ਚੰਡੀਗੜ੍ਹ: ਐਮੀ ਵਿਰਕ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ ਕਿਸਮਤ -2 ਰਿਲੀਜ਼ ਹੋਣ ਤੋਂ ਕੁਝ ਹੀ ਦਿਨ ਦੂਰ ਹੈ ਅਤੇ ਨਿਰਮਾਤਾ ਆਪਣੀ ਫਿਲਮ ਦੇ ਪ੍ਰਚਾਰ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ। ਅੱਜ ਉਨ੍ਹਾਂ ਨੇ ਫਿਲਮ 'ਕਿਸ ਮੋਹ ਤੇ' ਦਾ ਚੌਥਾ ਗਾਣਾ ਰਿਲੀਜ਼ ਕੀਤਾ ਹੈ ਜੋ ਕਿ ਇੱਕ ਦਰਦਨਾਕ ਰੋਮਾਂਟਿਕ ਗਾਣਾ ਹੈ ਅਤੇ ਤੁਹਾਡੇ ਦਿਲ ਨੂੰ ਛੂਹਣਾ ਨਿਸ਼ਚਤ ਹੈ। ਜਾਨੀ ਵਲੋਂ ਲਿਖੀ ਗਈ, ਬੀ ਪਰਾਕ ਅਤੇ ਜੋਤੀ ਨੂਰਨ ਦੇ ਇਸ ਗਾਣੇ ਨੂੰ ਬਹੁਤ ਹੀ ਦਿਲਚਸਪ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ।
ਗਾਣੇ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਸ਼ਿਵ ਦਾ ਕਿਰਦਾਰ ਯਾਨੀ ਐਮੀ ਆਪਣੇ ਪਿਆਰ ਨੂੰ ਵਾਪਸ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਬਾਣੀ ਦਾ ਕਿਰਦਾਰ ਯਾਨੀ ਸਰਗੁਨ ਉਸਦੇ ਟੁੱਟੇ ਦਿਲ ਦੀ ਹਾਲਤ ਬਿਆਨ ਕਰਦੀ ਨਜ਼ਰ ਆ ਰਹੀ ਹੈ। ਇਸ ਗਾਣੇ ਦੀ ਪੂਰੀ ਸ਼ੂਟਿੰਗ ਯੂਕੇ ਵਿੱਚ ਕੀਤੀ ਗਈ ਹੈ।
ਜਗਦੀਪ ਸਿੱਧੂ ਵਲੋਂ ਲਿਖੀ ਅਤੇ ਨਿਰਦੇਸ਼ਤ, ਕਿਸਮਤ -2 ਨੂੰ ਅੰਕਿਤ ਵਿਜਨ, ਨਵਦੀਪ ਨਰੂਲਾ ਅਤੇ ਜ਼ੀ ਸਟੂਡੀਓਜ਼ ਵਲੋਂ ਨਿਰਮਿਤ ਕੀਤਾ ਗਿਆ ਹੈ। ਇਸਦਾ ਸੰਗੀਤ ਟਿਪਸ ਲੇਬਲ ਦੇ ਅਧੀਨ ਜਾਰੀ ਕੀਤਾ ਗਿਆ ਹੈ। ਇਹ ਫਿਲਮ ਜ਼ੀ ਸਟੂਡੀਓਜ਼ ਵਲੋਂ 23 ਸਤੰਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ, ਅਦਾਲਤ ਨੇ H1-B ਵੀਜ਼ਾ ਨਿਯਮਾਂ 'ਚ ਬਦਲਾਅ ਕੀਤੇ ਰੱਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904