Jatinder Shah on Jasbir Jassi: ਪੰਜਾਬੀ ਗਾਇਕ ਜਸਬੀਰ ਜੱਸੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਕਲਾਕਾਰ ਦੇ ਪੀਰਾਂ ਦੀਆਂ ਦਰਗਾਹਾਂ ਉੱਪਰ ਦਿੱਤੇ ਇੱਕ ਇੰਟਰਵਿਊ ਨੂੰ ਲੈ ਲਗਾਤਾਰ ਚਰਚਾ ਹੋ ਰਹੀ ਹੈ। ਹਾਲਾਂਕਿ ਇਸ ਉੱਪਰ ਜਸਬੀਰ ਜੱਸੀ ਇੱਕ ਵਾਰ ਨਹੀਂ ਬਲਕਿ ਕਈ ਵਾਰ ਲਾਈਵ ਹੋ ਵੀ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ। ਹੁਣ ਪੰਜਾਬੀ ਸੰਗੀਤ ਨਿਰਦੇਸ਼ਕ, ਡਾਇਰੈਕਟਰ ਅਤੇ ਰਿਕਾਰਡ ਨਿਰਮਾਤਾ ਨੇ ਜਸਬੀਰ ਜੱਸੀ ਨੂੰ ਉਸਦੇ ਦਰਗਾਹਾਂ ਉੱਪਰ ਦਿੱਤੇ ਬਿਆਨ ਨੂੰ ਲੈ ਢੋਕਵਾਂ ਜਵਾਬ ਦਿੱਤਾ ਹੈ।
ਦਰਅਸਲ, ਰਿਕਾਰਡ ਨਿਰਮਾਤਾ ਜਤਿੰਦਰ ਸ਼ਾਹ ਨੇ ਜਸਬੀਰ ਜੱਸੀ ਨੂੰ ਉਸਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਸ਼ੇਅਰ ਕੀਤੀ। ਉਨ੍ਹਾਂ ਲਿਖਿਆ, ਜਸਬੀਰ ਜੱਸੀ ਭਾਜੀ ਗੁਰੂ ਸਾਹਿਬ ਨੂੰ ਮੰਨਣ ਵਾਲੇ ਸਾਧੂਆਂ ਦੀ ਨਿੰਦਾ ਨਹੀਂ ਕਰਦੇ... ਇਹ ਸਾਡੇ ਗ੍ਰੰਥ ਸਾਹਿਬ ਵਿੱਚ ਲਿਖਿਆ। ਸ਼ਾਇਦ ਪੜ੍ਹਿਆ ਸਮਝਿਆ ਨਹੀਂ, ਚੱਲ ਗੁਰੂ ਦਾ ਸਿੰਘ ਬਣ ਤੇ ਬਾਕੀਆਂ ਨੂੰ ਛੱਡ... ਰਾਜਨੀਤੀ ਨਾ ਖੇਡ, ਸਾਧਾਂ ਦੀ ਨਿੰਦਿਆ ਨਹੀਂ ਕਰਦੇ, ਹੋਸ਼ ਵਿੱਚ ਆ... ਮੈਂ ਜਾਣਦਾ ਤੂੰ ਮਾਨਸਿਕ ਤੌਰ ਤੇ ਪਰੇਸ਼ਾਨ ਬੰਦੇ ਨੂੰ ਤੰਗ ਕਰਦਾ। ਕ੍ਰਿਪਾ ਕਰਦੇ ਆਪਣੀ ਸਿਹਤ ਦਾ ਧਿਆਨ ਰੱਖੋ, ਮੈਂ ਕਿਸੇ ਦੀ ਹਿਮਾਇਤ ਨਹੀਂ ਕਰਦਾ ਪਰ ਧਰਮਕੋਸ਼ ਕਰਨਾ ਬੰਦ ਕਰੋ, ਬੰਦੇ ਬਣੋ... ਨਾਲੇ ਕ੍ਰਿਪਾ ਕਰਕੇ ਪਹਿਲਾਂ ਹੀਰ ਦੇ ਅਲਫਾਜ਼ ਠੀਕ ਪੜ੍ਹਿਆ ਕਰੋ ਸਿੱਖੋ ਪ੍ਰੋਪਰ, ਬਹੁਤ ਸਾਰਾ ਪਿਆਰ ਧਿਆਨ ਰੱਖੋ।
ਕਾਬਿਲੇਗੌਰ ਹੈ ਕਿ ਇੱਕ ਖਾਸ ਇੰਟਰਵਿਊ ਵਿੱਚ ਜਸਬੀਰ ਜੱਸੀ ਪੀਰਾਂ ਦੀਆਂ ਦਰਗਾਹਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸੀ। ਇਸ ਵਿੱਚ ਉਨ੍ਹਾਂ ਦਰਗਾਹਾਂ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਉਹ ਕਬਰਾਂ ਤੇ ਜਾ ਕੇ ਨਹੀਂ ਗਾਉਂਦੇ ਅਤੇ ਮੈਨੂੰ ਉਨ੍ਹਾਂ ਤੋਂ ਡਰ ਨਹੀਂ ਲੱਗਦਾ। ਇੱਥੋ ਤੱਕ ਗਾਇਕ ਨੇ ਇਹ ਵੀ ਕਹਿ ਦਿੱਤਾ ਕਿ ਇਹ ਨਸ਼ਿਆਂ ਦਾ ਡੇਰਾ ਹੈ ਲੋਕਾਂ ਨੂੰ ਇੱਥੇ ਨਹੀਂ ਜਾਣਾ ਚਾਹੀਦਾ। ਜਿਸ ਤੋਂ ਬਾਅਦ ਜਤਿੰਦਰ ਸ਼ਾਹ ਵੱਲੋਂ ਜਸਬੀਰ ਜੱਸੀ ਨੂੰ ਢੋਕਵਾਂ ਜਵਾਬ ਦਿੱਤਾ ਗਿਆ ਹੈ।