Jasmine sandals will do 'The Great Punjabi Experiment'ਚੰਡੀਗੜ੍ਹ: ਪੰਜਾਬੀ ਗਾਇਕਾ ਤੇ ਗੀਤਕਾਰ ਜੈਸਮੀਨ ਸੈਂਡਲਸ (Jasmine Sandlas) ਲਗਪਗ ਦੋ ਮਹੀਨਿਆਂ ਦੇ ਲੰਬੇ ਬਰੇਕ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਪਸ ਆਈ ਹੈ। ਪਿਛਲੀ ਵਾਰ 24 ਦਸੰਬਰ ਨੂੰ ਉਸ ਨੇ ਆਪਣੀ ਫੀਡ 'ਤੇ ਕੁਝ ਅਪਡੇਟ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਕੋਈ ਪੋਸਟ ਜਾਂ ਸਟੋਰੀ ਅਪਲੋਡ ਨਹੀਂ ਕੀਤੀ ਤੇ 2 ਮਾਰਚ 2021 ਤੱਕ ਕਿਸੇ ਵੀ ਚੀਜ਼ ਬਾਰੇ ਦਰਸ਼ਕਾਂ ਨੂੰ ਅਪਡੇਟ ਨਹੀਂ ਕੀਤਾ।
ਮੰਗਲਵਾਰ ਨੂੰ ਗਾਇਕਾ ਸੋਸ਼ਲ ਮੀਡੀਆ 'ਤੇ ਵਾਪਸ ਆਈ। ਜੈਸਮੀਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸ਼ੇਅਰ ਕੀਤੀ ਪੋਸਟ ਜ਼ਰੀਏ ਆਪਣੀ ਵਾਪਸੀ ਦਾ ਐਲਾਨ ਕੀਤਾ। ਕਲਾਕਾਰ ਵੱਲੋਂ ਇੰਸਟਾਗ੍ਰਾਮ, ਟਵਿੱਟਰ 'ਤੇ 'The Great Punjabi Experiment' ਨਾਲ ਪੰਜਾਬ ਦੇ ਖੇਤਾਂ ਦੀ ਤਸਵੀਰ ਸਾਂਝੀ ਕੀਤੀ ਹੈ।
ਗਾਇਕਾ ਨੇ ਆਪਣੇ ਇੰਸਟਾਗ੍ਰਾਮ ਦੀ ਬਾਇਓ ਨੂੰ 'The Great Punjabi Experiment' ਵਿੱਚ ਬਦਲ ਦਿੱਤਾ ਹੈ। ਹੁਣ ਇਹ ਗ੍ਰੇਟ ਪੰਜਾਬੀ ਐਸਪੈਰੀਮੈਂਟ ਕੀ ਹੈ, ਉਸ ਦਾ ਇੰਤਜ਼ਾਰ ਸਭ ਨੂੰ ਹੋ ਰਿਹਾ ਹੈ।
ਇਹ ਵੀ ਪੜ੍ਹੋ: ਮੋਦੀ ਦੀ ਦਾੜ੍ਹੀ ਦਾ GDP ਨਾਲ ਕੀ ਕੁਨੈਕਸ਼ਨ? ਸ਼ਸ਼ੀ ਥਰੂਰ ਨੇ ਵਿਖਾਇਆ ਗ੍ਰਾਫ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904