ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਕਰਕੇ ਲੌਕਡਾਊਨ ਨੇ ਹਰ ਕਿਸੇ ਨੂੰ ਘਰ ਬੈਠਾ ਦਿੱਤਾ ਹੈ। ਅਜਿਹੇ ‘ਚ ਕਈ ਲੋਕਾਂ ਨੇ ਖੁਦ ਨੂੰ ਫਿੱਟ ਕਰਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੈ। ਆਮ ਲੋਕਾਂ ਦੇ ਨਾਲ-ਨਾਲ ਕਈ ਸਿਤਾਰੇ ਵੀ ਅਜਿਹੇ ਹਨ ਜਿਨ੍ਹਾਂ ਨੇ ਕੋਰੋਨਾ ਕਰਕੇ ਲੱਗੇ ਲੌਕਡਾਊਨ ‘ਚ ਖੁਦ ਨੂੰ ਫਿੱਟ ਕਰਕੇ ਜਾਂ ਜ਼ਬਰਦਸਤ ਟ੍ਰਾਂਸਫਮੈਂਸਨ ਨਾਲ ਆਪਣੇ ਫੈਨਸ ਨੂੰ ਹੈਰਾਨ ਤਾਂ ਕੀਤਾ ਹੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਨੂੰ ਵੀ ਪਿੱਟ ਰਹਿਣ ਦਾ ਖਾਸ ਮੈਸੇਜ ਦਿੱਤਾ ਹੈ।
ਇੰਟਰਟੇਂਮੈਂਟ ਇੰਡਸਟਰੀ ਦੇ ਕਈ ਚੇਹਰੇ ਇਸ ਸਮੇਂ ਨੂੰ ਆਪਣੇ ਲਈ ਵਧੀਆ ਢੰਗ ਨਾਲ ਵਰਤ ਰਹੇ ਹਨ। ਇਸ ਦੇ ਨਾਲ ਹੀ ਕੁਝ ਚਹਿਰੇ ਆਪਣੀ ਬੋਡੀ ਟ੍ਰਾਂਸਫੋਰਮੇਸ਼ਨ ਕਰਨ ‘ਚ ਲੱਗੇ ਹੋਏ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਸਟਾਰ ਬਾਰੇ ਦੱਸ ਰਹੇ ਹਾਂ ਜਿਸ ਨੇ ਖੁਦ ਨੂੰ ਇਸ ਦੌਰਾਨ ਫੈਟ ਟੂ ਫਿੱਟ ਕਰ ਲਿਆ ਹੈ। ਇਹ ਹੋਰ ਕੋਈ ਨਹੀਂ ਸਗੋਂ ਰੈਪਰ ਬਾਦਸ਼ਾਹ ਹੈ। ਜਿਸ ਨੇ ਇਸ ਲੌਕਡਾਊਨ ਪੀਰੀਅਡ ਦਾ ਸਹੀ ਇਸਤੇਮਾਲ ਕੀਤਾ।
ਬਾਦਸ਼ਾਹ ਨੇ ਆਪਣੀ ਨਵੀਂ ਵੀਡੀਓ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਹਮੇਸ਼ਾ ਬਲਕੀ ਲੁੱਕ ਦੇ ਵਿਚ ਨਜ਼ਰ ਆਉਣ ਵਾਲੇ ਬਾਦਸ਼ਾਹ ਨੇ ਆਪਣੀ ਬਾਡੀ ਨੂੰ ਸ਼ੇਪ ਵਿਚ ਲਿਆਂਦਾ ਹੈ। ਫੈਟ ਟੂ ਫਿੱਟ ਹੋਏ ਨੇ ਅਦਿਤਿਆ ਪ੍ਰਤੀਕ ਸਿਸੋਦੀਆ ਜਾਨੀਕੇ ਕੇ ਬਾਦਸ਼ਾਹ ਨੇ ਕਮਾਲ ਕਰ ਦਿੱਤਾ ਹੈ।
ਸੋਸ਼ਲ ਮੀਡਿਆ 'ਤੇ ਬਾਦਸ਼ਾਹ ਨੇ ਪਿਛਲੇ ਦਿਨਾਂ 'ਚ ਵਰਕਆਊਟ ਤੇ ਡਾਈਟ ਬਾਰੇ ਕਾਫੀ ਕੁਝ ਪੋਸਟ ਕੀਤਾ। ਜਿਨ੍ਹਾਂ ਨੂੰ ਵੇਖ ਲੱਗਦਾ ਸੀ ਕਿ ਬਾਦਸ਼ਾਹ ਇਹ ਸਭ ਕੁਝ ਆਪਣੇ ਫੈਨਜ਼ ਲਈ ਪੋਸਟ ਕਰ ਰਹੇ ਹਨ। ਪਰ ਨਹੀਂ ਜਨਾਬ ਨੇ ਇਹ ਸਭ ਕੁਝ ਆਪਣੇ ਉੱਪਰ ਇਮਪਲੀਮੈਂਟ ਕੀਤਾ ਅਤੇ ਫਾਇਨਲੀ ਜੋ ਰਿਜ਼ਲਟ ਹੈ ਉਹ ਫੈਨਜ਼ ਦੇ ਰੂ-ਬ-ਰੂ ਕੀਤਾ। ਕਈ ਵਾਰ ਰੂਮਰਸ ਇਹ ਵੀ ਫੈਲੇ ਕਿ ਬਾਦਸ਼ਾਹ ਅੰਡਰਗ੍ਰਾਊਂਡ ਹੋ ਗਏ ਹਨ ਪਰ ਇਸ ਉਪਰ ਵੀ ਬਾਦਸ਼ਾਹ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਕਿਧਰੇ ਵੀ ਅੰਡਰਗ੍ਰਾਊਂਡ ਨਹੀਂ ਹੋਏ। ਉਨ੍ਹਾਂ ਨੇ ਸੋਸ਼ਲ ਮੀਡਿਆ ਤੋਂ ਦੂਰ ਰਹਿ ਕੇ ਆਪਣੀ ਸਹਿਤ ਤੇ ਆਪਣੇ ਮਿਊਜ਼ਿਕ ‘ਤੇ ਕੰਮ ਕੀਤਾ ਹੈ।
ਹੁਣ ਕੋਈ ਕੁਝ ਵੀ ਕਹੀ ਜਾਵੇ ਪਰ ਜਨਾਬ ਦੀ ਆਪਣੀ ਬਾਡੀ ‘ਤੇ ਕੀਤੀ ਸਖ਼ਤ ਮਿਹਨਤ ਸਾਫ਼ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: Cooking Tips: ਖਾਣੇ 'ਚ ਪੈ ਗਿਆ ਵੱਧ ਨਮਕ ਤਾਂ ਇਨ੍ਹਾਂ ਤਰੀਕਿਆਂ ਨੂੰ ਅਜ਼ਮਾ ਕੇ ਵੇਖੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin