ਚੰਡੀਗੜ੍ਹ: ਨਿਮਰਤ ਖੈਰਾ ਦੀ ਨਵੀਂ ਫਿਲਮ ਦੀ ਅਨਾਉਂਸਮੈਂਟ ਹੋ ਗਈ ਹੈ ਜਿਸ ‘ਚ ਉਸ ਦੇ ਨਾਲ ਅੰਬਰਦੀਪ ਸਿੰਘ ਅਤੇ ਅਦਿਤੀ ਸ਼ਰਮਾ ਵੀ ਨਜ਼ਰ ਆਉਣਗੇ। ਦੱਸ ਦਈਏ ਕਿ ਫ਼ਿਲਮ ਦੀ ਸ਼ੂਟਿੰਗ ਅਬੋਹਰ ‘ਚ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਨੂੰ ਰਿਦਮ ਬੋਏਜ਼ ਦੇ ਬੈਨਰ ਹੇਠ ਬਣਾਇਆਂ ਜਾ ਰਿਹਾ ਹੈ। ਫ਼ਿਲਮ ‘ਜੇ ਜੱਟ ਵਿਗਾੜ ਗਿਆ’ ‘ਚ ਨਿਮਰਤ ਖਹਿਰਾ, ਅੰਬਰਦੀਪ ਸਿੰਘ ਅਤੇ ਅਦਿਤੀ ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।



ਖਾਸ ਗੱਲ ਇਹ ਹੈ ਕਿ ਅੰਬਰਦੀਪ ਅਤੇ ਨਿਮਰਤ ਨੇ ਦਿਲਜੀਤ ਦੁਸਾਂਝ ਵਾਲੀ "ਜੋੜੀ" ਫਿਲਮ ਵਿੱਚ ਵੀ ਇਕੱਠੇ ਕੰਮ ਕੀਤਾ ਹੈ। ਹਾਲਾਂਕਿ, ਜੋੜੀ ‘ਚ ਨਿਮਰਤ ਅਤੇ ਅੰਬਰ ਪਰਦੇ ਦੇ ਵੱਖੋ-ਵੱਖਰੇ ਪਾਸੇ ਹੋਣਗੇ। 'ਜੋੜੀ' ਫ਼ਿਲਮ 'ਚ ਨਿਮਰਤ ਵੱਡੇ ਪਰਦੇ 'ਤੇ ਅਤੇ ਅੰਬਰਦੀਪ ਪਰਦੇ ਦੇ ਪਿੱਛੇ ਨਾਲ ਹਨ।


ਹੁਣ ਵੇਖਣਾ ਤਾਂ ਇਹ ਖਾਸ ਹੋਵੇਗਾ ਕਿ ਲੋਕਾਂ ਨੂੰ ਨਿਮਰਤ ਖੈਰਾ ਦੀ ਜੋੜੀ ਦਿਲਜੀਤ ਨਾਲ ਵਧੇਰੇ ਪਸੰਦ ਆਉਂਦੀ ਹੈ ਜਾਂ ਆਡੀਅੰਸ ਬਿਗੜੇ ਜੱਟ ਨਾ ਨਿਮਰਤ ਨੂੰ ਵਧੇਰੇ ਪਿਆਰ ਦਿੰਦੇ ਹਨ।


ਇਹ ਵੀ ਪੜ੍ਹੋ: IPL 2021 KKR Full Schedule: ਜਾਣੋ ਕੋਲਕਾਤਾ ਨਾਈਟ ਰਾਈਡਰਜ਼ ਦਾ ਪੂਰਾ ਸ਼ੈਡਿਊਲ ਸਮੇਤ ਟੀਮ ਅਤੇ ਖਾਸ ਗੱਲਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904