਥੇ ਕਿਉਂ ਚਿੱਟਾ ਅਫੀਮ ਖਾ-ਖਾ ਮਰਦੇ ਆ...


ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜੱਸੀ ਭਾਜੀ ਸਾਰੇ ਆਪਣੀ-ਆਪਣੀ ਜਗ੍ਹਾ ਭਗਤੀ ਕਰਦੇ, ਕਿਸੇ ਨੂੰ ਮਾੜ੍ਹਾ ਨਾ ਬੋਲੋ, ਜੱਸੀ ਭਾਜੀ ਮੈਂ ਤੇ ਤੁਹਾਨੂੰ ਬਹੁਤ ਚੰਗਾ ਇਨਸਾਨ ਸਮਝਦਾ ਸੀ...