ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਲੌਕਡਾਊਨ ਲੱਗਦਿਆਂ ਵੀ ਪੰਜਾਬੀ ਗਾਇਕਾਂ ਨੇ ਲੋਕਾਂ ਦਾ ਮਨੋਰੰਜਨ ਕਰਨ 'ਚ ਕੋਈ ਕਸਰ ਨਹੀਂ ਛੱਡੀ। ਅਫਸਾਨਾ ਖਾਨ ਨੇ ਇਸ ਦੌਰਾਨ ਕਈ ਗੀਤ ਪੇਸ਼ ਕੀਤੇ। ਕੁਝ ਸਮੇਂ ਪਹਿਲਾਂ ਅਫਸਾਨਾ ਦਾ ਰਿਲੀਜ਼ ਹੋਇਆ ਗੀਤ ਬਾਜ਼ਾਰ ਵੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।
ਉਸ ਗੀਤ 'ਚ ਯੁਵਰਾਜ ਹੰਸ ਤੇ ਹਿਮਾਂਸ਼ੀ ਖੁਰਾਣਾ ਨੇ ਅਦਾਕਾਰੀ ਕੀਤੀ ਸੀ ਤੇ ਵੀਡੀਓ ਨੂੰ ਖੂਬ ਪਿਆਰ ਮਿਲਿਆ। ਹੁਣ ਅਫਸਾਨਾ ਖਾਨ ਦੇ ਗੀਤ 'ਚ ਇਕ ਖਾਸ ਜੋੜੀ ਦਿਖੇਗੀ। ਅਫਸਾਨਾ ਦੇ ਗੀਤ 'ਚ ਹਾਰਡੀ ਸੰਧੂ ਤੇ ਸਰਗੁਣ ਮਹਿਤਾ ਫੀਚਰ ਕਰਣਗੇ।
ਪੰਜਾਬ ਬੋਰਡ 12ਵੀਂ ਦਾ ਰਿਜ਼ਲਟ ਜਾਰੀ, pseb.ac.in. 'ਤੇ ਕਲਿਕ ਕਰਕੇ ਕਰੋ ਚੈੱਕ
ਇਸ ਦੀ ਜਾਣਕਾਰੀ ਅਫਸਾਨਾ ਨੇ ਇਕ ਪੋਸਟ ਰਾਹੀਂ ਦਿੱਤੀ। ਇਸ ਗੀਤ ਨੂੰ ਅਫਸਾਨਾ ਗਾਏਗੀ ਜਿਸ ਦਾ ਨਾਂ ਤਿਤਲੀਆਂ ਹੈ। ਜਾਨੀ ਤੇ ਐਵੀ ਸਰਾ ਨੇ ਮਿਲਕੇ ਇਸ ਗੀਤ ਨੂੰ ਤਿਆਰ ਕੀਤਾ ਹੈ ਤੇ ਵੀਡੀਓ ਨੂੰ ਰਵਿੰਦਰ ਖੈਰ ਡਾਇਰੈਕਟ ਕਰਨਗੇ।
ਸਲਮਾਨ ਖਾਨ ਗਰਲਫ੍ਰੈਂਡ ਨਾਲ ਲਗਾ ਰਹੇ ਝੋਨਾ, ਇਥੇ ਦੇਖੋ ਵੀਡੀਓ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਜੋੜੀ ਅਫਸਾਨਾ ਦੇ ਗੀਤ 'ਚ ਆਏਗੀ ਨਜ਼ਰ
ਏਬੀਪੀ ਸਾਂਝਾ
Updated at:
21 Jul 2020 12:13 PM (IST)
ਅਫਸਾਨਾ ਦੇ ਗੀਤ 'ਚ ਹਾਰਡੀ ਸੰਧੂ ਤੇ ਸਰਗੁਣ ਮਹਿਤਾ ਫੀਚਰ ਕਰਣਗੇ। ਇਸ ਦੀ ਜਾਣਕਾਰੀ ਅਫਸਾਨਾ ਨੇ ਇਕ ਪੋਸਟ ਰਾਹੀਂ ਦਿੱਤੀ। ਇਸ ਗੀਤ ਨੂੰ ਅਫਸਾਨਾ ਗਾਏਗੀ ਜਿਸ ਦਾ ਨਾਂ ਤਿਤਲੀਆਂ ਹੈ।
- - - - - - - - - Advertisement - - - - - - - - -