ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬੀ ਗਾਇਕ ਜੈਜ਼ੀ ਬੀ (Jazzy B) ਦੇ ਟਵਿੱਟਰ ਅਕਾਊਂਟ ਨੂੰ ਭਾਰਤ ਸਰਕਾਰ (Indian Government) ਦੀ ਅਪੀਲ 'ਤੇ ਵਿਥਹੈਲਡ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਜਦੋਂ ਪੰਜਾਬੀ ਸਿੰਗਰ ਦਾ ਟਵਿੱਟਰ ਅਕਾਊਂਟ (Jazzy  Twitter) ਵੇਖਣ ਦੀ ਕੋਸ਼ਿਸ਼ ਕਰੋ ਤਾਂ ਉਹ ਹੋਲਡ 'ਤੇ ਲੱਗਿਆ ਸ਼ੋਅ ਕਰਦਾ ਹੈ। ਦੱਸ ਦਈਏ ਕਿ ਜੈਜ਼ੀ ਬੀ ਨੇ ਇਸ ਤੋਂ ਪਹਿਲਾਂ ਲਗਾਤਾਰ ਕਿਸਾਨ ਅੰਦੋਲਨ ਨੂੰ ਖੁੱਲ੍ਹੀ ਸਪੋਟ ਦਿੱਤੀ ਹੈ।





ਪੰਜਾਬ ਸਿੰਗਰ ਲਗਾਤਾਰ ਕਿਸਾਨਾਂ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਂਦਾ ਵੇਖਿਆ ਗਿਆ। ਇਸ ਦੇ ਨਾਲ ਹੀ ਹੁਣ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਘਲੂਘਾਰਾ ਨੂੰ ਲੈ ਕੇ ਵੀ ਇੱਕ ਪੋਸਟ ਸ਼ੇਅਰ ਕੀਤੀ ਸੀ।


ਆਪਣੇ ਟਵਿੱਟਰ ਅਕਾਊਂਟ ਬਾਰੇ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਜਾਣਕਾਰੀ ਸਾਂਝਾ ਕਰਦਿਆਂ ਕਿਹਾ, "ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।”





ਹਾਲ ਹੀ 'ਚ ਬਦਲੇ ਹਨ ਭਾਰਤ ਸਰਕਾਰ ਨੇ ਟਵਿੱਟਰ ਨਿਯਮ


ਮਾਈਕ੍ਰੋਬਲੌਗਿੰਗ ਪਲੇਟਫਾਰਮ ਟਵਿੱਟਰ ਨੂੰ ਨਵੇਂ ਆਈਟੀ ਨਿਯਮਾਂ ਸਬੰਧੀ ਸਰਕਾਰ ਨੇ ‘ਆਖਰੀ ਚੇਤਾਵਨੀ’ ਦਿੱਤੀ ਹੈ। ਸਰਕਾਰ ਨੇ ਸ਼ਨੀਵਾਰ ਨੂੰ ਟਵਿੱਟਰ ਨੂੰ ਇੱਕ ਭਾਰਤੀ ਅਧਿਕਾਰੀ ਦੀ ਨਿਯੁਕਤੀ ਦਾ ਆਖਰੀ ਮੌਕਾ ਦਿੱਤਾ। ਭਾਰਤ ਸਰਕਾਰ ਵਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਟਵਿੱਟਰ ਨੇ ਅਜੇ ਤੱਕ ਨੋਡਲ ਸੰਪਰਕ ਵਿਅਕਤੀ ਅਤੇ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ, ਜਦੋਂ ਕਿ ਟਵਿੱਟਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਸਨੇ ਨਵੇਂ ਨਿਯਮਾਂ ਨੂੰ ਲਾਗੂ ਕੀਤਾ ਹੈ ਅਤੇ ਭਾਰਤ ਵਿੱਚ ਸਥਾਨਕ ਸ਼ਿਕਾਇਤ ਅਧਿਕਾਰੀ ਵੀ ਨਿਯੁਕਤ ਕੀਤਾ ਹੈ। ਇਹ ਨਿਯੁਕਤੀ 28 ਮਈ ਨੂੰ ਹੀ ਕੀਤੀ ਗਈ ਸੀ।


ਭਾਰਤ ਸਰਕਾਰ ਨੇ ਭੇਜਿਆ ਆਖਰੀ ਨੋਟਿਸ


ਇਸ ਵਿਵਾਦ ਦੇ ਵਿਚਕਾਰ ਅੱਜ ਭਾਵ 5 ਜੂਨ ਨੂੰ ਭਾਰਤ ਸਰਕਾਰ ਨੇ ਟਵਿੱਟਰ ਇੰਡੀਆ ਨੂੰ ਅੰਤਮ ਨੋਟਿਸ ਭੇਜਿਆ ਹੈ, ਜਿਸ ਵਿੱਚ ਇੱਕ ਸਥਾਨਕ ਸ਼ਿਕਾਇਤ ਅਧਿਕਾਰੀ ਅਤੇ ਇੱਕ ਨੋਡਲ ਸੰਪਰਕ ਵਿਅਕਤੀ ਨੂੰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕਰਨ ਅਤੇ ਆਪਣੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ।


ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੇ 150 ਲੀਡਰਾਂ ਤੇ ਵਰਕਰਾਂ ਖਿਲਾਫ ਮਾਮਲਾ ਦਰਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904