Gurpreet Ghuggi On Turban: ਪੰਜਾਬੀ ਫਿਲਮ ਜਗਤ ਦੇ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੇ ਦਮ ਦੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਖਾਸ ਗੱਲ ਇਹ ਹੈ ਕਿ ਗੁਰਪ੍ਰੀਤ ਘੁੱਗੀ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਕਾਇਮ ਕਰ ਚੁੱਕੇ ਹਨ। ਉਨ੍ਹਾਂ ਦੇ ਨਾਂਅ ਤੋਂ ਅੱਜ ਹਰ ਕੋਈ ਜਾਣੂ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਾਮੇਡੀਅਨ ਕਲਾਕਾਰ ਆਪਣੀ ਫਿਲਮ ਕੈਰੀ ਆਨ ਜੱਟਾ 3 ਦੇ ਪ੍ਰਮੋਸ਼ਨ ਵਿੱਚ ਵਿਅਸਤ ਚੱਲ ਰਹੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਇੱਕ ਦਿਲਚਸਪ ਖੁਲਾਸਾ ਕੀਤਾ ਗਿਆ ਹੈ। ਜਿਸ ਉੱਪਰ ਪੰਜਾਬੀਆਂ ਨੂੰ ਵੀ ਮਾਣ ਹੋਵੇਗਾ।
ਦਰਅਸਲ, ਫਿਲਮ ਕੈਰੀ ਆਨ ਜੱਟਾ 3 ਦੇ ਪ੍ਰਮੋਸ਼ਨ ਦੌਰਾਨ ਗੁਰਪ੍ਰੀਤ ਘੁੱਗੀ ਨੇ ਦੱਸਿਆ ਕਿ ਪੱਗ ਕਿਵੇਂ ਬੰਨ੍ਹੀ ਜਾਂਦੀ ਹੈ। ਦੱਸ ਦੇਈਏ ਕਿ ਇਹ ਵੀਡੀਓ kiddaanhindi ਇੰਸਟਾਗ੍ਰਾਮ ਪੇਜ਼ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਲੋਕਾਂ ਦੇ ਦਿਮਾਗ ਵਿੱਚ ਇਹ ਸੀ ਕਿ ਇਹ ਬਣੀ ਬਣਾਈ ਆਉਂਦੀ ਹੈ। ਤਾਂ ਅਸੀ ਸਭ ਤੋਂ ਪਹਿਲਾ ਬਾਲੀਵੁੱਡ ਨੂੰ ਪੱਗ ਬੰਨ੍ਹਣ ਬਾਰੇ ਦੱਸਿਆ ਕਿ ਆਖਿਰ ਕਿਵੇ ਪੱਗ ਬੰਨ੍ਹੀ ਜਾਂਦੀ ਹੈ। ਗੁਰਪ੍ਰੀਤ ਨੇ ਦੱਸਿਆ ਕਿ ਲਾਲ ਸਿੰਘ ਚੱਢਾ, ਰਾਕੇੱਟ ਸਿੰਘ ਵਿੱਚ ਰਣਵੀਰ ਕਪੂਰ ਅਤੇ ਜੀ ਕਰਦਾ ਬਈ ਜੀ ਕਰਦਾ ਵਿੱਚ ਅਕਸ਼ੈ ਕੁਮਾਰ ਦੀ ਪੱਗ ਦਾ ਅੰਤਰ ਦੇਖ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਇਸ ਵਿੱਚ ਕੀ ਅੰਤਰ ਹੈ। ਉਨ੍ਹਾਂ ਕਿਹਾ ਕਿ ਅਸੀ ਪੱਗ ਤੋਂ ਇਹ ਬਦਲਾਅ ਕਰਨਾ ਸ਼ੂਰੁ ਕੀਤਾ ਹੈ, ਅਸੀ ਦੱਸਾਂਗੇ ਕਿ ਪੰਜਾਬ ਕੀ ਹੈ।
ਗੁਰਪ੍ਰੀਤ ਘੁੱਗੀ ਦੀ ਅਪਕਮਿੰਗ ਫਿਲਮ ਦੀ ਗੱਲ ਕਰਿਏ ਤਾਂ ਉਸ ਵਿੱਚ ਬੀਨੂੰ ਢਿੱਲੋਂ, ਗਿੱਪੀ ਗਰੇਵਾਲ ਸਣੇ ਸਮੀਪ ਕੰਗ, ਸੋਨਮ ਬਾਜਵਾ ਅਤੇ ਜਸਵਿੰਦਰ ਭੱਲਾ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਹਾਲ ਫਿਲਮ ਦਾ ਟ੍ਰੇਲਰ ਅਤੇ ਗੀਤਾਂ ਰਾਹੀਂ ਟੀਮ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਸਫਲ ਹੋ ਰਹੀ ਹੈ। ਹੁਣ ਇਹ ਸਿਨੇਮਾਘਰਾਂ ਵਿੱਚ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।