Karamjit Anmol Entry In Politics: ਪੰਜਾਬੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਕਲਾਕਾਰੀ ਤੋਂ ਬਾਅਦ ਹੁਣ ਪੰਜਾਬੀ ਅਦਾਕਾਰ ਸਿਆਸਤ ਵਿੱਚ ਹੱਥ ਅਜਮਾਉਣ ਜਾ ਰਿਹਾ ਹੈ। ਉਨ੍ਹਾਂ ਦੀ ਇਸ ਖੁਸ਼ੀ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰੇ ਲਗਾਤਾਰ ਵਧਾਈਆਂ ਦੇ ਰਹੇ ਹਨ। ਇੰਡਸਟਰੀ ਦੇ ਤਮਾਮ ਮਸ਼ਹੂਰ ਸਿਤਾਰਿਆਂ ਵੱਲੋਂ ਕਰਮਜੀਤ ਵੱਲੋਂ ਸ਼ੇਅਰ ਕੀਤੀ ਤਸਵੀਰ ਉੱਪਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 


ਫਿਲਮੀ ਸਿਤਾਰਿਆਂ ਨੇ ਦਿੱਤੀ ਵਧਾਈ


ਦਰਅਸਲ, ਪੰਜਾਬੀ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਸਤਿ ਸ੍ਰੀ ਅਕਾਲ ਲਿਖਿਆ ਹੈ। ਇਸ ਉੱਪਰ ਅਦਾਕਾਰਾ ਅਨੀਤਾ ਦੇਵਗਨ ਨੇ ਕਮੈਂਟ ਕਰਦੇ ਹੋਏ ਲਿਖਿਆ, ਬਹੁਤ-ਬਹੁਤ ਮੁਬਾਰਕਾਂ ਭਰਾ... ਇਸ ਤੋਂ ਇਲਾਵਾ ਲੋਕ ਗਾਇਕ ਪੰਮੀ ਬਾਈ ਨੇ ਕਮੈਂਟ ਕਰ ਕਿਹਾ ਪਿਆਰੇ ਕਰਮਜੀਤ ਨੂੰ ਫਰੀਦਕੋਟ ਤੋਂ ਸੱਤਾਧਾਰੀ ਪਾਰਟੀ ਐਮ ਪੀ ਦੀ ਟਿਕਟ ਲਈ ਵਧਾਈ, ਮੇਰੀਆਂ ਸ਼ੁੱਭ ਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ।





 ਕਰਮਜੀਤ ਅਨਮੋਲ ਦਾ ਫੈਸਲਾ ਫੈਨਜ਼ ਨੂੰ ਨਹੀਂ ਆਇਆ ਪਸੰਦ


ਦੱਸ ਦੇਈਏ ਕਿ ਕਈ ਪ੍ਰਸ਼ੰਸਕ ਅਜਿਹੇ ਹਨ, ਜੋ ਕਲਾਕਾਰ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ। ਉਹ ਵੀ ਕਮੈਂਟ ਕਰ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਈ ਬੰਦਾ ਤੂੰ ਘੈਂਟ ਆ ਪਰ ਰਾਜਨੀਤੀ ਚ ਆਉਣਾ ਤੇਰੇ ਲਈ ਗਲਤ ਆ 🙌... ਇਸ ਤੋਂ ਇਲ਼ਾਵਾ ਇੱਕ ਹੋਰ ਯੂਜ਼ਰ ਨੇ ਆਪਣੀ ਰਾਏ ਰੱਖਦੇ ਹੋਏ ਕਿਹਾ ਸਤਿ ਸ੍ਰੀ ਆਕਾਲ ਤਾਂ ਠੀਕ ਐ ਬਾਈ ਪਰ ਆਹ ਝਾੜੂ ਨਾਲ ਰਲ ਕੇ ਮਿੱਟੀ ਪਲੀਤ ਨਾ ਕਰਵਾ ਬਾਈ... ਜਦੋਂ ਇੱਕ ਹੋਰ ਨੇ ਲਿਖਦੇ ਹੋਏ ਕਿਹਾ ਦੇ ਤੀ ਬਈ ਬਲ਼ੀ। ਵੈਸੇ ਬਈ ਅਜੇ ਵੀ ਮੌਕਾ ਤੂੰ ਸਾਫ ਦਿਲ ਇਨਸਾਨ ਆ ਨਾ ਗਿਰ ਏਸ ਚਿੱਕੜ ਵਿੱਚ ਬਾਕੀ ਤੁਸੀ ਸਮਝਦਾਰ ਹੋ 😂...


ਕਾਬਿਲੇਗੌਰ ਹੈ ਰਿ ਕਰਮਜੀਤ ਅਨਮੋਲ ਕਾਮੇਡੀਅਨ-ਅਦਾਕਾਰ ਅਤੇ ਗਾਇਕ ਹਨ। ਉਨ੍ਹਾਂ ਨੂੰ 'ਅਰਦਾਸ' (2016), 'ਅੰਬਰਸਰੀਆ' (2016), 'ਜੱਟ ਐਂਡ ਜੂਲੀਅਟ' (2012), 'ਕੈਰੀ ਆਨ ਜੱਟਾ' (2012), 'ਜੱਟ ਏਅਰਵੇਜ਼' (2013), 'ਜੱਟ ਜੇਮਸ ਬਾਂਡ' (2014),  'ਨਿੱਕਾ ਜ਼ੈਲਦਾਰ' (2016) ਵਰਗੀਆਂ ਹਿੱਟ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਵੇਖਿਆ ਗਿਆ।