Kili Paul On Jasmine Sandlas Song ROUTINE: ਸੋਸ਼ਲ ਮੀਡੀਆ 'ਤੇ ਆਪਣੇ ਮਜ਼ਾਕੀਆ ਡਾਂਸ ਵੀਡੀਓਜ਼ ਨਾਲ ਸਭ ਦਾ ਮਨੋਰੰਜਨ ਕਰਨ ਵਾਲੇ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਕਿਲੀ ਪੌਲ ਨੂੰ ਅੱਜ ਕਿਸੇ ਜਾਣ-ਪਛਾਣ ਦੀ ਜ਼ਰੂਰਤ ਨਹੀਂ ਹੈ। ਕਿਲੀ ਪੌਲ ਨੇ ਇੰਟਰਨੈੱਟ 'ਤੇ ਧਮਾਲ ਮਚਾਉਂਦੇ ਹੋਏ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਹਰ ਰੋਜ਼ ਕਿਲੀ ਪੌਲ ਦਾ ਕੋਈ ਨਾ ਕੋਈ ਵੀਡੀਓ ਉਸ ਦੇ ਡਾਂਸ ਮੂਵਜ਼ ਅਤੇ ਐਕਸਪ੍ਰੈਸ਼ਨ ਕਾਰਨ ਵਾਇਰਲ ਹੋ ਜਾਂਦਾ ਹੈ। ਇਸ ਵਿਚਕਾਰ ਕਿਲੀ ਅਤੇ ਉਨ੍ਹਾਂ ਦੀ ਭੈਣ ਨੀਮਾ ਦਾ ਇੱਕ ਵੀਡੀਓ ਖੂਬ ਚਰਚਾ ਵਿੱਚ ਹੈ।
ਦਰਅਸਲ, ਹਰ ਭਾਸ਼ਾ ਦੇ ਗੀਤ ਤੇ ਵੀਡੀਓ ਬਣਾਉਣ ਵਾਲੇ ਕਿਲੀ ਅਤੇ ਨੀਮਾ ਉੱਪਰ ਪੰਜਾਬੀ ਗੀਤਾਂ ਦਾ ਵੀ ਖੁਮਾਰ ਦੇਖਣ ਨੂੰ ਮਿਲਦਾ ਹੈ। ਹਾਲ ਹੀ ਵਿੱਚ ਕਿਲੀ ਵੱਲੋਂ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਉਹ ਪੰਜਾਬੀ ਗਾਇਕਾ ਜੈਸਮੀਨ ਦੇ ਗੀਤ ਰੂਟੀਨ ਤੇ ਆਪਣੇ ਹਾਵਭਾਵ ਨਾਲ ਪ੍ਰਸ਼ੰਸਕਾਂ ਦਾ ਦਿਲ ਚੁਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...
ਕਿਲੀ ਪੌਲ ਅਤੇ ਨੀਮਾ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਤੁਹਾਡੇ ਵੀਡੀਓ ਮੈਨੂੰ ਬਹੁਤ ਵਧੀਆ ਲੱਗਦੇ ਹਨ। ਇੱਕ ਹੋਰ ਫੈਨ ਨੇ ਕਮੈਂਟ ਵਿੱਚ ਤਾਰੀਫ ਕਰਦੇ ਹੋਏ ਕਿਹਾ ਅਤੀ ਸੁੰਦਰ ਭਈਆ ਜੀ...
ਕਾਬਿਲੇਗ਼ੌਰ ਹੈ ਕਿ ਕਿਲੀ ਪੌਲ ਭਾਰਤੀ ਸੱਭਿਆਚਾਰ ਤੇ ਮਿਊਜ਼ਿਕ ਨੂੰ ਕਾਫੀ ਪਿਆਰ ਕਰਦਾ ਹੈ। ਉਸ ਨੂੰ ਹਿੰਦੀ ਤੇ ਪੰਜਾਬੀ ਗਾਣੇ ਬਹੁਤ ਪਸੰਦ ਹਨ। ਉਹ ਅਕਸਰ ਇਨ੍ਹਾ ਗੀਤਾਂ 'ਤੇ ਰੀਲਾਂ ਤੇ ਵੀਡੀਓਜ਼ ਬਣਾਉਂਦਾ ਰਹਿੰਦਾ ਹੈ। ਉਸ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਇੱਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਕਿਲੀ ਪੌਲ ਦੀ ਤਾਰੀਫ ਕਰ ਚੁੱਕੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਕਿਲੀ ਪੌਲ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇੰਸਟਾਗ੍ਰਾਮ 'ਤੇ 5 ਮਿਲੀਅਨ ਯਾਨਿ 50 ਲੱਖ ਫਾਲੋਅਰਜ਼ ਹਨ।