Jasmeen Akhtar Husband Lally Kahlon: ਪੰਜਾਬੀ ਗਾਇਕਾ ਗੁਰਲੇਜ਼ ਅਖਤਰ (Gurlej Akhtar) ਦੀ ਭੈਣ ਜੈਸਮੀਨ ਅਖਤਰ ਵਿਆਹ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹੈ। ਜੈਸਮੀਨ ਵਿਆਹ ਤੋਂ ਬਾਅਦ ਲਗਾਤਾਰ ਪਤੀ ਲਾਲੀ ਕਾਹਲੋਂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰ ਰਹੀ ਹੈ। ਦੱਸ ਦੇਈਏ ਕਿ ਇੰਨੀਂ ਦਿਨੀਂ ਗਾਇਕਾ ਫਰਾਂਸ ਵਿੱਚ ਆਪਣੀਆਂ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਜਿਸ ਨਾਲ ਜੁੜੀਆਂ ਖਾਸ ਮਸਤੀ ਭਰੀਆਂ ਤਸਵੀਰਾਂ ਅਤੇ ਵੀਡੀਓ ਉਨ੍ਹਾਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਹਨ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ...
ਗਾਇਕਾ ਜੈਸਮੀਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਤਸਵੀਰਾਂ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, EU ਵਿੱਚ ਪਿਆਰ ਨਾਲ ਪਹਿਲੀ ਛੁੱਟੀਆਂ ਦੀਆਂ ਸ਼ਾਨਦਾਰ ਯਾਦਾਂ 💕...
ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਬਹੁਤ ਸੋਹਣੇ ਲੱਗਦੇ ਜੀ...
ਕਾਬਿਲੇਗੌਰ ਹੈ ਕਿ ਭੈਣ ਗੁਰਲੇਜ਼ ਅਖਤਰ ਵਾਂਗ ਹੀ ਜੈਸਮੀਨ ਵੀ ਗਾਇਕੀ ਵਿੱਚ ਆਪਣਾ ਜਲਵਾ ਦਿਖਾ ਰਹੀ ਹੈ। ਉਹ ਆਪਣੀ ਖੂਬਸੂਰਤੀ ਦੇ ਨਾਲ-ਨਾਲ ਗਾਇਕੀ ਰਾਹੀਂ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਗਾਇਕਾ ਆਪਣੇ ਸੋਸ਼ਲ ਮੀਡੀਆ ਦੇ ਜਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ। ਜਿੰਨਾਂ ਉੱਪਰ ਪ੍ਰਸ਼ੰਸਕ ਖੂਬ ਆਪਣਾ ਪਿਆਰ ਲੁਟਾਉਂਦੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਜੈਸਮੀਨ ਵੱਲੋਂ ਫਿਲਮ ਗੋਡੇ ਗੋਡੇ ਚਾਅ ਵਿੱਚ ਗੀਤ ਸਖੀਏ ਸਹੇਲੀਏ ਗਾਇਆ ਗਿਆ। ਇਸ ਗੀਤ ਵਿੱਚ ਜੈਸਮੀਨ ਦੀ ਆਵਾਜ਼ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਫਿਲਮ ਵਿੱਚ ਸੋਨਮ ਬਾਜਵਾ ਅਤੇ ਤਾਨੀਆ ਤੋਂ ਇਲਾਵਾ ਗੀਤਾਜ਼ ਬਿੰਦਰਖੀਆ ਸਣੇ ਹੋਰ ਵੀ ਕਈ ਮਸ਼ਹੂਰ ਅਦਾਕਾਰ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ।
Read More:- Jasmeen Akhtar: ਜੈਸਮੀਨ ਅਖਤਰ ਲਈ ਪਤੀ ਲਾਲੀ ਕਾਹਲੋਂ ਨੇ ਬੋਲੇ ਰੋਮਾਂਟਿਕ ਸ਼ਬਦ- ਧੰਨਵਾਦ ਤੇਰਾ, ਹੁਣ ਸਭ ਜਨਮਾਂ ਲਈ ਜਾਨ...