Parmish Verma shares post with daughter: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਵਰਮਾ ਨੇ ਬੀਤੇ ਦਿਨੀਂ ਇੱਕ ਬੱਚੀ ਨੂੰ ਜਨਮ ਦਿੱਤਾ। ਵਾਹਿਗੁਰੂ ਦੀ ਬਖ਼ਸ਼ੀ ਇਸ ਦਾਤ ਤੋਂ ਬਾਅਦ ਪਰਮੀਸ਼ ਵਰਮਾ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ।
ਪਰਮੀਸ਼ ਵਰਮਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ, "ਇਸ ਤਰ੍ਹਾਂ ਮੈਂ ਧਰਤੀ ਦਾ ਸਭ ਤੋਂ ਖੁਸ਼ਹਾਲ ਆਦਮੀ ਬਣ ਗਿਆ, ਮੇਰੀ ਧੀ "ਸਦਾ" ਸਦਾ ਸਦਾ ਸਦਾ ਸੁਖ ਹੋਵੇ। ਵਾਹਿਗੁਰੂ ਜੀ ਮੇਹਰ ਕਰਿਓ ❤️🙏🏻"
ਸੋਸ਼ਲ ਮੀਡੀਆ 'ਤੇ ਕਲਾਕਾਰ ਅਤੇ ਪ੍ਰਸ਼ੰਸਕ ਕੁਮੈਂਟਾਂ ਰਾਹੀਂ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੂੰ ਮਾਤਾ-ਪਿਤਾ ਬਣਨ ਦੀਆਂ ਵਧਾਈਆਂ ਦੇ ਰਹੇ ਹਨ। ਹਾਲ ਹੀ ਪਰਮੀਸ਼ ਨੇ ਆਪਣੀ ਧੀ ਨਾਲ ਇੱਕ ਬਹੁਤ ਹੀ ਪਿਆਰੀ ਵੀਡੀਓ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਦੇਖੋ ਵੀਡੀਓ
ਇਸ ਵੀਡੀਓ 'ਚ ਪਰਮੀਸ਼ ਵਰਮਾ ਆਪਣੀ ਨੰਨ੍ਹੀ ਧੀ ਨੂੰ ਗੋਦੀ 'ਚ ਚੁੱਕ ਕੇ ਝੂੰਮਦੇ ਹੋਏ ਨਜ਼ਰ ਆ ਰਹੇ ਹਨ। ਪਿਓ-ਧੀ ਦਾ ਇਹ ਵੀਡੀਓ ਪ੍ਰਸ਼ੰਸਕਾਂ ਤੇ ਕਲਾਕਾਰਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪਰਮੀਸ਼ ਨੂੰ ਮੁਬਾਰਕਾਂ ਦੇਣ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਹਾਲਾਂਕਿ ਪਰਮੀਸ਼ ਵਰਮਾ ਨੇ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ ਪਰ ਨਾਮ ਦਾ ਖ਼ੁਲਾਸਾ ਜ਼ਰੂਰ ਕਰ ਦਿੱਤਾ ਹੈ। ਗੀਤ ਗਰੇਵਾਲ ਤੇ ਪਰਮੀਸ਼ ਵਰਮਾ ਨੇ ਆਪਣੀ ਧੀ ਦਾ ਨਾਂ 'ਸਦਾ' ਰੱਖਿਆ ਹੈ।
ਪਰਮੀਸ਼ ਵਰਮਾ ਨੇ ਪਿਛਲੇ ਸਾਲ ਆਪਣੀ ਗਰਲਫ੍ਰੈਂਡ ਗੀਤ ਗਰੇਵਾਲ ਨਾਲ ਕੈਨੇਡਾ 'ਚ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਕੈਨੇਡਾ ਤੇ ਪੰਜਾਬ 'ਚ ਰਿਸੈਪਸ਼ਨ ਪਾਰਟੀ ਵੀ ਕੀਤੀ ਗਈ ਸੀ, ਜਿਸ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ।
ਪਰਮੀਸ਼ ਆਪਣੀਆਂ ਨਵੀਆਂ ਫ਼ਿਲਮਾਂ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਤੋਂ ਪਹਿਲਾਂ ਉਹ ਆਪਣੇ ਪਿਤਾ ਨਾਲ ਫ਼ਿਲਮ 'ਮੈਂ ਤੇ ਬਾਪੂ' 'ਚ ਨਜ਼ਰ ਆਏ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ