ਚੰਡੀਗੜ੍ਹ: ਪੰਜਾਬੀ ਅਦਾਕਾਰ ਧੀਰਜ ਕੁਮਾਰ ਨੇ ਹੁਣ ਤਕ ਕਈ ਫ਼ਿਲਮਾਂ ਕੀਤੀਆਂ ਹਨ ਜਿਸ ਵਿੱਚ ਉਨ੍ਹਾਂ ਨੇ ਛੋਟੇ-ਵੱਡੇ ਕਿਰਦਾਰ ਨਿਭਾਏ ਪਰ ਪਿਛਲੇ ਸਾਲ ਜਨਵਰੀ ਮਹੀਨੇ 'ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਵੈੱਬਸੀਰੀਜ਼ 'ਵਾਰਨਿੰਗ' ਨੇ ਧੀਰਜ ਨੂੰ ਵੱਖਰੇ ਅਦਾਕਾਰ ਵਜੋਂ ਪਛਾਣ ਦਿੱਤੀ। ਹੁਣ ਲੱਗਦਾ ਹੈ ਕਿ 'ਵਾਰਨਿੰਗ' ਵੈੱਬਸੀਰੀਜ਼ ਦੇ ਕਿਰਦਾਰ ਨੂੰ ਮਿਲੇ ਪਿਆਰ ਕਰਕੇ ਧੀਰਜ ਨੂੰ ਲੀਡ ਕਿਰਦਾਰ ਵਾਲੀਆਂ ਫ਼ਿਲਮਾਂ ਦੇ ਆਫਰ ਆਉਣੇ ਸ਼ੁਰੂ ਹੋ ਗਏ ਹਨ। ਹੁਣ ਧੀਰਜ ਕੁਮਾਰ ਨੇ ਆਪਣੀ ਲੀਡ ਕਿਰਦਾਰ ਵਾਲੀ ਨਵੀਂ ਪੰਜਾਬੀ ਫ਼ੀਚਰ ਫਿਲਮ ਦੀ ਅਨਾਊਸਮੈਂਟ ਕੀਤੀ ਹੈ।




ਇਸ ਫ਼ੀਚਰ ਫਿਲਮ ਦਾ ਨਾਂ 'ਰਫ਼ਲ' ਹੈ ਜਿਸ ਨੂੰ ਲਿਖਿਆ ਬਲਜੀਤ ਨੂਰ ਨੇ ਹੈ ਤੇ ਬਲਜੀਤ ਨੂਰ ਹੀ ਇਸ ਫਿਲਮ ਨੂੰ ਡਾਇਰੈਕਟ ਕਰਨਗੇ। ਫਿਲਮ ਦੀ ਬਾਕੀ ਕਾਸਟ ਬਾਰੇ ਗੱਲ ਕਰੀਏ ਤਾਂ ਧੀਰਜ ਤੋਂ ਇਲਾਵਾ ਇਸ ਫਿਲਮ ਵਿੱਚ ਹੌਬੀ ਧਾਲੀਵਾਲ, ਮਹਾਵੀਰ ਭੁੱਲਰ ਤੇ ਸੁਨੀਤਾ ਧੀਰ ਵਰਗੇ ਚਿਹਰੇ ਨਜ਼ਰ ਆਉਣਗੇ। ਫਿਲਹਾਲ ਇਸ ਫਿਲਮ ਦੇ ਪੋਸਟਰ ਨੂੰ ਰਿਲੀਜ਼ ਕੀਤਾ ਗਿਆ ਹੈ।


ਫਿਲਮ ਕਦੋਂ ਫਲੋਰ 'ਤੇ ਆਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੋਸਟਰ ਨੂੰ ਦੇਖ ਕੇ ਤੇ ਪੋਸਟਰ 'ਤੇ ਲਿਖੇ ਟਾਈਟਲ ਨੂੰ ਦੇਖ ਕੇ ਤਾਂ ਇਹੋ ਲੱਗਦਾ ਹੈ ਕਿ ਧੀਰਜ ਦਾ ਇਹ ਕਿਰਦਾਰ 'ਵਾਰਨਿੰਗ' ਦੇ ਕਿਰਦਾਰ ਵਰਗਾ ਹੀ ਹੋਵੇਗਾ। ਉਂਝ ਪੰਜਾਬੀ ਇੰਡਸਟਰੀ ਲਈ ਇਹ ਚੰਗੀ ਗੱਲ ਹੈ ਜਦੋਂ ਮੇਕਰਸ ਹੁਣ ਸਿੰਗਰ ਕਲਾਕਾਰਾਂ ਨੂੰ ਛੱਡ ਥੀਏਟਰ ਦੇ ਕਲਾਕਾਰਾਂ ਨੂੰ ਲੀਡ ਦੇ ਕਿਰਦਾਰਾਂ ਲਈ ਉਨ੍ਹਾਂ ਨੂੰ ਫ਼ਿਲਮਾਂ ਆਫਰ ਕਰ ਰਹੇ ਨੇ ਤੇ ਫ਼ਿਲਮਾਂ ਬਣਾ ਵੀ ਰਹੇ ਹਨ।


ਇਹ ਵੀ ਪੜ੍ਹੋ: Sidhu Moose Wala ਦਾ ਗਾਣਾ Bitch I’m Back ਬਿੱਲਬੋਰਡ ਟੌਪ ਦੇ ਗਲੋਬਲ ਚਾਰਟ 'ਚ ਸ਼ੁਮਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904