jaswinder brar Simran Kaur Dhadli New song Jigra: ਪੰਜਾਬੀ ਗਾਇਕਾ ਜਸਵਿੰਦਰ ਬਰਾੜ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਟੈਲੇਂਟ ਦੇ ਦਮ ‘ਤੇ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ। ਇਸ ਦੇ ਨਾਲ ਨਾਲ ਗਾਇਕਾ ਨੂੰ ਉਨ੍ਹਾਂ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਵਿੱਚ ਵੱਡਾ ਧਮਾਕਾ ਕਰਨ ਆ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ ਗਾਇਕਾ ਸਿਮਰਨ ਕੌਰ ਧਾਂਦਲੀ ਵੀ ਸ਼ਾਮਿਲ ਹੋਵੇਗੀ। ਦਰਅਸਲ, ਪੰਜਾਬੀ ਲੋਕ ਗਾਇਕੀ ਲਈ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਵਿੱਚ ਵਾਹੋ-ਵਾਹੀ ਲੁੱਟਣ ਵਾਲੀਆਂ ਦੋਵੇਂ ਗਾਇਕਾਵਾਂ ਨੇ ਮਿਲ ਕੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ।

Continues below advertisement






ਦੱਸ ਦੇਈਏ ਕਿ ਜਸਵਿੰਦਰ ਬਰਾੜ ਅਤੇ ਸਿਮਰਨ ਕੌਰ ਧਾਂਦਲੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਗੀਤ ਦਾ ਪੋਸਟ ਸ਼ੇਅਰ ਕੀਤਾ ਗਿਆ ਹੈ। ਦੋਵਾਂ ਹੀ ਗਾਇਕਾਵਾਂ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਇਸ ਪੋਸਟਰ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਹੁਣ ਆਉ ਨਜ਼ਾਰਾ ਗੀਤ ਸੁਣਨੇ ਦਾ, ਆਵਾਜ਼ ਦੋਵਾਂ ਸਿੰਗਰਾਂ ਦੀ ਬਹੁਤ ਅੱਤ ਆ...
 
ਜਾਣਕਾਰੀ ਲਈ ਦੱਸ ਦੇਈਏ ਕਿ ਸਿਮਰਨ ਕੌਰ ਦੁਆਰਾ ਖੁਦ ਲਿਖਿਆ "ਜਿਗਰਾ" ਪ੍ਰਸ਼ੰਸਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਹੋਵੇਗਾ। ਇਸਦੀ ਵਜ੍ਹਾ ਇਹ ਹੈ ਕਿ ਸਿਮਰਨ ਕੌਰ ਧਾਂਦਲੀ ਵੱਲੋਂ ਕਈ ਅਜਿਹੇ ਗੀਤ ਗਾਏ ਪੇਸ਼ ਕੀਤੇ ਗਏ ਜੋ ਜ਼ਿਆਦਾਤਰ ਲੋਕ ਗਾਇਕੀ ਨਾਲ ਸਬੰਧਿਤ ਹੁੰਦੇ ਹਨ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਗੀਤ ਵਿੱਚ ਵੀ ਬਹੁਤ ਕੁਝ ਖਾਸ ਹੋਣ ਵਾਲਾ ਹੈ। ਇਹ ਗੀਤ 17 ਅਗਸਤ ਨੂੰ ਰਿਲੀਜ਼ ਹੋਵੇਗਾ, ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।