Jasmine Sandlas New EP Rude: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਸ ਨਾਲ ਜੁੜੀਆਂ ਪੋਸਟਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣੇ ਪਿਆਰ ਲੁਟਾਉਂਦੇ ਹਨ। ਇਸ ਵਿਚਾਲੇ ਜੈਸਮੀਨ ਸੈਂਡਲਾਸ ਵੱਲੋਂ ਆਪਣੇ ਪ੍ਰਸ਼ੰਸਕਾਂ ਲਈ ਖਾਸ ਐਲਾਨ ਕੀਤਾ ਗਿਆ ਹੈ।
ਦਰਅਸਲ, ਜੈਸਮੀਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਨਵੀਂ ਈਪੀ ਰੂਡ ਦੀ ਝਲਕ ਸਾਂਝੀ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵੀਡੀਓ ਕਲਿੱਪ ਵਿੱਚ ਤੁਸੀ ਜੈਸਮੀਨ ਦਾ ਵੱਖਰਾ ਹੀ ਅੰਦਾਜ਼ ਵੇਖੋਗੇ। ਇਸ ਤੋਂ ਪਹਿਲਾਂ ਤੁਸੀ ਜੈਸਮੀਨ ਨੂੰ ਅਜਿਹੇ ਅਵਤਾਰ ਵਿੱਚ ਨਹੀਂ ਵੇਖਿਆ ਹੋਵੇਗਾ। ਵੀਡੀਓ ਵਿੱਚ ਉਹ ਆਪਣੇ ਮਨ ਦੀ ਗੱਲ ਸ਼ੇਅਰ ਕਰਦੇ ਹੋਏ ਦਿਖਾਈ ਦੇ ਰਹੀ ਹੈ, ਇਸ ਦੇ ਨਾਲ ਹੀ ਉਹ ਆਪਣੇ ਬਚਪਨ ਬਾਰੇ ਵੀ ਖਾਸ ਗੱਲ ਕਰਦੀ ਹੈ। ਤੁਸੀ ਵੀ ਵੇਖੋ ਈਪੀ ਰੂਡ ਦੀ ਖਾਸ ਝਲਕ...
ਜਾਣਕਾਰੀ ਲਈ ਦੱਸ ਦੇਈਏ ਕਿ ਜੈਸਮੀਨ ਦੀ ਈਪੀ ਵਿੱਚ ਕਰੀਬ 6 ਗਾਣੇ ਹਨ। ਜਿਸ ਵਿੱਚ ਇੰਟਰੋ, ਡੋਰ ਖੋਲ੍ਹ, ਮੇਰਾ ਐਕਸ, MOSH PIT ਤੋਂ ਇਲਾਵਾ ਲਾਸਟ ਗੀਤ ਦਾ ਨਾਂਅ ਤੁਸੀ ਇਸ ਪੋਸਟ ਵਿੱਚ ਵੇਖੋ... ਗਾਇਕਾ ਦੀ ਇਸ ਈਪੀ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਜੈਸਮੀਨ ਦਾ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਆਪਣੇ ਡੀਜੇ ਵਾਲੇ ਉੱਪਰ ਗੁੱਸਾ ਕੱਢਦੇ ਹੋਏ ਨਜ਼ਰ ਆਈ। ਦਰਅਸਲ, ਗਾਇਕਾ ਲਾਈਵ ਪਰਫਾਰਮ ਕਰ ਰਹੀ ਸੀ। ਜਿਸ ਤੋਂ ਬਾਅਦ ਉਹ ਦਰਸ਼ਕਾਂ ਦੇ ਵੱਲ ਮਾਈਕ ਕਰਕੇ ਪੁੱਛਦੀ ਹੈ ਕਿ ਉਹ ਕਿਹੜਾ ਗੀਤ ਸੁਣਨਾ ਪਸੰਦ ਕਰਨਗੇ ਤਾਂ ਉਨ੍ਹਾਂ ਵੱਲੋਂ ਜਵਾਬ ਆਉਂਦਾ ਹੈ ਕਿ ‘ਈਲੀਗਲ ਵੈਪਨ’। ਇਸ ਤੋਂ ਬਾਅਦ ਜੈਸਮੀਨ ਡੀਜੇ ਵਾਲੇ ਨੂੰ ਗੀਤ ਵਜਾਉਣ ਦੇ ਲਈ ਕਹਿੰਦੀ ਹੈ, ਪਰ ਡੀਜੇ ਵਾਲਾ ‘ਸਿੱਪ ਸਿੱਪ’ ਗੀਤ ਚਲਾ ਦਿੰਦਾ ਹੈ। ਜਿਸ ਨੂੰ ਲੈ ਕੇ ਗਾਇਕਾ ਭੜਕ ਜਾਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਜਦੋਂ ਤੈਨੂੰ ਕਿਹਾ ਕਿ ‘ਈਲੀਗਲ ਵੈਪਨ’ ਚਲਾ ਤਾਂ ਫਿਰ ਇਹ ਗੀਤ ਕਿਉਂ ਵਜਾਇਆ।