Lambran Da Laana: ਅਨੀਤਾ ਦੇਵਗਨ, ਸਾਰਾ ਗੁਰਪਾਲ, ਹਾਰਬੀ ਸੰਘਾ ਅਤੇ ਬੱਬਲ ਰਾਏ ਸਟਾਰਰ ਫਿਲਮ 'ਲੰਬੜਾਂ ਦਾ ਲਾਣਾ' ਖੂਬ ਸੁਰਖੀਆਂ ਬਟੋਰ ਰਹੀ ਹੈ। ਫਿਲਮ ਦੀ ਸਟਾਰਕਾਸਟ ਲਗਾਤਾਰ ਪ੍ਰਮੋਸ਼ਨ ਵਿੱਚ ਜੁੱਟੀ ਪਈ ਹੈ। ਇਸ ਵਿਚਾਲੇ ਇਹ ਸਾਰੇ ਕਲਾਕਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਹਾਸਿਆਂ ਨਾਲ ਭਰਪੂਰ ਇਹ ਫਿਲਮ 26 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।




ਇਸ ਦੌਰਾਨ 'ਲੰਬੜਾਂ ਦਾ ਲਾਣਾ' ਫਿਲਮ ਦੀ ਸਟਾਰ ਕਾਸਟ ਨੇ ਮੰਗਲਵਾਰ ਅੰਮ੍ਰਿਤਸਰ 'ਚ ਸੱਚਖੱਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸਟਾਰਕਾਸਟ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਦੱਸਿਆ ਕਿ ਸਾਡੀ ਨਵੀਂ ਫਿਲਮ 26 ਜਨਵਰੀ ਨੂੰ 'ਲੰਬੜਾਂ ਦਾ ਲਾਣਾ' ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਉਹ ਗੁਰੂ ਘਰ ਵਿੱਚ ਪੁੱਜੇ ਹਨ।




ਜਾਣੋ ਫਿਲਮ ਵਿੱਚ ਕੀ ਹੈ ਖਾਸ


ਇਸ ਖਾਸ ਮੌਕੇ ਤੇ ਅਨੀਤਾ ਦੇਵਗਨ, ਸਾਰਾ ਗੁਰਪਾਲ ਅਤੇ ਹਾਰਬੀ ਸੰਘਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇੱਕ ਪਰਿਵਾਰਿਕ ਫਿਲਮ ਹੈ, ਜੋ ਪਰਿਵਾਰ ਦੇ ਵਿੱਚ ਨਵੇਂ ਪੰਗੇ-ਪੁਆੜੇ ਪੈਂਦੇ ਹਨ, ਉਸ ਉੱਤੇ ਫਿਲਮ ਬਣਾਈ ਗਈ ਹੈ ਤੇ ਇਸ ਫਿਲਮ ਵਿੱਚ ਭਰਪੂਰ ਕਮੇਡੀ ਦੇਖਣ ਨੂੰ ਮਿਲੇਗੀ। ਜੋ ਦਰਸ਼ਕਾਂ ਨੂੰ ਬਹੁਤ ਖੁਸ਼ ਕਰੇਗੀ। ਉਨ੍ਹਾਂ ਕਿਹਾ ਕਿ ਸਾਡੀਆਂ ਅੱਗੇ ਵੀ ਕਈ ਫਿਲਮਾਂ ਆਈਆਂ ਸਾਨੂੰ ਤੁਹਾਡਾ ਬਹੁਤ ਪਿਆਰ ਮਿਲਿਆ ਹੈ, ਅਸੀਂ ਚਾਹੁੰਦੇ ਹਾਂ ਕਿ ਇਹ ਫਿਲਮ ਵੀ ਆਪਣੇ ਪਰਿਵਾਰ ਦੇ ਨਾਲ ਵੇਖਣ ਜ਼ਰੂਰ ਜਾਓ, ਤੁਹਾਨੂੰ ਇਹ ਫਿਲਮ ਬਹੁਤ ਵਧੀਆ ਲੱਗੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵਧੀਆ ਭਰਪੂਰ ਫਿਲਮਾਂ ਆਪਣੇ ਦਰਸ਼ਕਾਂ ਦੀ ਲੈ ਕੇ ਆਵਾਂਗੇ। ਫਿਲਹਾਲ ਇਸ ਫਿਲਮ ਨੂੰ ਵੇਖਣ ਲਈ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ ਪਰਦੇ ਉੱਪਰ ਕੀ ਕਮਾਲ ਦਿਖਾਉਂਦੀ ਹੈ, ਇਹ ਵੇਖਣਾ ਬੇਹੱਦ ਦਿਲਚਸਪ ਰਹੇਗਾ।