Sargun Mehta Struggle: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਸਰਗੁਣ ਨੇ ਆਪਣੇ ਹੁਨਰ ਤੇ ਕਾਬਲੀਅਤ ਦੇ ਦਮ ‘ਤੇ ਇਹ ਮੁਕਾਮ ਹਾਸਲ ਕੀਤਾ ਹੈ। ਅੱਜ ਸਰਗੁਣ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਸਰਗੁਣ ਮਹਿਤਾ ਆਪਣੇ ਪਤੀ ਰਵੀ ਦੂਬੇ ਨਾਲ ਅੱਜ ਵਿਆਹ ਦੀ 9ਵੀਂ ਵਰ੍ਹੇਗੰਢ ਮਨਾ ਰਹੀ ਹੈ। ਅੱਜ ਤੁਹਾਨੂੰ ਸਰਗੁਣ ਦੀ ਜ਼ਿੰਦਗੀ ਦਾ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇ। ਸਰਗੁਣ ‘ਤੇ ਇੱਕ ਵਕਤ ਅਜਿਹਾ ਆਇਆ ਸੀ, ਜਦੋਂ ਉਹ ਆਪਣੇ ਕਰੀਅਰ ਦੇ ਸਭ ਤੋਂ ਬੁਰੇ ਦੌਰ ‘ਚੋਂ ਲੰਘ ਰਹੀ ਸੀ। ਪਰ ਉਸ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਪੈਰਾਂ ‘ਤੇ ਮੁੜ ਤੋਂ ਖੜੀ ਹੋ ਗਈ।   


ਇਹ ਵੀ ਪੜ੍ਹੋ: ਇਸ ਤਰੀਕ ਤੋਂ ਸ਼ੁਰੂ ਹੋਣਗੀਆਂ ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ, ਇੱਥੇ ਜਾਣੋ ਪੂਰੀ ਡੀਟੇਲ


ਟੀਵੀ ਸੀਰੀਅਲਾਂ ਤੋਂ ਕੀਤੀ ਐਕਟਿੰਗ ਕਰੀਅਰ ਦੀ ਸ਼ੁਰੂਆਤ
ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ‘ਚ ਹੋਇਆ ਸੀ। ਸਰਗੁਣ ਨੇ ਬਚਪਨ ਤੋਂ ਹੀ ਤੈਅ ਕਰ ਲਿਆ ਸੀ ਕਿ ਉਸ ਨੇ ਵੱਡੇ ਹੋ ਕੇ ਕੀ ਬਣਨਾ ਹੈ। ਉਹ ਹਮੇਸ਼ਾ ਤੋਂ ਐਕਟਿੰਗ ਦੀ ਦੁਨੀਅ ‘ਚ ਨਾਮ ਬਣਾਉਣਾ ਚਾਹੁੰਦੀ ਸੀ। ਉਸ ਨੂੰ ਜਦੋਂ ਪਤਾ ਲੱਗਿਆ ਕਿ ਦਿੱਲੀ ‘ਚ ਸੀਰੀਅਲ 12/24 ਕਰੋਲ ਬਾਗ ਦੇ ਆਡੀਸ਼ਨ ਹੋ ਰਹੇ ਹਨ ਤਾਂ ਉਹ ਤੁਰੰਤ ਚਲੀ ਗਈ। ਉਸ ਨੂੰ ਇਹ ਸੀਰੀਅਲ ‘ਚ ਕੰਮ ਕਰਨ ਦਾ ਮੌਕਾ ਵੀ ਮਿਲ ਗਿਆ। ਉਸ ਨੇ ਇਸ ਸੀਰੀਅਲ ‘ਚ ਰਵੀ ਦੂਬੇ ਦੀ ਪਤਨੀ ਦਾ ਕਿਰਦਾਰ ਨਿਭਾਇਆ, ਇਨ੍ਹਾਂ ਦੋਵਾਂ ਦੀ ਜੋੜੀ ਨੂੰ ਪਰਦੇ ‘ਤੇ ਕਾਫੀ ਪਸੰਦ ਕੀਤਾ ਗਿਆ। ਇਸ ਤਰ੍ਹਾਂ ਸਰਗੁਣ ਟੀਵੀ ਅਦਾਕਾਰਾ ਦੇ ਰੂਪ ‘ਚ ਇੰਡਸਟਰੀ ‘ਚ ਸਥਾਪਤ ਹੋਈ।  









ਸਰਗੁਣ ਮਹਿਤਾ ਨੂੰ ਕਦੇ ਨਹੀਂ ਮਿਲੀ ਕੰਮ ਲਈ ਤਾਰੀਫ
ਸਰਗੁਣ ਮਹਿਤਾ ਨੇ ਆਪਣੇ ਕਰੀਅਰ 'ਚ ਕਈ ਰਿਜੈਕਸ਼ਨਾਂ ਦਾ ਸਾਹਮਣਾ ਕੀਤਾ ਅਤੇ ਕਈ ਵਾਰ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ। ਇੱਕ ਵਾਰ ਜਦੋਂ ਉਹ ਟੀਵੀ ਸੀਰੀਅਲ ਕਰ ਰਹੀ ਸੀ ਤਾਂ ਇੱਕ ਮੈਨੇਜਰ ਨੇ ਉਸ ਨੂੰ ਕਿਹਾ ਕਿ ਉਹ ਕਦੇ ਪੰਜਾਬੀ ਫਿਲਮਾਂ ਦੀ ਹੀਰੋਈਨ ਨਹੀਂ ਬਣ ਸਕੇਗੀ। ਇੱਥੋਂ ਤੱਕ ਕਿ ਉਸ ਨੂੰ ਇਹ ਵੀ ਕਿਹਾ ਗਿਆ ਕਿ ਉਹ ਕਦੇ ਵੀ ਕਿਸੇ ਵੱਡੇ ਪੰਜਾਬੀ ਸਟਾਰ ਨਾਲ ਫਿਲਮ ਅਭਿਨੇਤਰੀ ਨਹੀਂ ਬਣ ਸਕੇਗੀ। ਉਸ ਨੂੰ ਛੋਟੇ ਮੋਟੇ ਰੋਲ ਹੀ ਕਰਨੇ ਪੈਣਗੇ। ਇਹ ਗੱਲ ਸਰਗੁਣ ਦੇ ਦਿਲ ‘ਤੇ ਲੱਗ ਗਈ। ਪਰ ਜਦੋਂ ਉਸ ਨੇ ਪੰਜਾਬੀ ਫ਼ਿਲਮ ‘ਅੰਗਰੇਜ’ ਕੀਤੀ ਤਾਂ ਇਹ ਉਸ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਤ ਹੋਈ। ਉਸ ਮੁਤਾਬਕ ਜਦੋਂ ਉਸ ਨੇ ਕਲਰਜ਼ ਦਾ ਮਸ਼ਹੂਰ ਟੀਵੀ ਸ਼ੋਅ 'ਬਾਲਿਕਾ ਵਧੂ' ਕੀਤਾ ਤਾਂ ਉਸ ਨੂੰ ਲੱਗਾ ਜਿਵੇਂ ਉਹ ਕਿਸੇ ਜਾਲ 'ਚ ਫਸ ਗਈ ਹੋਵੇ। ਉਹ ਰੋਜ਼ ਕੰਮ ਕਰਦੀ ਸੀ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸੀ। ਇੱਥੋਂ ਤੱਕ ਕਿ ਕਿਸੇ ਨੇ ਉਸ ਦੀ ਤਾਰੀਫ਼ ਵੀ ਨਹੀਂ ਕੀਤੀ। ਮੈਨੂੰ ਬੈਠ ਕੇ ਕਦੇ ਕਿਸੇ ਨੇ ਨਹੀਂ ਦੱਸਿਆ ਕਿ ਉਸ ਨੇ ਕਿੰਨਾ ਵਧੀਆ ਸੀਨ ਕੀਤਾ ਹੈ। ਉਸ ਸਮੇਂ ਉਸ ਨੂੰ ਕਿਸੇ ਚੀਜ਼ ਦੀ ਕਮੀ ਸੀ, ਜੋ ‘ਅੰਗਰੇਜ’ ਕਰਨ ਤੋਂ ਬਾਅਦ ਪੂਰੀ ਹੋਈ।


ਸਰਗੁਣ ਮਹਿਤਾ ਦੇ ਬੈਕ-ਟੂ-ਬੈਕ ਸੀਰੀਅਲ ਹੋਏ ਫਲਾਪ
ਸਰਗੁਣ ਮਹਿਤਾ ਨੇ ਆਪਣੇ ਪਹਿਲੇ ਸੀਰੀਅਲ ਤੋਂ ਬਾਅਦ ਰਵੀ ਦੂਬੇ ਦੇ ਨਾਲ 'ਅਪਨੋ ਕੇ ਲੀਏ ਗੀਤਾ ਕਾ ਧਰਮਯੁੱਧ' ਅਤੇ 'ਫੁਲਵਾ' ਵਰਗੇ ਸੀਰੀਅਲਾਂ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਸਨੇ ਸਸਪੈਂਸ/ਥ੍ਰਿਲਰ ਸੀਰੀਜ਼ 'ਹਮਨੇ ਲੀ ਹੈ ਸ਼ਪਥ' ਵਿੱਚ ਵੀ ਕੰਮ ਕੀਤਾ। ਫਿਰ ਉਹ ਏਕਤਾ ਕਪੂਰ ਦੀ ਡੇਲੀ ਸੋਪ 'ਕਿਆ ਹੁਆ ਤੇਰਾ ਵਾਦਾ' ਵਿੱਚ ਵੀ ਨਜ਼ਰ ਆਈ ਸੀ। ਇਹ ਸਾਰੇ ਸੀਰੀਅਲ ਬੁਰੀ ਤਰ੍ਹਾਂ ਫਲਾਪ ਹੋਏ ਸੀ। ਫਲਾਪ ਹੋਣ ਕਰਕੇ ਇਨ੍ਹਾਂ ਸਾਰੇ ਸੀਰੀਅਲਾਂ ਨੂੰ ਅੱਧ ਵਿਚਾਲੇ ਹੀ ਬੰਦ ਕਰਨਾ ਪਿਆ ਸੀ।


ਪੰਜਾਬੀ ਫਿਲਮਾਂ ਨੇ ਰਾਤੋ ਰਾਤ ਬਦਲੀ ਕਿਸਮਤ
ਸਰਗੁਣ ਮਹਿਤਾ ਆਪਣੀ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ ‘ਚੋਂ ਲੰਘ ਰਹੀ ਸੀ। ਉਸ ਦੇ ਇਕੱਠੇ ਚਾਰ ਸੀਰੀਅਲ ਫਲਾਪ ਹੋਏ ਸੀ। ਇੱਕ ਫਲਾਪ ਅਦਾਕਾਰਾ ਨੂੰ ਕੋਈ ਵੀ ਕਿਸੇ ਸੀਰੀਅਲ ‘ਚ ਕੰਮ ਦੇਣ ਲਈ ਤਿਆਰ ਨਹੀਂ ਸੀ। ਸਰਗੁਣ ਬੁਰੀ ਤਰ੍ਹਾਂ ਨਿਰਾਸ਼ ਸੀ। ਪਰ ਇਹੀ ਉਹ ਸਮਾਂ ਸੀ ਜਦੋਂ ਉਸ ਦੀ ਕਿਸਮਤ ਅਚਾਨਕ ਪਲਟ ਗਈ। 2015 ‘ਚ ਸਰਗੁਣ ਮਹਿਤਾ ਨੂੰ ਪੰਜਾਬੀ ਗਾਇਕ ਤੇ ਐਕਟਰ ਅਮਰਿੰਦਰ ਗਿੱਲ ਨਾਲ ‘ਅੰਗਰੇਜ’ ਫਿਲਮ ਕਰਨ ਦਾ ਆਫਰ ਆਇਆ। ਸਰਗੁਣ ਲਈ ਇਹ ਸੁਪਨਾ ਸੱਚ ਹੋਣ ਵਾਲੀ ਗੱਲ ਸੀ। ਕਿਉਂਕਿ ਉਹ ਹਮੇਸ਼ਾ ਤੋਂ ਹੀ ਹੀ ਫਿਲਮ ਅਭਿਨੇਤਰੀ ਬਣਨਾ ਚਾਹੁੰਦੀ ਸੀ। ਜਦੋਂ ਅੰਗਰੇਜ ਰਿਲੀਜ਼ ਹੋਈ ਤਾਂ ਸਰਗੁਣ ਪੰਜਾਬੀ ਦੇ ਦਿਲਾਂ ‘ਤੇ ਛਾ ਗਈ। ਇਸ ਫਿਲਮ ਨੇ ਸਰਗੁਣ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਸਰਗੁਣ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ‘ਲਹੌਰੀਏ’, ਲਵ ਪੰਜਾਬ, ਕਿਸਮਤ, ਸੁਰਖੀ ਬਿੰਦੀ, ਕਿਸਮਤ 2, ਬਾਬੇ ਭੰਗੜਾ ਪਾਉਂਦੇ ਨੇ ਤੇ ਮੋਹ ਸਰਗੁਣ ਦੇ ਕਰੀਅਰ ਦੀਆਂ ਬੈਸਟ ਪੰਜਾਬੀ ਫਿਲਮਾਂ ਮੰਨੀਆਂ ਜਾਂਦੀਆਂ ਹਨ।


ਇਹ ਵੀ ਪੜ੍ਹੋ: KBC 'ਚ 1 ਕਰੋੜ ਜਿੱਤਣ ਵਾਲਾ ਜਸਕਰਨ ਨਹੀਂ ਦੇ ਸਕਿਆ 7 ਕਰੋੜ ਦੇ ਸਵਾਲ ਦਾ ਜਵਾਬ, ਕੀ ਤੁਸੀਂ ਜਾਣਦੇ ਹੋ ਇਸ ਸਵਾਲ ਦਾ ਜਵਾਬ?