Sidhu Moose Wala Death Anniversary: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਰਹੀਆਂ ਹਨ। ਦੱਸ ਦੇਈਏ ਕਿ 29 ਮਈ ਦਾ ਕਾਲਾ ਦਿਨ ਇੱਕ ਵਾਰ ਫਿਰ ਤੋਂ ਆਉਣ ਵਾਲਾ ਹੈ, ਜਿਸ ਦਿਨ ਮੂਸੇਵਾਲਾ ਦਾ ਗੋਲੀਆਂ ਨਾਲ ਭੁੰਨ ਕਤਲ ਕਰ ਦਿੱਤਾ ਗਿਆ ਸੀ। ਅੱਜ ਵੀ ਇਹ ਦਿਨ ਯਾਦ ਕਰ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਸਿੱਧੂ ਭਲੇ ਹੀ ਆਪਣੇ ਪ੍ਰਸ਼ੰਸਕਾਂ ਵਿਚਾਲੇ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਹਰ ਕਿਸੇ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। 


ਮਾਤਾ ਚਰਨ ਕੌਰ ਦੀ ਪੋਸਟ


ਉਨ੍ਹਾਂ ਪੋਸਟ ਇੰਸਾਟਾਗ੍ਰਾਮ ਉੱਪਰ ਸ਼ੇਅਰ ਕਰਦਿਆਂ ਲਿਖਿਆ, ਸ਼ੁੱਭ ਪੁੱਤ ਜਿਵੇਂ ਜਿਵੇ ਦਿਨਾ ਦੀ ਚਾਲ ਪੂਰੀ ਕਰਦਾ ਉਹ 29 ਮਈ ਦਾ ਕਾਲਾ ਦਿਨ ਆਉਣ ਵਾਲਾ ਏ, ਉਵੇਂ ਉਵੇਂ ਹੀ ਤੁਹਾਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾ ਤੁਹਾਡੀ ਰੂਹ ਦੀ ਸ਼ਾਂਤੀ ਲਈ ਕਿੰਨੇ ਸਮਾਰੋਹ ਦੇਸ਼ ਵਿਦੇਸ਼ ਵਿੱਚ ਕਰਵਾ ਰਹੇ ਨੇ ਮੈਨੂੰ ਇਹ ਦੇਖ ਤੁਹਾਡੇ ਉੱਪਰ ਤੇ ਤੁਹਾਨੂੰ ਪਿਆਰ ਕਰਨ ਵਾਲੇ ਸਾਡੇ ਤਮਾਮ ਵੀਰਾਂ ਭੈਣਾਂ ਤੇ ਮਾਣ ਮਹਿਸੂਸ ਹੁੰਦਾ ਏ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਤੁਹਾਡੀ ਕਮੀ ਮਹਿਸੂਸ ਕਰਦਿਆਂ ਮੇਰੀਆਂ ਅੱਖਾਂ ਵਿੱਚੋਂ ਨਿਕਲਦੇ ਅੱਥਰੂ ਸ਼ੁਰੂਆਤ ਵਿੱਚ ਦੁੱਖ ਭਰੇ ਹੁੰਦੇ ਨੇ ਪਰ ਜਮੀ ਤੱਕ ਪਹੰਚਣ ਦੇ ਮਾਣ ਵਾਲੇ ਬਣ ਜਾਂਦੇ ਨੇ ਬੇਟਾ...






 
29 ਮਈ ਨੂੰ ਮਨਾਈ ਜਾਏਗੀ ਦੂਜੀ ਬਰਸੀ


ਦੱਸ ਦੇਈਏ ਕਿ 29 ਮਈ 2024 ਨੂੰ ਸਿੱਧੂ ਦੀ ਦੂਸਰੀ ਬਰਸੀ ਮਨਾਈ ਜਾਏਗੀ। ਦੱਸ ਦੇਈਏ ਕਿ ਇਸ ਵਾਰ ਫਿਰ ਪ੍ਰਸ਼ੰਸਕ ਸਿੱਧੂ ਦੇ ਪਿੰਡ ਮਾਨਸਾ ਪਹੁੰਚਣਗੇ। ਸਿੱਧੂ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਲਿਖਿਆ, ਸਰਦਾਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੂਸਰੀ ਬਰਸੀ ਵਾਹਿਗੁਰੂ ਦੇ ਘਰੋ ਇਨਸਾਫ ਦੀ ਮੰਗ ਅਤੇ ਦਰਦ ਭਰੇ ਵਿਛੋੜੇ ਨੂੰ ਮੁੱਖ ਰੱਖਦਿਆ ਸ੍ਰੀ ਸੁੱਖਮਨੀ ਸਾਹਿਬ ਜੀ ਦੇ ਪਾਠ ਮਿਤੀ 29 ਮਈ 2024 ਗੁਰਦੁਆਰਾ ਬਾਬਾ ਮੜ੍ਹ ਸਾਹਿਬ ਜੀ ਜੰਡਿਆਲਾ ਮੰਜਕੀ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਆਪ ਜੀ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਦੀ ਹੈ।