Nisha Bano In Movie Amar Singh Chamkila: ਪੰਜਾਬੀ ਫਿਲਮ ਜਗਤ ਵਿੱਚ ਨਿਸ਼ਾ ਬਾਨੋ ਦੀ ਆਪਣੀ ਵੱਖਰੀ ਪਛਾਣ ਹੈ। ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਉਨ੍ਹਾਂ ਫਿਲਮਾਂ ਵਿੱਚ ਕਈ ਤਰ੍ਹਾਂ ਦੇ ਕਿਰਦਾਰਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਵਿਚਕਾਰ ਹੁਣ ਉਹ ਦਿਲਜੀਤ ਦੋਸਾਂਝ ਦੀ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਧਮਾਲ ਮਚਾਉਣ ਆ ਰਹੀ ਹੈ। ਦਰਅਸਲ, ਨਿਸ਼ਾ ਬਾਨੋ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਬਾਲੀਵੁੱਡ ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਅਤੇ ਦਿਲਜੀਤ ਦੋਸਾਂਝ ਸਣੇ ਫਿਲਮ ਦੀ ਬਾਕੀ ਟੀਮ ਦਾ ਧੰਨਵਾਦ ਕੀਤਾ ਹੈ।
ਅਦਾਕਾਰਾ ਨਿਸ਼ਾ ਬਾਨੋ ਨੇ ਆਪਣੀ ਤਸਵੀਰ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕਰਦੇ ਹੋਏ ਲਿਖਿਆ, ਧੰਨਵਾਦ... ਇਮਤਿਆਜ਼ ਅਲੀ ਸਰ... ਤੁਹਾਡੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਅਤੇ ਧੰਨਵਾਦ ਮੈਨੂੰ ਫਿਲਮ ਚਮਕੀਲਾ ਵਿੱਚ ਕਾਸਟ ਕਰਨ ਲਈ... ਧੰਨਵਾਦ ਦਿਲਜੀਤ ਜੀ ਜਿੰਨੇ ਵੱਡੇ ਸਟਾਰ ਓ ਉਨੇ ਹੀ ਨਿਮਰ ਹੋ ਤੁਸੀ... ਧੰਨਵਾਦ ਸਾਰੇ ਮੇਰੇ ਫ੍ਰੈਂਡਸ ਦਾ ਜੋ ਹਮੇਸ਼ਾ ਸਪੋਰਟ ਕਰਦੇ ਨੇ ਮੈਨੂੰ... chamkila #imtiazali #diljitdosanjh #parnitichopra #nishabano...