ਚੰਡੀਗੜ੍ਹ: ਬਿਜਲੀ ਦਾ ਬਿੱਲ (electricity bill) ਦੇਖ ਕੇ ਆਮ ਲੋਕਾਂ ਨੂੰ ਹੀ ਨਹੀਂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਵੀ ਝਟਕਾ ਲੱਗ ਰਿਹਾ ਹੈ। ਅਜਿਹਾ ਹੀ ਝਟਕਾ ਹੁਣ ਲੱਗਿਆ ਹੈ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੂੰ। ਜਿਨ੍ਹਾਂ ਨੇ ਆਪਣੇ ਬਿਜਲੀ ਦੇ ਬਿੱਲ ਦੀ ਤਸਵੀਰ ਸ਼ੇਅਰ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਨੇ ਜ਼ੋਰਦਾਰ ਝਟਕਾ ਦਿੱਤਾ ਹੈ।

ਪ੍ਰੀਤ ਹਰਪਾਲ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਸਾਵਧਾਨ ਹੋ ਜਾਓ ਲੋਕੋ ਲੌਕਡਾਊਨ ਖਤਮ ਹੋ ਚੁੱਕਾ ਹੈ। ਦੋ ਮਹੀਨਿਆਂ ਦਾ ਬਿਜਲੀ ਦਾ ਬਿੱਲ 22,400 ਰੁਪਏ ਆਇਆ ਹੈ। ਪੁਰੀ ਦੁਨੀਆ ਦੀਆਂ ਸਰਕਾਰਾਂ ਆਪਣੇ ਲੋਕਾਂ ਦੀ ਜਿੰਨੀ ਮਦਦ ਹੋ ਸਕਦੀ ਹੈ, ਕਰ ਰਹੀਆਂ ਹਨ। ਇੱਕ ਸਾਡੀ ਸਰਕਾਰ ਆ ਕਿ ਬੱਸ ਦਾਨ ਕਰੀ ਜਾਓ ਮੰਗੋ ਕੁਝ ਨਾ….ਇਹ ਹਾਲ ਏ ਬਿਜਲੀ ਦੇ ਬਿੱਲ ਦਾ। ਘਰ ਕੋਈ ਚੱਕੀ ਨਹੀਂ ਚੱਲ ਰਹੀ ਸਾਡੀ। ਆਮ ਬੰਦੇ ਦਾ ਕੀ ਬਣੂੰ ਰੱਬ ਜਾਣੇ।"




ਬਿਜਲੀ ਦੇ ਬਿੱਲ ਤੋਂ ਪ੍ਰੀਤ ਹਰਪਾਲ ਹੀ ਪ੍ਰੇਸ਼ਾਨ ਨਹੀਂ ਬਾਲੀਵੁੱਡ ਦੇ ਕਈ ਸਿਤਾਰੇ ਵੀ ਪ੍ਰੇਸ਼ਾਨ ਹਨ। ਕੁਝ ਦਿਨ ਪਹਿਲਾਂ ਤਾਪਸੀ ਪਨੂੰ, ਵੀਰ ਦਾਸ ਤੇ ਪੂਜਾ ਬੇਦੀ ਨੇ ਵੀ ਆਪਣੇ ਬਿਜਲੀ ਦਾ ਬਿੱਲ ਸੇਅਰ ਕਰਕੇ ਆਪਣਾ ਦੁੱਖੜਾ ਲੋਕਾਂ ਨਾਲ ਸ਼ੇਅਰ ਕੀਤਾ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904