Cheta Singh Trailer Out: ਪੰਜਾਬੀ ਸਿਨੇਮਾ ‘ਚ ਨਿਰਦੇਸ਼ਕ ਵੱਖ-ਵੱਖ ਤਰ੍ਹਾਂ ਦੀਆਂ ਕਹਾਣੀਆਂ ਤੇ ਬਣੀਆਂ ਫਿਲਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਿੱਚ ਕਾਮਯਾਬ ਹੋ ਰਹੇ ਹਨ। ਇਸ ਵਿਚਾਲੇ ਆਸ਼ੀਸ਼ ਕੁਮਾਰ ਦੁਆਰਾ ਨਿਰਦੇਸ਼ਿਤ ਚੇਤਾ ਸਿੰਘ ਪ੍ਰਸ਼ੰਸਕਾਂ ਨੂੰ ਲੁਭਾਉਣ ਲਈ ਤਿਆਰ ਹੈ। ਦੱਸ ਦੇਈਏ ਕਿ ਪ੍ਰਿੰਸ ਕੰਵਲਜੀਤ ਸਿੰਘ, ਜਪਜੀ ਖਹਿਰਾ, ਮਹਾਬੀਰ ਭੁੱਲਰ, ਬਲਜਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਕਲਾਕਾਰ ਇਸ ਫਿਲਮ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ। ਇਸਦੇ ਨਾਲ ਹੀ ਫਿਲਮ ਦੇ ਜ਼ਬਰਦਸਤ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਆਖਿਰ ਟ੍ਰੇਲਰ ਵਿੱਚ ਕੀ ਹੈ ਖਾਸ ਤੁਸੀ ਵੀ ਵੇਖੋ...
ਦਰਅਸਲ, ਫਿਲਮ ਚੇਤਾ ਸਿੰਘ ਵਿੱਚ ਇੱਕ ਵਾਰ ਫਿਰ ਤੋਂ ਐਕਟਰ ਪ੍ਰਿੰਸ ਕੰਵਲਜੀਤ ਸਿੰਘ (Prince Kanwaljit Singh) ਆਪਣੀ ਐਕਟਿੰਗ ਨਾਲ ਲੋਕਾਂ ਨੂੰ ਹੈਰਾਨ ਕਰਦੇ ਹੋਏ ਦਿਖਾਈ ਦੇਣਗੇ। ਫਿਲਹਾਲ ਇਸ ਧਮਾਕੇਦਾਰ ਤੇ ਵਖਰੇ ਕਾਨਸੈਪਟ ਵਾਲੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਸਾਗਾ ਸਟੂਡੀਓਜ਼, ਜੋ ਕਿ ਪਹਿਲਾਂ ਸਾਗਾ ਮਿਊਜ਼ਿਕ ਵਜੋਂ ਜਾਣਿਆ ਜਾਂਦਾ ਸੀ, ਨੇ ਰਵਾਇਤੀ ਕਾਮੇਡੀ ਸ਼ੈਲੀ ਤੋਂ ਵੱਖ ਹੋ ਕੇ ਆਪਣੀ ਨਵੀਨਤਮ ਰਿਲੀਜ਼ 'ਚੇਤਾ ਸਿੰਘ' ਦਾ ਜਨਤਕ ਕਰਨ ਜਾ ਰਿਹਾ ਹੈ।
ਫਿਲਮ ਚੇਤਾ ਸਿੰਘ ਦੀ ਕਹਾਣੀ
ਦੱਸ ਦੇਈਏ ਕਿ ਸਾਗਾ ਸਟੂਡੀਓ ਇੱਕ ਅਦਭੁਤ ਕਹਾਣੀ ਲਿਆਇਆ ਹੈ ਜੋ ਬੁਰੇ ਸਮਾਜ ਦੇ ਵਿਰੁੱਧ ਬਦਲਾ ਲੈਣ ਦੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ 'ਚੇਤਾ ਸਿੰਘ' 1 ਸਤੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਗਾ ਸਟੂਡੀਓਜ਼ ਇੱਕ ਦਿਲਚਸਪ ਕਹਾਣੀ, ਤੀਬਰ ਪ੍ਰਦਰਸ਼ਨ ਅਤੇ ਉੱਚ ਐਕਸ਼ਨ ਦੇ ਨਾਲ, ਫਿਲਮ ਉਦਯੋਗ ਦੀਆਂ ਸੀਮਾਵਾਂ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। 'ਚੇਤਾ ਸਿੰਘ' ਦੇ ਦੋ ਸ਼ਾਨਦਾਰ ਪੋਸਟਰ ਰਿਲੀਜ਼ ਕਰਨ ਤੋਂ ਬਾਅਦ, ਸਾਗਾ ਸਟੂਡੀਓਜ਼ 10 ਅਗਸਤ, 2023 ਨੂੰ ਆਪਣੇ ਟ੍ਰੇਲਰ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਦਿੱਤਾ ਹੈ।
ਟ੍ਰੇਲਰ ਨੂੰ ਦੇਖਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਦੋਵਾਂ ਪੋਸਟਰਾਂ ਨੇ ਟ੍ਰੇਲਰ ਨਾਲ ਇਨਸਾਫ ਕੀਤਾ ਗਿਆ ਹੈ, ਫਿਰ ਵੀ ਫਿਲਮ ਦੀ ਕਹਾਣੀ ਦੇ ਲਿਹਾਜ਼ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਚੇਤਾ ਸਿੰਘ ਦਾ ਟ੍ਰੇਲਰ ਸ਼ਾਨਦਾਰ ਅਤੇ ਦਮਦਾਰ ਹੈ। ਫਿਲਹਾਲ ਇਹ ਫਿਲਮ ਪਰਦੇ ਉੱਪਰ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।