FIR Against Singer Singga In Ajnala: ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹਾਲ ਹੀ 'ਚ ਸਿੰਗਾ ਦਾ ਇੱਕ ਗਾਣਾ ਰਿਲੀਜ਼ ਹੋਇਆ ਸੀ, ਜਿਸ ਨੂੰ ਲੈਕੇ ਵਿਵਾਦ ਭਖਦਾ ਜਾ ਰਿਹਾ ਹੈ। ਹਾਲ ਹੀ 'ਚ ਗਾਇਕ ਦੇ ਖਿਲਾਫ ਕਪੂਰਥਲਾ 'ਚ ਮੁਕੱਦਮਾ ਦਰਜ ਹੋਇਆ ਸੀ। ਇਸ ਤੋਂ ਬਾਅਦ ਹੁਣ ਸਿੰਗਾ ਦੇ ਖਿਲਾਫ ਅਜਨਾਲਾ 'ਚ ਵੀ ਮਾਮਲਾ ਦਰਜ ਹੋਇਆ ਹੈ। 


ਇਹ ਵੀ ਪੜ੍ਹੋ: 'ਗਦਰ 2' ਸੰਨੀ ਦਿਓਲ ਦੀ ਲਲਕਾਰ ਤੋਂ ਖੌਫਜ਼ਦਾ ਹੋਏ ਪਾਕਿਸਤਾਨੀ! ਫਿਲਮ ਦਾ ਕੀਤਾ ਵਿਰੋਧ, ਐਕਟਰ ਨੂੰ ਦਿੱਤੀ ਚੁਣੌਤੀ


ਦੱਸ ਦਈਏ ਕਿ ਸਿੰਗਾ ਨੇ ਆਪਣੇ ਗਾਣੇ 'ਚ ਈਸਾਈ ਭਾਈਚਾਰੇ ਦੀ ਅਤੇ ਪਵਿੱਤਰ ਸ਼ਾਸਤਰ ਬਾਈਬਲ ਦੀ ਬੇਅਦਬੀ ਕੀਤੀ ਹੈ। ਇਸ ਤੋਂ ਬਾਅਦ ਹੀ ਈਸਾਈ ਭਾਈਚਾਰੇ ਦੇ ਲੋਕਾਂ 'ਚ ਭਾਰੀ ਰੋਸ ਹੈ। ਇਸੇ ਦੇ ਚਲਦਿਆਂ ਉਸ ਦੇ ਖਿਲਾਫ ਅਜਨਾਲਾ ਦੇ ਥਾਣੇ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਸਿੰਗਾ ਦੇ ਗਾਣੇ 'ਚ ਬੇਅਦਬੀ ਭਰਪੂਰ ਲਾਈਨਾਂ ਹਨ ਅਤੇ ਨਾਲ ਹੀ ਇਹ ਗੀਤ ਅਸ਼ਲੀਲਤਾ ਨਾਲ ਭਰਿਆ ਹੋਇਆ ਹੈ। ਇਸ ਨੂੰ ਲੈਕੇ ਈਸਾਈ ਭਾਈਚਾਰੇ 'ਚ ਭਾਰੀ ਰੋਸ ਹੈ। 









ਲੋਕ ਭਲਾਈ ਸੰਸਥਾ ਦੇ ਪ੍ਰਧਾਨ ਅਵਿਨਾਸ਼ ਮਸੀਹ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਸੀ ਕਿ ਪੰਜਾਬੀ ਗਾਇਕ ਸਿੰਘਾ ਦਾ ਬੀਤੇ ਦਿਨੀਂ ਜੋ ਗਾਣਾ ( ਸਟਿੱਲ ਅਲਾਈਵ) ਆਇਆ ਸੀ, ਉਸ ਵਿਚ ਉਸ ਵਲੋਂ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।  ਉਨ੍ਹਾਂ ਦੱਸਿਆ ਕਿ ਗਾਇਕ ਸਿੰਘਾ ਖ਼ਿਲਾਫ਼ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਸਿਹਤ ਵਿਗੜੀ, ਮਾਨਸਾ ਦੇ ਨਿੱਜੀ ਹਸਪਤਾਲ 'ਚ ਦਾਖਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।