Mani longia refuses to sing sidhu moose wala controversy: ਪੰਜਾਬੀ ਗਾਇਕ ਮਨੀ ਲੌਗੀਆ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਇਸ ਵਾਰ ਗਾਇਕ ਦਾ ਨਵਾਂ ਗੀਤ Let Me Tell You ਚਰਚਾ ਬਟੋਰ ਰਿਹਾ ਹੈ। ਦਰਅਸਲ, ਇਸ ਗੀਤ ਰਾਹੀਂ ਕਲਾਕਾਰ ਨੇ ਨਫਰਤ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਇਸ ਗੀਤ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੇ ਹੋਏ ਹਰ ਕਲਾਕਾਰ ਨੂੰ ਉਸ ਨਾਲ ਤੋਲਣ ਵਾਲਿਆਂ ਨੂੰ ਢੁੱਕਵਾਂ ਜਵਾਬ ਦਿੱਤਾ ਗਿਆ ਹੈ। 

Continues below advertisement


ਮੂਸੇਵਾਲਾ ਨਾਲ ਇੰਝ ਜੁੜੀਆ ਵਿਵਾਦ ?


ਦਰਅਸਲ, ਮਨੀ ਲੌਂਗੀਆ ਇੱਕ ਸਟੇਜ ਸ਼ੋਅ ਵਿੱਚ ਸ਼ਾਮਲ ਹੋਏ ਸੀ। ਇਸ ਦੌਰਾਨ ਉੱਥੇ ਮੌਜੂਦ ਪ੍ਰਸ਼ੰਸਕਾਂ ਵੱਲੋਂ ਕਲਾਕਾਰ ਨੂੰ ਹੋਰ ਗਾਇਕਾਂ ਦੇ ਗੀਤ ਗਾਉਣ ਦੀ ਡਿਮਾਂਡ ਕੀਤੀ ਗਈ। ਹਾਲਾਂਕਿ ਇਸ ਦੌਰਾਨ ਜਦੋਂ ਸਿੱਧੂ ਮੂਸੇਵਾਲਾ ਦੇ ਗੀਤ ਦੀ ਡਿਮਾਂਡ ਆਈ ਤਾਂ ਕਲਾਕਾਰ ਨੇ ਲੋਕਾਂ ਨੂੰ ਗੁੱਸੇ ਵਿੱਚ ਕਿਹਾ, ਤੁਸੀ ਸਾਰੇ ਪੜ੍ਹੇ-ਲਿਖੇ ਲੋਕ ਹੋ, ਜਾਂ ਤਾਂ ਉਸੇ ਕਲਾਕਾਰ ਨੂੰ ਬੁਲਾਇਆ ਕਰੋ ਜਿਸ ਦੇ ਗੀਤ ਸੁਣਨੇ ਹੁੰਦੇ ਜਾਂ ਜੋ ਆਇਆ ਹੁੰਦਾ ਉਸਦੇ ਹੀ ਗੀਤ ਸੁਣੀਆ ਕਰੋ... ਇਸ ਤੋਂ ਬਾਅਦ ਕਲਾਕਾਰ ਦੀ ਇਹ ਵੀਡੀਓ ਹਰ ਪਾਸੇ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਗਈ।





 


ਨਵੇਂ ਗੀਤ Let Me Tell You ਰਾਹੀਂ ਲੋਕਾਂ ਨੂੰ ਜਵਾਬ


ਦੱਸ ਦੇਈਏ ਕਿ ਆਪਣੇ ਨਵੇਂ ਗੀਤ Let Me Tell You ਰਾਹੀਂ ਕਲਾਕਾਰ ਨੇ ਕਿਹਾ ਕਿ ਹਰ ਬੰਦੇ ਨੂੰ ਸਿੱਧੂ ਮੂਸੇਵਾਲੇ ਨਾਲ ਕੰਪੇਅਰ ਨਾ ਕਰੋ। ਜਿਸਨੇ ਚੱਲਣਾ ਆ ਉਸਨੇ ਆਪਣੇ ਗੀਤਾਂ ਨਾਲ ਵੀ ਚੱਲੀ ਜਾਣਾ। ਇਸਦੇ ਨਾਲ ਹੀ ਕਲਾਕਾਰ ਨੇ ਕਿਹਾ ਕਿ ਕਿਸੇ ਹੋਰ ਮਾਪਿਆਂ ਨੂੰ ਆਪਣਾ ਪੁੱਤ ਨਾ ਖੋਹਣਾ ਪੈ ਜਾਏ। ਤੁਸੀ ਵੀ ਸੁਣੋ ਇਹ ਗੀਤ ...






ਦੱਸ ਦੇਈਏ ਕਿ ਮਨੀ ਲੌਂਗੀਆ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਆਪਣੀਆਂ ਪ੍ਰਤੀਕਿਰਿਆ ਦਿੱਤੀਆਂ ਜਾ ਰਹੀਆਂ ਹਨ। ਇਸ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇਹ ਕਈਆਂ ਦੇ ਚਪੇੜਾਂ ਵਾਂਗ ਵੱਜਣਾ ਗੀਤ ਕੋਈ ਨਾ ਬਾਈ ਵਾਹਿਗੁਰੂ ਜੀ ਸਭ ਜਾਣਦਾ ਮਿਹਨਤ ਕਰ ਤਰੱਕੀਆਂ ਕਰ ਵਾਹਿਗੁਰੂ ਜੀ ਮੇਹਰ ਨਾਲ, ਇਸ ਤੋਂ ਇਲ਼ਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਬਹੁਤ ਸੋਹਣੀਆ ਗੱਲਾਂ ਕੀਤੀਆਂ ਗਾਣੇ ਵਿੱਚ, ਲੋਕ ਬਹੁਤ ਧੱਕਾ ਕਰਦੇ ਆ ਹਰ ਇੱਕ ਕਲਾਕਾਰ ਨਾਲ, ਜੋ ਕਰਨਾ ਓਹ ਨਹੀਂ ਕਰਦੇ।