New Jersey Governor on Diljit Dosanjh: ਗਲੋਬਲ ਸਟਾਰ ਦਿਲਜੀਤ ਦੋਸਾਂਝ ਦੇਸ਼ ਅਤੇ ਵਿਦੇਸ਼ ਬੈਠੇ ਦਰਸ਼ਕਾਂ ਵਿਚਾਲੇ ਪ੍ਰਸ਼ੰਸਾ ਬਟੋਰ ਰਹੇ ਹਨ। ਇਸ ਦੌਰਾਨ ਨਿਊਜਰਸੀ ਦੇ ਗਵਰਨਰ ਵੱਲੋਂ ਵੀ ਦੋਸਾਂਝਾਵਾਲੇ ਦੀ ਰੱਜ ਕੇ ਤਾਰੀਫ ਕੀਤੀ ਗਈ ਹੈ। ਦਰਅਸਲ, ਮਰਫੀ ਨੇ ਕਿਹਾ ਦੋਸਾਂਝ ਦੀ ਅਮਰੀਕਾ ਵਿੱਚ ਸਫਲਤਾ ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਪਲ ਹੈ। ਗਵਰਨਰ ਵੱਲੋਂ ਅਮਰੀਕੀ ਰਾਜ ਵਿੱਚ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਸੋਲਡ ਹੋਣ ਤੇ ਨਾ ਸਿਰਫ ਤਾਰੀਫ ਕੀਤੀ ਸਗੋਂ ਉਸਦਾ ਧੰਨਵਾਦ ਵੀ ਕੀਤਾ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਵੱਖ-ਵੱਖ ਸਰੋਤਿਆਂ ਨੂੰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ, ਮਰਫੀ ਨੇ ਲਿਖਿਆ, ਤੁਹਾਡਾ ਧੰਨਵਾਦ, @diljitdosanjh ਬੀਤੀ ਰਾਤ @PruCenter ਵਿਖੇ ਵਿਕਣ ਵਾਲੇ ਸ਼ੋਅ ਦੇ ਨਾਲ ਨਿਊ ਜਰਸੀ ਵਿੱਚ ਤੁਹਾਡਾ ਟੂਰ ਨੂੰ ਲਿਆਉਣ ਲਈ। ਦਿਲਜੀਤ ਦੀ ਸਫਲਤਾ ਯੂ.ਐਸ. ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਪਲ ਹੈ, ਜਿਸ ਵਿੱਚ ਨਿਊ ਜਰਸੀ ਦੇ ਹਜ਼ਾਰਾਂ ਲੋਕ ਵੀ ਸ਼ਾਮਲ ਹਨ ਜੋ ਉਨ੍ਹਾਂ ਦੇ ਸੰਗੀਤ 'ਤੇ ਨੱਚਦੇ ਹੋਏ ਨਜ਼ਰ ਆਏ।
ਉਨ੍ਹਾਂ ਆਪਣੀ ਪੋਸਟ ਵਿੱਚ ਪੰਜਾਬੀ ਗਾਇਕ ਵੱਲੋਂ ਬੋਲੀ ਗਈ ਇੱਕ ਲਾਈਨ ਦੀ ਵਰਤੋਂ ਕੀਤੀ ਹੈ। ਜੋ ਕਿ ਉਦੋਂ ਤੋਂ ਪ੍ਰਸਿੱਧ ਹੈ ਜਦੋਂ ਤੋਂ ਦੋਸਾਂਝ ਨੇ ਪਹਿਲਾਂ ਆਪਣੇ ਕੋਚੇਲਾ ਸੰਗੀਤ ਸਮਾਰੋਹ ਦੌਰਾਨ ਇਸਨੂੰ ਵਰਤਿਆ ਸੀ। ਦਰਅਸਲਸ, ਇਹ "ਪੰਜਾਬੀ ਆ ਗਏ!" ਸੀ। ਬਾਅਦ ਵਿੱਚ, ਦਿਲਜੀਤ ਨੇ ਹੱਥ ਜੋੜ ਕੇ ਇਮੋਜੀ ਨਾਲ ਮਰਫੀ ਦੀ ਪੋਸਟ ਦਾ ਜਵਾਬ ਦਿੱਤਾ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਵਿਦੇਸ਼ ਵਿੱਚ ਆਪਣੇ ਸ਼ੋਅ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਖਾਸ ਗੱਲ ਇਹ ਹੈ ਕਿ ਦਿਲਜੀਤ ਦੇ ਸਾਰੇ ਸ਼ੋਅ ਸੋਲਡ ਆਊਟ ਹੋ ਰਹੇ ਹਨ। ਹਜ਼ਾਰਾ ਲੱਖਾਂ ਦੀ ਗਿਣਤੀ ਵਿੱਚ ਲੋਕ ਪੰਜਾਬੀ ਕਲਾਕਾਰ ਦੇ ਸ਼ੋਅ ਦਾ ਹਿੱਸਾ ਬਣ ਰਹੇ ਹਨ।