Inderjit Nikku at Baba Bageshwar Dham: ਪੰਜਾਬੀ ਗਾਇਕ ਇੰਦਰਜੀਤ ਨਿੱਕੂ (Inderjit Nikku) ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਹਾਲਾਂਕਿ ਸਾਲ 2022 ਇੰਦਰਜੀਤ ਨਿੱਕੂ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਨਿਕਲਿਆ। ਦਰਅਸਲ, ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋਇਆ ਸੀ। ਜਿਸ ਵਿੱਚ ਉਹ ਬਾਬਾ ਬਾਗੇਸ਼ਵਰ ਧਾਮ ਪਹੁੰਚ ਆਪਣੇ ਦੁੱਖ ਬਿਆਨ ਕਰਦੇ ਹੋਏ ਦਿਖਾਈ ਦਿੱਤੇ ਸੀ। ਹਾਲਾਂਕਿ ਇਸ ਵੀਡੀਓ ਦੇ ਵਾਈਰਲ ਹੁੰਦੇ ਹੀ ਲੋਕਾਂ ਵੱਲੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ। ਲੰਬੇ ਸਮੇਂ ਬਾਅਦ ਹੁਣ ਪੰਜਾਬੀ ਗਾਇਕ ਨਿੱਕੂ ਨੇ ਇੱਕ ਨਵੀਂ ਪੋਸਟ ਸਾਂਝੀ ਕਰਦੇ ਹੋਏ ਟ੍ਰੋਲ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਪਰ ਇਸ ਵਾਰ ਫਿਰ ਤੋਂ ਬਾਬਾ ਬਾਗੇਸ਼ਵਰ ਧਾਮ ਪਹੁੰਚ ਜੈਕਾਰੇ ਲਾਉਣ ਤੇ ਪੰਜਾਬੀ ਗਾਇਕ ਟ੍ਰੋਲਰਸ ਦੇ ਨਿਸ਼ਾਨੇ ਉੱਪਰ ਆ ਗਏ ਹਨ।
ਦਰਅਸਲ, ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਫਿਰ ਤੋਂ ਬਾਬਾ ਬਾਗੇਸ਼ਵਰ ਧਾਮ ਜਾਣਾ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ। ਕਲਾਕਾਰ ਨੂੰ ਸੋਸ਼ਲ ਮੀਡੀਆ ਉੱਪਰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਤੁਸੀ ਵੀ ਵੇਖੋ ਪੰਜਾਬੀ ਗਾਇਕ ਦੀ ਪੋਸਟ ਉੱਪਰ ਕੀਤੇ ਗਏ ਇਹ ਕਮੈਂਟ... ਨਿੱਕੂ ਦੀ ਪੋਸਟ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, @inderjitnikku ਤੇਗ ਮਲ ਨੇ 14 ਸਾਲ ਦੀ ਉਮਰ ਚ ਜੰਗ ਲੜੀ, ਏਹ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਨਾਮ ਬਦਲ ਕੇ (9 ਵੇ ਗੁਰੂ) ਤੇਗ ਬਹਾਦਰ ਰੱਖ ਦਿੱਤਾ। ਖੂਨ ਖਰਾਬਾ ਦੇਖ ਕੇ ਗੁਰੂ ਤੇਗ ਬਹਾਦਰ ਜੀ ਨੇ ਲੜਨਾ ਛੱਡ ਦਿੱਤਾ। ਫਿਰ ਤੱਤੀ ਤਵੀ ਤੇ ਸ਼ਹੀਦੀ ਦਿੱਤੀ (ਕਿਰਪਾਨ ਨਹੀਂ ਚੁੱਕੀ), ਲੱਖ ਦੀ ਲਾਹਨਤ ਆ ਨਿੱਕੂ ਤੇ। ਉਹ ਪੱਗ ਨੂੰ ਟੋਪੀ ਕਿਹ ਰਿਹਾ, ਇਤਿਹਾਸ ਵੀ ਗ਼ਲਤ ਦੱਸ ਰਿਹਾ। ਬਰਾਬਰਤਾ ਤਾਂ ਗੁਰੂ ਘਰ ਵੀ ਮਿਲਦੀ ਆ। ਲਾਹਨਤ ਆ ਨਿੱਕੂ ਤੇ। 🙏🙏... ਇੱਕ ਹੋਰ ਯੂਜ਼ਰ ਨੇ ਇਸ ਵੀਡੀਓ ਦੀ ਨਿੰਦਾ ਕਰਦੇ ਹੋਏ ਕਿਹਾ ਨਿੱਕੂ ਵੀਰੇ, ਤੈਨੂੰ ਮੋਹਰੇ ਵਜੋਂ ਵਰਤਿਆ ਜਾ ਰਿਹਾ ..... ਹਿੰਦੂ ਰਾਸ਼ਟਰ ਬਣਾਉਣ ਚ, ਫਤਿਹ ਬਲਾਉਣ ਨਾਲ ੳਹਦਾ ਕੁਛ ਘਟਨਾ ਨੀ, ਤੂੰ ਸਿੱਖਾਂ ਨੂੰ ਗਲਤ ਪਾਸੇ ਧੱਕ ਰਿਹਾਂ...
ਹਾਲਾਂਕਿ ਇੰਦਰਜੀਤ ਨਿੱਕੂ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਅੱਗੇ ਵੱਧ ਰਹੇ ਹਨ। ਇਸ ਤੋਂ ਇਲਾਵਾ ਨਿੱਕੂ ਦੇ ਪ੍ਰਸ਼ੰਸਕ ਕਲਾਕਾਰ ਦੇ ਸਮਰਥਨ ਵਿੱਚ ਬੋਲ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਨਿੱਕੂ ਇਨ੍ਹੀਂ ਦਿਨੀਂ Voice of Punjab chhota Champ 9 ਵਿੱਚ ਜੱਜ ਵਜੋਂ ਦਿਖਾਈ ਦਿੱਤੇ। ਇਸਦੇ ਨਾਲ ਹੀ ਕਲਾਕਾਰ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨ ਮੋਹ ਰਹੇ ਹਨ।