Manmohan Waris Sangtar Rochester Show: ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਪੰਜਾਬੀ ਸੰਗਤੀ ਜਗਤ ਦੇ ਉਨ੍ਹਾਂ ਟੌਪ ਗਾਇਕਾ ਵਿੱਚੋਂ ਇੱਕ ਹਨ ਜਿੰਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦੇ ਦਿਲਾਂ ਵਿੱਚ ਵੀ ਜ਼ਿੰਦਾ ਰੱਖਿਆ ਹੈ। ਦੱਸ ਦੇਈਏ ਕਿ ਵਾਰਿਸ ਨੂੰ ਭੰਗੜੇ ਦਾ ਰਾਜਾ ਵੀ ਕਿਹਾ ਜਾਂਦਾ ਹੈ। ਇਸ ਵਿਚਕਾਰ ਅਸੀ ਮਨਮੋਹਨ ਵਾਰਿਸ ਅਤੇ ਸੰਗਤਾਰ ਦੇ ਪ੍ਰਸ਼ੰਸਕਾਂ ਲਈ ਖਾਸ ਖਬਰ ਲੈ ਕੇ ਆਏ ਹਾਂ। ਦੱਸ ਦੇਈਏ ਕਿ ਬਹੁਤ ਜਲਦ ਮਨਮੋਹਨ ਵਾਇਸ ਆਪਣੇ ਭਰਾ ਸੰਗਤਾਰ ਨਾਲ ਮਿਲ ਰੋਚੈਸਟਰ ਵਿੱਚ ਸ਼ੋਅ ਕਰਨ ਪਹੁੰਚ ਰਹੇ ਹਨ। ਇਸਦੀ ਜਾਣਕਾਰੀ ਦੋਵਾਂ ਭਰਾਵਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰਕੇ ਦਿੱਤੀ ਗਈ।
ਦਰਅਸਲ, ਇਸ ਵੀਡੀਓ ਨੂੰ ਮਨਮੋਹਨ ਵਾਰਿਸ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਰੋਚੈਸਟਰ ਵਿੱਚ ਸ਼ੋਅ ਹੋ ਰਿਹਾ ਹੈ 26 ਮਈ, ਸ਼ੁੱਕਰਵਾਰ ਨੂੰ... ਦੱਸ ਦੇਈਏ ਕਿ ਉਨ੍ਹਾਂ ਸ਼ੋਅ ਤੋਂ ਪਹਿਲਾਂ ਆਪਣੀਆਂ ਟਿਕਟਾਂ ਬੁੱਕ ਕਰਨ ਲਈ ਕਿਹਾ ਹੈ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦਰਸ਼ਕ ਮਨਮੋਹਨ ਵਾਇਰਸ ਅਤੇ ਸੰਗਤਾਰ ਦੇ ਸ਼ੋਅ ਦਾ ਆਨੰਦ ਲੈ ਸਕਦੇ ਹਨ।
ਇਸਦੇ ਨਾਲ ਹੀ ਦੋਵਾਂ ਕਲਾਕਾਰਾਂ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਸੋਹਣਾ ਗਾਉਂਦੇ ਹੋ ਤੁਸੀ... ਬਚਪਨ ਯਾਦ ਕਰਾ ਦਿੱਤਾ... ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਜਨਮ ਲੈਕੇ ਪੰਜਾਬ ਦੀ ਮਿੱਟੀ ਤੇ ਮਿੱਟੀ ਪੰਜਾਬ ਦੀ ਚੁੰਮ ਲਈ ਏ,ਮਾਂ ਬੋਲੀ ਪੰਜਾਬੀ ਦੇ ਸਦਕਾ ਪੂਰੀ ਦੁਨੀਆ ਘੁੰਮ ਲਈ ਏ, ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ,ਜਿਉਂਦੇ ਰਹੋ,ਵਸਦੇ ਰਹੋ,ਹਸਦੇ ਰਹੋ,ਈਦਾ ਹੀ ਪੰਜਾਬੀ ਮਾਂ ਬੋਲੀ ਦੀ,ਪੰਜਾਬੀ ਲੋਕਾਂ ਦੀ,ਪੰਜਾਬੀ ਵਿਰਸੇ ਦੀ ਸੇਵਾ ਕਰਦੇ ਰਹੋ ਲਵ ਯੂ ਸਾਰੇ ਵਾਰਿਸ ਭਰਾਵਾਂ ਨੂੰ... ਵਾਹਿਗੂਰ ਮੇਹਰ ਕਰਨ...
ਕਾਬਿਲੇਗੌਰ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੰਨ੍ਹਾਂ ਤਿੰਨਾਂ ਭਰਾਵਾ ਨੇ ਮਿਲ ਅਜਿਹੇ ਗੀਤ ਦਿੱਤੇ ਹਨ। ਜਿੰਨਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਉਨ੍ਹਾਂ ਦੀ ਬੱਲੇ-ਬੱਲੇ ਕਰਵਾ ਦਿੱਤੀ।