Kangana Ranaut Singer Shubh Cheques Song: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਗਾ ਕੁਈਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ ਨਾ ਸਿਰਫ ਬਾਲੀਵੁੱਡ ਬਲਕਿ ਪਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਵੀ ਪੰਗਾ ਲੈ ਚੁੱਕੀ ਹੈ। ਇਸ ਵਿੱਚ ਦਿਲਜੀਤ ਦੋਸਾਂਝ ਅਤੇ ਗਾਇਕ ਸ਼ੁਭ ਦਾ ਨਾਂਅ ਸ਼ਾਮਲ ਹੈ। ਇਸ ਵਿਚਾਲੇ ਅਦਾਕਾਰਾ ਕੰਗਨਾ ਨੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਕੰਗਨਾ ਨੂੰ ਸ਼ੁਭ ਦਾ ਗੀਤ "Cheques" ਪਸੰਦ ਆਇਆ ਹੈ, ਅਤੇ ਉਸਨੇ ਇਸ ਨੂੰ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵਰਤਿਆ ਹੈ। 


ਦਰਅਸਲ, ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਸਟੋਰੀ ਵਿੱਚ ਆਪਣੇ ਭਤੀਜਾ ਦੀ ਤਸਵੀਰ ਨਾਲ ਗੀਤ  "Cheques" ਲਗਾਇਆ ਹੈ। ਇਸ ਨੂੰ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। 




ਇਸ ਤੋਂ ਬਾਅਦ ਅਦਾਕਾਰਾ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸਨੇ ਲਿਖਿਆ, ਇੱਕ ਵਿਚਾਰ... ਸਮੇਂ ਅਨੁਸਾਰ (ਧਰਮ ਅਤੇ ਕਰਮ ਦੇ ਅਧਾਰ ਵਜੋਂ) ਪਿਆਰ ਅਤੇ ਨਫ਼ਰਤ ਦੋਵਾਂ ਵਿੱਚ ਡੁੱਬਣਾ ਅਤੇ ਇਸ ਵਿੱਚੋਂ ਉੱਭਰਨਾ ਇੱਕ ਕਲਾ ਨਹੀਂ ਬਲਕਿ ਮਨੁੱਖਤਾ ਹੈ। ਕੰਗਨਾ ਦੀ ਇਸ ਗੱਲ ਤੋਂ ਇਹ ਵੀ ਸਾਫ ਹੋ ਗਿਆ ਹੈ, ਉਸਦੇ ਗਾਇਕ ਸ਼ੁਭ ਪ੍ਰਤੀ ਗਿਲੇ-ਸ਼ਿਕਵੇ ਵੀ ਦੂਰ ਹੋ ਗਏ ਹਨ। 




ਕੰਗਨਾ ਅਤੇ ਸ਼ੁਭ ਵਿਚਾਲੇ ਇੰਝ ਸ਼ੁਰੂ ਹੋਇਆ ਵਿਵਾਦ


ਕਾਬਿਲੇਗੌਰ ਹੈ ਕਿ ਸ਼ੁਭ ਨੇ ਲੰਡਨ ਦੇ ਲਾਈਵ ਸ਼ੋਅ ਦੌਰਾਨ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੀ ਹੁੱਡੀ ਪਹਿਨੀ ਸੀ ਤੇ ਇਸ ਨੂੰ ਰੱਜ ਕੇ ਪ੍ਰਮੋਟ ਵੀ ਕੀਤਾ ਸੀ। ਇਸ ਤੋਂ ਬਾਅਦ ਕੰਗਨਾ ਰਣੌਤ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੂੰ ਲੈ ਕੇ ਪੰਜਾਬੀ ਗਾਇਕ ਸ਼ੁਭ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸਾਬਕਾ ਪੀਐੱਮ ਦੇ 'ਕਾਇਰਾਨਾ ਕਤਲ' ਦਾ ਜਸ਼ਨ ਮਨਾਉਣ ਲਈ ਸ਼ੁਭ 'ਤੇ ਸਵਾਲ ਖੜ੍ਹੇ ਕੀਤੇ। ਦੱਸਿਆ ਗਿਆ ਕਿ ਇੱਕ ਪੰਜਾਬੀ ਗਾਇਕ ਨੇ ਇੱਕ ਸੰਗੀਤ ਸਮਾਰੋਹ ਦੌਰਾਨ ਪੰਜਾਬ ਦੇ ਨਕਸ਼ੇ ਅਤੇ ਇੰਦਰਾ ਗਾਂਧੀ ਦੇ ਕਤਲ ਦੀ ਤਾਰੀਖ ਦਾ ਜ਼ਿਕਰ ਕੀਤਾ ਸੀ। ਹਾਲਾਂਕਿ ਇਸ ਵਿਵਾਦ ਤੋਂ ਬਾਅਦ ਕਲਾਕਾਰ ਨੇ ਇਸ ਨੂੰ ਸਾਰਿਆਂ ਦੇ ਸਾਹਮਣੇ ਸਪਸ਼ਟ ਜਵਾਬ ਦਿੱਤਾ ਸੀ। 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।