Painter Raja of Gurdaspur: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਨੂੰ 29 ਮਈ ਸਾਲ 2023 ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹੇ ਇੱਕ ਸਾਲ ਪੂਰਾ ਹੋ ਗਿਆ ਹੈ। ਹਾਲਾਂਕਿ ਕਲਾਕਾਰ ਦੀਆਂ ਯਾਦਾਂ ਉਸਦੇ ਗੀਤਾਂ ਰਾਹੀ ਦਰਸ਼ਕਾਂ ਦੇ ਦਿਲਾਂ ਵਿੱਚ ਅੱਜ ਵੀ ਵੱਖਰੀ ਛਾਪ ਛੱਡਦੀਆਂ ਹਨ। ਇਸਦੇ ਨਾਲ ਹੀ ਸਿੱਧੂ ਦੇ ਕਈ ਅਜਿਹੇ ਪ੍ਰਸ਼ੰਸਕ ਵੀ ਹਨ ਜਿਨ੍ਹਾਂ ਨੇ ਆਪਣੇ ਸਰੀਰ ਉੱਪਰ ਮਰਹੂਮ ਗਾਇਕ ਦੇ Tattoo ਬਣਵਾਏ ਹਨ। ਜੋ Tattoo ਦੇ ਨਾਲ-ਨਾਲ ਕਈ ਹਰ ਤਰੀਕਿਆਂ ਰਾਹੀਂ ਸਿੱਧੂ ਦੀਆਂ ਯਾਦਾਂ ਨੂੰ ਜ਼ਿੰਦਾ ਰੱਖ ਰਹੇ ਹਨ। ਇਨ੍ਹਾਂ ਵਿੱਚੋਂ ਗੁਰਦਾਸਪੁਰ ਦਾ ਪੇਂਟਰ ਰਾਜਾ ਵੀ ਕੁਝ ਅਜਿਹਾ ਹੀ ਕਰ ਰਿਹਾ ਹੈ। ਜਿਸ ਨੇ ਸਿੱਧੂ ਦੀਆਂ ਯਾਦਾਂ ਨੂੰ ਜ਼ਿੰਦਾ ਕਰਨ ਲਈ ਕਈ ਥਾਵਾਂ ਉਸਦੀਆਂ ਪੈਟਿੰਗਸ ਬਣਾਇਆ ਹਨ। ਤੁਸੀ ਵੀ ਵੇਖੋ ਇਹ ਵੀਡੀਓ...
ਉਸਨੇ ਦੱਸਿਆ ਕਿ ਕਿਵੇਂ ਇੱਕ ਵਾਰ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਦੀ ਪੇਂਟਿੰਗ ਦੇਖੀ ਤਾਂ ਆਪਣੇ ਪੇਜ਼ ‘ਤੇ ਸਾਂਝੀ ਕੀਤੀ। ਸਿੱਧੂ ਨੂੰ ਇਹ ਬਹੁਤ ਪਸੰਦ ਆਈ ਅਤੇ ਉਦੋਂ ਤੋਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਇੰਡਸਟਰੀ ਦੇ ਹੋਰ ਵੀ ਸਿਤਾਰਿਆਂ ਦੀਆਂ ਉਹ ਪੇਟਿੰਗਾਂ ਬਣਾ ਚੁੱਕਿਆ ਹੈ। ਪਰ ਸਿੱਧੂ ਵੱਲੋਂ ਜਿਹੋ ਜਿਹਾ ਪਿਆਰ ਅਤੇ ਸਤਿਕਾਰ ਉਸਨੂੰ ਮਿਲਿਆ ਉਹ ਸ਼ਾਇਦ ਕਿਸੇ ਹੋਰ ਨੇ ਨਹੀਂ ਦਿੱਤਾ। Read More:- Sidhu Moose Wala: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸਾਂਝੀ ਕੀਤੀ ਪੁਰਾਣੀ ਵੀਡੀਓ, ਬੋਲੀ- 'ਸ਼ੁਭ ਪੁੱਤ ਆਪਾਂ ਕਦੇ ਤਿੰਨੋਂ ਫੇਰ ਇਸੇ ਤਰ੍ਹਾਂ ਇਕੱਠੇ ਹੋਈਏ...'