Babbu Maan New Song: ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਮਾਨ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਗਾਣੇ ਦਿੱਤੇ ਹਨ। ਮਾਨ ਇੰਡਸਟਰੀ 'ਚ ਹਾਲੇ ਵੀ ਐਕਟਿਵ ਹਨ। ਫੈਨਜ਼ ਉਨ੍ਹਾਂ ਦੇ ਨਵੇਂ ਗਾਣਿਆਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।
ਹਾਲ ਹੀ 'ਚ ਬੱਬੂ ਮਾਨ ਦਾ ਇੱਕ ਹੋਰ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਸ ਗਾਣੇ ਦਾ ਨਾਮ ਹੈ 'ਸ਼ੌਂਕ ਨਾਲ'। ਗਾਣੇ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ, ਅਤੇ ਗੀਤ ਦਾ ਮਿਊਜ਼ਿਕ ਵੀ ਖੁਦ ਗਾਇਕ ਨੇ ਹੀ ਤਿਆਰ ਕੀਤਾ ਹੈ। ਇਸ ਗਾਣੇ 'ਚ ਬੱਬੂ ਮਾਨ ਆਪਣੇ ਘਰ ਦੀ ਕੱਢੀ ਸ਼ਰਾਬ ਨੂੰ ਫਲੌਂਟ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੇ ਆਪਣੇ ਡਾਂਸ ਸਟੈੱਪਸ ਨਾਲ ਵੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਗਾਣੇ 'ਚ ਮਾਨ ਵਿਦੇਸ਼ੀ ਕੁੜੀਆਂ ਨਾਲ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ:
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਦਾ ਪੰਜਾਬੀ ਇੰਡਸਟਰੀ 'ਚ ਕਾਫੀ ਐਕਟਿਵ ਹਨ। ਫੈਨਜ਼ ਉਨ੍ਹਾਂ ਦੇ ਗਾਣਿਆਂ ਦਾ ਬੇਸਵਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਹਿੰਦੀ ਗਾਣਾ 'ਆਸ਼ਿਕ ਮਿਜ਼ਾਜ' ਵੀ ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਰਲੀ ਮਿਲੀ ਪ੍ਰਤੀਕਿਿਰਿਆ ਮਿਲੀ ਸੀ। ਕਈ ਲੋਕਾਂ ਨੇ ਇਹ ਕਹਿ ਕੇ ਮਾਨ ਨੂੰ ਟਰੋਲ ਕੀਤਾ ਸੀ ਕਿ ਉਨ੍ਹਾਂ ਨੂੰ ਹਿੰਦੀ ਗਾਣੇ ਨਹੀਂ ਗਾਉਣੇ ਚਾਹੀਦੇ। ਉਸ ਤੋਂ ਬਾਅਦ ਮਾਨ ਦਾ ਇਹ ਗਾਣਾ 'ਸ਼ੌਂਕ ਨਾਲ' ਰਿਲੀਜ਼ ਹੋਇਆ ਹੈ, ਜਿਸ ਨੂੰ ਪੌਜ਼ਟਿਵ ਰਿਸਪੌਂਸ ਮਿਲ ਰਿਹਾ ਹੈ।