Diljit Dosanjh: ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੇ ਸ਼ੋਅ ਵਿਦੇਸ਼ਾਂ ਵਿੱਚ ਖੂਬ ਵਾਹੋ ਵਾਹੀ ਬਟੋਰ ਰਹੇ ਹਨ। ਦਿਲਜੀਤ ਪ੍ਰਤੀ ਦਰਸ਼ਕਾਂ ਦਾ ਪਿਆਰ ਵੇਖ ਹਰ ਕੋਈ ਹੈਰਾਨ ਹੈ। ਦੋਸਾਂਝਾਵਾਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦਾ ਹੈ। ਉਹ ਆਪਣੇ ਗੀਤਾਂ, ਸਟਾਇਲ ਜਾਂ ਅਦਾਕਾਰੀ ਨਾਲ ਹੀ ਨਹੀਂ ਸਗੋਂ ਮਜ਼ਾਕੀਆ ਅੰਦਾਜ਼ ਨਾਲ ਹੀ ਹਰ ਕਿਸੇ ਨੂੰ ਦੀਵਾਨਾ ਬਣਾਉਦੇ ਹਨ। ਇਸ ਵਿਚਾਲੇ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਕਲਾਕਾਰ ਦੀ ਭਵਿੱਖਬਾਣੀ ਦੱਸੀ ਜਾ ਰਹੀ ਹੈ। ਆਖਿਰ ਇਸ ਵੀਡੀਓ ਵਿੱਚ ਕੀ ਖਾਸ ਹੈ ਤੁਸੀ ਵੀ ਵੇਖੋ...
ਇਸ ਵੀਡੀਓ ਨੂੰ cosmic_shraddha ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਦਿਲਜੀਤ ਦੋਸਾਂਝ ਅਸਧਾਰਨ ਜਨਮਦਿਨ ਚਾਰਟ ਲਿਖਿਆ ਗਿਆ ਹੈ। ਦੱਸ ਦੇਈਏ ਕਿ ਇਸ ਵਿੱਚ ਜੋਤੀਸ਼ੀ ਸ਼ਰਧਾ ਨੇ ਦੱਸਿਆ ਕਿ ਆਖਿਰ ਦਿਲਜੀਤ ਦੀ ਕੁੰਡਲੀ ਵਿੱਚ ਅਜਿਹੇ ਕਿਹੜੇ ਯੋਗ ਹਨ, ਜੋ ਉਨ੍ਹਾਂ ਨੂੰ ਇੰਨੀਆਂ ਉਚਾਈਆਂ ਉੱਪਰ ਲੈ ਕੇ ਗਏ। ਇਸਦੇ ਨਾਲ ਹੀ ਜੋਤੀਸ਼ੀ ਸ਼ਰਧਾ ਵੱਲੋਂ ਦਿਲਜੀਤ ਦੀ ਜ਼ਿੰਦਗੀ ਵਿੱਚ ਰਾਜਯੋਗ ਦੀ ਭਵਿੱਖਬਾਣੀ ਵੀ ਕੀਤੀ ਗਈ।
ਨਸੀਬ ਨੇ ਲਗਾਇਆ ਇਲੂਮਿਨਾਟੀ ਦਾ ਦੋਸ਼
ਕਾਬਿਲੇਗੌਰ ਹੈ ਕਿ ਰੈਪਰ ਨਸੀਬ ਵੱਲੋਂ ਦਿਲਜੀਤ ਦੋਸਾਂਝ ਉੱਪਰ ਇਲੂਮਿਨਾਟੀ ਹੋਣ ਦਾ ਦੋਸ਼ ਲਗਾਇਆ ਗਿਆ। ਇਸ ਵਿੱਚ ਇੱਕ ਇਨਸਾਨ ਸ਼ੈਤਾਨ ਦਾ ਪੁਜਾਰੀ ਬਣਦਾ ਹੈ। ਦਰਅਸਲ, ਰੈਪਰ ਨਸੀਬ ਦਾ ਇਹ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਸ਼ੈਤਾਨ ਦਾ ਪੁਜਾਰੀ ਹੈ। ਉਸਨੇ ਇੰਨੀ ਤਰੱਕੀ ਸ਼ੈਤਾਨ ਨੂੰ ਆਪਣੀ ਆਤਮਾ ਵੇਚ ਹਾਸਿਲ ਕੀਤੀ ਹੈ। ਇਸ ਤੋਂ ਬਾਅਦ ਵੀ ਨਸੀਬ ਵੱਲੋਂ ਦਿਲਜੀਤ ਖਿਲਾਫ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
Read More: Sidhu Moose Wala: ਨਿੱਕੇ ਮੂਸੇਵਾਲਾ ਦਾ ਵੀਡੀਓ ਵਾਇਰਲ, ਮਾਤਾ ਚਰਨ ਕੌਰ ਨਾਲ ਵੇਖੋ ਪਿਆਰੀ ਝਲਕ
Read More: Shah Rukh Khan: ਸ਼ਾਹਰੁਖ ਨਹੀਂ ਹੋਏ ਡਿਸਚਾਰਜ, ਅਜੇ ਵੀ ਹਸਪਤਾਲ 'ਚ ਭਰਤੀ ਕਿੰਗ ਖਾਨ