ਬਾਲੀਵੁੱਡ ਦੀ ਰਾਹ 'ਤੇ ਪਾਲੀਵੁੱਡ, ਹੁਣ ਪੰਜਾਬ ਦਾ ਇਹ ਗਾਇਕ ਖੇਤਾਂ 'ਚ ਕੰਮ ਕਰਦਾ ਆਇਆ ਨਜ਼ਰ
ਏਬੀਪੀ ਸਾਂਝਾ | 22 Jul 2020 06:07 PM (IST)
ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਗੋਰੇ ਜੱਟ’ ਲੋਕਾਂ ਨੂੰ ਖੂਬ ਪੰਸਦ ਆ ਰਿਹਾ ਹੈ, ਜਿਸ ਕਰਕੇ ਇਹ ਸੌਂਗ ਹਲੇ ਤੱਕ ਟਰੈਂਡਿਗ ‘ਚ ਚੱਲ ਰਿਹਾ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਗੋਰੇ ਜੱਟ’ ਲੋਕਾਂ ਨੂੰ ਖੂਬ ਪੰਸਦ ਆ ਰਿਹਾ ਹੈ, ਜਿਸ ਕਰਕੇ ਇਹ ਸੌਂਗ ਹਲੇ ਤੱਕ ਟਰੈਂਡਿਗ ‘ਚ ਚੱਲ ਰਿਹਾ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਦੱਸ ਦਈਏ ਕਿ ਹੁਣ ਰੇਸ਼ਮ ਸਿੰਘ ਅਨਮੋਲ ਨੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਖੇਤ ‘ਚ ਕੰਮ ਕਰਦੇ ਨਜ਼ਰ ਆ ਰਹੇ ਹਨ। ਗਾਇਕ ਨੂੰ ਕਹੀ ਨਾਲ ਵੱਟਾਂ ਬਣਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਪੰਜਾਬੀ ਗਾਣਾ 'ਗੋਰੇ ਜੱਟ' ਸੁਣ ਰਿਹਾ ਹੈ। ਇਹ ਕੋਈ ਪਹਿਲੀ ਵੇਾਰ ਨਹੀਂ ਹੈ ਪਰ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਨੂੰ ਵੀ ਖੇਤਾਂ 'ਚ ਟਰੈਕਟਰ ਚਲਾਉਂਦੇ ਵੇਖਿਆ ਗਿਆ ਸੀ। ਜਿਸ ਦੀ ਵੀਡੀਓ ਤਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਇਸ ਦੇ ਨਾਲ ਹੀ ਉਸ ਨੂੰ ਯੂਜ਼ਰਸ ਨੇ ਕਾਫੀ ਟਰੋਲ ਵੀ ਕੀਤਾ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904